ਸਿਪਾਹੀ (ਕਵਿਤਾ)

ਚਮਨਦੀਪ ਸ਼ਰਮਾ   

Email: chaman2131977@gmail.com
Cell: +91 95010 33005
Address: ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ
ਪਟਿਆਲਾ India
ਚਮਨਦੀਪ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੌਕ ਦੇ ਵਿੱਚ ਖੜ੍ਹਾ ਹੋ ਸਿਪਾਹੀ,
ਤੋਰੀ ਜਾਏ ਲੋਕਾਂ ਨੂੰ ਸਿੱਧੇ ਰਾਹੀ।
ਹੱਥਾਂ ਨਾਲ ਕਰਕੇ ਓਹ ਇਸ਼ਾਰੇ, 
ਇੱਕਦਮ ਰੋਕਦੇ ਵਹੀਕਲ ਸਾਰੇ। 
ਨਿਯਮਾਂ ਨੂੰ ਜੋ ਛਿੱਕੇ ਹੈ ਟੰਗਦਾ,
ਸਿਪਾਹੀ ਉਸਦਾ ਚਲਾਨ ਕੱਟਦਾ।
ਬੜ੍ਹੀ ਸਖ਼ਤ ਡਿਊਟੀ ਨਿਭਾਉ਼਼ਂਦਾ,
ਧੁੱਪ, ਮੀਂਹ ਤੋਂ ਨਾ ਘਬਰਾਉ਼ਂਦਾ।
ਦੱਸਦਾ ਲੋਕਾਂ ਨੂੰ ਮਾਰ ਕੇ ਸੀਟੀ,
ਕਰਦਾ ਰਹੇ ਸਾਰਾ ਦਿਨ ਪੀਟੀ।
ਵਰਦੀ ‘ਚ ਮੈਨੂੰ ਸੋਹਣਾ ਲੱਗਦਾ,
ਡਿਊਟੀ ਉੱਤੇ ਭੋਰਾ ਨਹੀਂ ਥੱਕਦਾ। 
ਅਫਸਰਾਂ ਨੂੰ ਵੇਖ ਮਾਰਦਾ ਸਲੂਟ,
ਸਾਰਿਆਂ ਨਾਲ ਕਰੇ ਚੰਗਾ ਸਲੂਕ।
ਸਿਪਾਹੀ ਨੂੰ ਜੇ ਕਰੀਏ ਸਹਿਯੋਗ,
ਦੁਰਘਟਨਾਵਾਂ ਦਾ ਪੈ ਜਾਣਾ ਭੋਗ।