ਗਜ਼ਲ (ਗ਼ਜ਼ਲ )

ਗੁਰਦੇਵ ਸਿੰਘ ਘਣਗਸ    

Email: gsg123@hotmail.com
Address:
United States
ਗੁਰਦੇਵ ਸਿੰਘ ਘਣਗਸ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਹੁਤੀ ਖੁੱਲ
ਵੱਡੀ ਭੁੱਲ

ਟਾਵੇਂ ਆਗੂ
‘ਹਿਟਲਰ’ ਤੁੱਲ

ਭੈੜੀ ਆਦਤ
ਡੋਬੇ ਕੁੱਲ

ਵਿਗੜੀ ਔਲਾਦ
ਜਾਇਦਾਦ ਗੁੱਲ

ਚੁੱਕੀ ਚੱਲੋ ਬੇਰ
ਜਾਣ ਜੇਕਰ ਡੁੱਲ

ਸਮੇਂ ਦੀ ਪੂੰਜੀ
ਕਰੋ ਨਾ ਗੁੱਲ

ਕੁਦਰਤ ਦੇ ਬਖਸ਼ੇ
ਸੁੰਘਦੇ ਜਾਓ ਫੁੱਲ

ਕੰਮ-ਧੰਦੇ ਦੇਖ

ਟੇਰੋ ਨਾ ਬੁੱਲ

ਵੱਡਿਆਂ ਦੇ ਤੱਤ
ਜਾਣੋ ਅਣਮੁੱਲ

ਪੁਰਾਣੇ ਪੰਗਿਆਂ ਤੇ
ਪਾਉਂਦੇ ਰਹੋ ਝੁੱਲ

ਕਰੀ ਚੱਲੋ ਮੁਆਫ
ਕਵੀਆਂ ਦੀ ਭੁੱਲ

ਨਵੇਂ ਕਵੀਆਂ ਨੂੰ
ਦੇਂਦੇ ਰਹੋ ਖੁੱਲ

ਮਾਰਕੇ ਤਾੜੀਆਂ
ਤਾਰੀ ਚੱਲੋ ਮੁੱਲ

ਚੰਗੇ ਸਾਥ ਦਾ
ਭੁੱਲੋ ਨਾ ਮੁੱਲ