ਮਿਲਾਵਟੀ ਜਮਾਨਾ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਖਾਦਾਂ ਸਪਰੇਹਾਂ ਨਾਲ ਫਸਲਾਂ ਸੱਭ ਉਗਾਉਂਦੇ ਨੇ,
ਨਾ ਹੀ ਖਤਮ ਹੋਈ ਐ ਅਜੇ ਮਿਲਾਵਟ ਖੋਰੀ।
ਹੋਟਲਾਂ ਢਾਬਿਆਂ ਵਾਲੇ ਜ਼ਹਿਰ ਭਰੋਸੀ ਜਾਂਦੇ ਨੇ, 
ਓਸੇ ਨਾਲ ਚਲਾਉਂਦੇ ਆਪਣਾ ਫੁਲਕਾ ਤੋਰੀ--
ਓਸੇ ਨਾਲ ਚਲਾਉਂਦੇ ਆਪਣਾ ਫੁਲਕਾ ਤੋਰੀ - - 

ਬਰਗਰ ਪੀਜ਼ੇ ਵੀ ਅੱਜ ਰਬੜ ਵਾਂਗਰਾਂ ਵਧਦੇ ਨੇ, 
ਖੁਸ਼ ਹੋ ਜਾਂਦੇ ਬੱਚੇ ਖਾ ਕੇ ਮੱਲੋ ਜ਼ੋਰੀ। 
ਘਰ ਦੇ ਖਾਣੇ ਨੂੰ ਇਹ ਨੱਕ ਮਾਰਦੇ ਰਹਿੰਦੇ ਐ ,
ਮਾਪੇ ਬੇਵੱਸ ਹੋ ਗਏ ਗੱਲ ਨਾ ਜਾਂਦੀ ਮੋੜੀ--
ਮਾਪੇ ਬੇਵੱਸ ਹੋਏ ਗੱਲ ਨਾ ਜਾਂਦੀ ਮੋੜੀ - - 

ਰੋਟੀ ਮੱਕੀ ਦੀ ਤੇ ਸਾਗ ਵੱਲ ਤਾਂ ਤੱਕਣ  ਨਾ, 
ਮੇਵਾ ਰੁੱਤ ਦਾ ਹੁੰਦੈ ਸਿਆਣਿਆਂ ਗੱਲ ਨਿਚੋੜੀ। 
ਏਸੇ ਕਾਰਨ ਲੋਕੀ ਘੇਰੇ ਆਣ ਬੀਮਾਰੀਆਂ ਨੇ,
ਕੈਂਸਰ ਰੋਗੀਆਂ ਵਿੱਚ ਹੈ ਦੇਸ਼ ਆਪਣਾ ਮੋਹਰੀ-
ਕੈਂਸਰ ਰੋਗੀਆਂ ਵਿੱਚ ਹੈ ਦੇਸ਼ ਆਪਣਾ ਮੋਹਰੀ - 

ਮਿਲਾਵਟ ਵੱਲ ਨਾ ਉੱਕਾ ਧਿਆਨ ਦਿੱਤਾ ਸਰਕਾਰਾਂ ਨੇ
ਗੱਲ ਇਹ ਸੱਚੀ ਐ ਪਰ ਸੱਭ ਨੂੰ ਲੱਗੂ ਕੌੜੀ। 
ਸਿਆਸਤਦਾਨ ਵੀ ਤੱਤੇ ਤਵੇ ਤੇ ਸੇਕਣ ਰੋਟੀ ਨੂੰ, 
ਲੋਕਾਂ ਲਈ ਹੈ ਦੋਸਤੋ ਸੋਚ ਇਹਨਾਂ ਦੀ ਸੌੜੀ--
ਲੋਕਾਂ ਲਈ ਹੈ ਦੋਸਤੋ ਸੋਚ ਇਨ੍ਹਾਂ ਦੀ ਸੌੜੀ - - 

ਗਾਮੇ,ਦਾਰੇ ਵਰਗੇ ਪਹਿਲਵਾਨ ਇਥੇ ਜੰਮਣ ਨਾ
ਮੁੱਠ ਹੱਡੀਆਂ ਦੀ ਰਹਿ ਗਏ ਚੜ੍ਹ ਨਹੀਂ ਸਕਦੇ ਪੌੜੀ।  
ਸ਼ਰਮਾਂ ਦੱਦਾਹੂਰੀਆ ਸੱਚ ਸਦਾ ਹੀ ਲਿਖਦਾ ਏ, 
ਸੁਧਾਰ ਨੀ ਹੋਣਾ ਸਾਡੀਆਂ ਸਰਕਾਰਾਂ ਨੇ ਕੋਹੜੀ
ਸੁਧਾਰ ਨੀ ਹੋਣਾ ਸਾਡੀਆਂ ਸਰਕਾਰਾਂ ਨੇ ਕੋਹੜੀ