ਸਵੈਮਾਣ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰ ਚੰਗੇ-ਮਾੜੇ ਮੌਕੇ 'ਚੋ' ਆਪਣਾ ਸਿਆਸੀ ਲਾਹਾ ਤਲਾਸ਼ਣ ਦੀ ਆਦੀ ਹੋ ਚੁੱਕੀ ਪਾਰਟੀ ਵੱਲੋਂ ਦਿਨ-ਬਾ-ਦਿਨ ਅਪਣਾਈਆਂ ਜਾ ਰਹੀਆਂ ਗਲਤ ਨੀਤੀਆਂ ਤੋਂ ਬੇਹੱਦ ਖਫ਼ਾ ਸਾਫ਼ਗੋਈ ਸਖ਼ਸ਼ੀਅਤ ਦਾ ਮਾਲਕ ਅੰਮ੍ਰਿਤ ਜਿਹੜਾ ਕਦੇ ਇਸ ਪਾਰਟੀ ਜਿਸਦਾ ਗਠਨ ਸਮਾਜ ਸੇਵਾ ਹਿੱਤ ਹੋਇਆ ਸੀ, ਨਾਲ ਹਿੱਕ ਥਾਪੜ ਕੇ ਚੱਲਿਆ ਸੀ, ਅੱਜ ਬੇਵੱਸ ਹੋ ਕੇ ਪਾਰਟੀ ਛੱਡਣ ਦਾ ਐਲਾਨ ਕਰਕੇ ਅਜੇ ਪਾਰਟੀ ਦਫ਼ਤਰ 'ਚੋਂ ਬਾਹਰ ਹੀ ਨਿਕਲਿਆ ਸੀ, ਕਿ ਪਾਰਟੀ ਦੇ ਆਕਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਇਸ ਟਕਸਾਲੀ ਵਰਕਰ ਦੀ ਫੋਟੋ ਸਹਿਤ ਪੋਸਟ ਪਾ ਕੇ ਹਲਚਲ ਮਚਾ ਦਿੱਤੀ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਦੀ ਸਾਖ ਨੂੰ ਢਾਹ ਲਗਾਉਣ ਵਾਲੇ ਅਜਿਹੇ ਸਵਾਰਥੀ ਵਰਕਰ ਜਿਹੜੇ ਲੋਕਾਂ ਦੀ ਭਲਾਈ ਨਹੀਂ ਲੋਚਦੇ ਦੀ ਸਾਡੀ ਪਾਰਟੀ ਵਿਚ ਕੋਈ ਥਾਂ ਨਹੀਂ । "ਸਾਬਾਸ਼ ! ਇਸ ਮੌਕੇ ਤੋਂ ਵੀ ਸਿਆਸੀ ਲਾਹਾ ਲੈਣੋਂ ਨਾ ਟਲੇ।" ਸਵੈਮਾਣੀ ਅੰਮ੍ਰਿਤ ਦਾ ਪੋਸਟ ਤੇ ਇਹ ਪਹਿਲਾ ਕੁਮੈਂਟ ਸੀ।