ਜੁੱਤੀ-ਜਾਤੀ (ਮਿੰਨੀ ਕਹਾਣੀ)

ਰਛਪਾਲ ਸਿੰਘ ਰੈਸਲ   

Email: rachhpal504@gmail.com
Cell: +91 94178 97576
Address:
ਨਾਭਾ India
ਰਛਪਾਲ ਸਿੰਘ ਰੈਸਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੀਤਾ ਆਪਣੀ ਜੁੱਤੀਆਂ ਨਾਲ ਭਰੀ ਰੇਹੜੀ ਲੈ ਪਿੰਡ 'ਚ ਹੋਕਾ ਦਿੰਦਾ ਫਿਰ ਰਿਹਾ ਸੀ। ਸੱਥ ਚੋਂ ਲੰਘਦੇ ਜੀਤੇ ਨੂੰ ਸੰਘਣੇ ਰੁੱਖਾਂ ਦੀ ਛਾਵੇਂ ਬੈਠੇ ਬਜੁਰਗਾਂ ਨੇ ਆਪਣੇ ਕੋਲ ਬੁਲਾ ਲਿਆ। ਉਹਨਾਂ ਚੋਂ ਇੱਕ ਨੇ ਪੁੱਛਿਆ  ਕਾਕਾ ਵਿਖਾ ਜ਼ਰਾ ਜੁੱਤੀ-ਜਾਤੀ ਕੀ ਐ..? ਰੇਹੜੀ ਨੂੰ ਠੀਕ ਕਰਕੇ ਖੜਾਉਂਦਿਆਂ ਜੀਤੇ ਦੇ ਮੂੰਹੋਂ ਸਹਿਜ ਸੁਭਾਅ ਹੀ ਨਿੱਕਲ ਗਿਆ ਜੀ ਜੁੱਤੀ ਬੂਟ ਨੇ ਚੱਪਲਾਂ ਨੇ ਤੇ ਜਾਤੀ ਚਮਾਰ..!
ਸੱਥ ਵਿੱਚ ਬੈਠੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ।