ਮੇਰਾ ਕਸੂਰ (ਗੀਤ )

ਸਰਬਜੀਤ 'ਸੰਗਰੂਰਵੀ'   

Email: sarbjitsangrurvi1974@gmail.com
Cell: +91 94631 62463
Address: ਬੂਥ ਨੰਬਰ 18,ਤਹਿਸੀਲ ਕੰਪਲੈਕਸ, ਸਾਹਮਣੇ ਬੱਸ ਅੱਡਾ
ਸੰਗਰੂਰ India
ਸਰਬਜੀਤ 'ਸੰਗਰੂਰਵੀ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੱਗਦੇ ਨਾ ਰੰਗ ਚੰਗੇ,
ਹੁਣ ਮੈਨੂੰ ਹੋਲੀ ਦੇ।
ਮਾਰ ਗਏ ਬੋਲ ਮੈਨੂੰ,
ਬੋਲ ਤੇਰੀ ਬੋਲੀ ਦੇ।

ਆਇਆ ਸੀ ਮਿਲਣ ਤੈਨੂੰ,
ਬੜੇ ਚਾਅਵਾਂ ਨਾਲ।
ਝਾੜੂ ਲਗਾ ਪਾਸੇ ਹੋਈ,
ਰੋਕਿਆ ਨਾ ਬਾਂਹਵਾਂ ਨਾਲ।
ਫ਼ਾਇਦਾ ਕੀ ਸਫ਼ਾਈ ਦਾ,
ਦੱਸ ਮੈਨੂੰ ਭੋਲੀ ਏ ,
ਮਾਰ ਗਏ ਬੋਲ ਮੈਨੂੰ,
ਬੋਲ ਤੇਰੀ ਬੋਲੀ ਦੇ।

ਸੋਚਿਆਂ ਸੀ ਕਈ ਵਾਰ,
ਦਿਲ ਨਾ ਲਗਾਉਣਾ ਏ।
ਤੇਰੇ ਪਿੱਛੇ ਤੁਰ ਫਿਰ,
ਨਾ ਵਕਤ ਗਵਾਉਣਾ ਏ।
ਮੋਟੇ ਨੈਣਾਂ ਪੱਟਿਆ ਤੇਰੇ,
ਪੱਟਿਆ ਮਿੱਠੀ ਬੋਲੀ ਏ,
ਮਾਰ ਗਏ ਬੋਲ ਮੈਨੂੰ,
ਬੋਲ ਤੇਰੀ ਬੋਲੀ ਦੇ।

ਹੱਟਦਾ ਨਾ ਲਾਉਣੋਂ ਗੇੜੇ,
ਤੂੰ ਕਿਹਾ ਸਹੇਲੀ ਨੂੰ।
ਲਿਆ ਇੱਟ ਤੂੰ ਨੇੜੇ,
ਤੂੰ ਕਿਹਾ ਸਹੇਲੀ ਨੂੰ।
ਮਾਰ ਮਾਰ ਗੇੜੇ ਬਥੇਰੇ,
ਗਲੀ ਕਰਤੀ ਪੋਲੀ ਏ,
ਮਾਰ ਗਏ ਬੋਲ ਮੈਨੂੰ,
ਬੋਲ ਤੇਰੀ ਬੋਲੀ ਦੇ।

ਗੁਆਢੀ ਤੇਰੇ ਦੇਖਦੇ,
ਜਿਵੇਂ ਕਸੂਰ ਮੇਰਾ ਏ।
ਚੜ੍ਹਨ ਨਾ ਦੇਣਾ,
ਪਿਆਰ ਪੂਰ ਮੇਰਾ ਏ ।
ਜੋ ਦਿੰਦੇ ਧਮਕੀਆਂ,
ਮਾਰਨੀ ਤੇਰੇ ਗੋਲੀ ਏ,
ਮਾਰ ਗਏ ਬੋਲ ਮੈਨੂੰ,
ਬੋਲ ਤੇਰੀ ਬੋਲੀ ਦੇ।

ਹੋਇਆ ਕੀ ਜੇ,
ਨਾ ਅਮੀਰਾਂ ਦਾ ਕਾਕਾ ਨੀ ।
ਹੱਕ ਦੀ ਕਮਾਵਾਂ ਖਾਵਾਂ,
ਨਾ ਮਾਰਾ ਮੈਂ ਡਾਕਾ ਨੀ ।
ਮੰਦੇ ਕੰਮ ਕਰ ਕਰ,
ਇੱਜ਼ਤ ਨਾ ਰੋਲੀ ਏ।
ਮਾਰ ਗਏ ਬੋਲ ਮੈਨੂੰ,
ਬੋਲ ਤੇਰੀ ਬੋਲੀ ਦੇ।

ਪਊਗਾ ਵਿਛੋੜਾ ਚੰਦਰਾ,
ਕਦੇ ਸੋਚਿਆਂ ਨਹੀ ਸੀ।
ਬਿਨ ਤੇਰੇ ਕੋਈ ਹੋਰ,
ਲੋਚਿਆ ਨਹੀ ਸੀ।
ਨਾ ਆਈ ਘਰ "ਸੰਗਰੂਰਵੀ",
ਤੂੰ ਚੜ੍ਹ ਡੋਲੀ ਏ,
ਮਾਰ ਗਏ ਬੋਲ ਮੈਨੂੰ,
ਬੋਲ ਤੇਰੀ ਬੋਲੀ ਦੇ।