ਸੜਿਆ ਕੀ ਕੀ ਨਾਲ ਲਾਸ਼ ਦੇ ,
ਜਿਹੜੀ ਪਹੁੰਚੀ ਸਰਹੱਦੋਂ ਪਾਰ,
ਸੱਥਰ ਹੋਈਆਂ ਸੱਧਰਾਂ ,
ਉਮੀਦਾਂ ਵੀ ਗਈਆਂ ੳਡਾਰੀ ਮਾਰ,
ਮਾਂ ਮੋਈ ਬਿਨ ਕੱਫਨੋਂ ,
ਐਸੀ ਕਾਫਰ ਦੀ ਪਈ ਮਾਰ ,
ਬਿਨ ਧੂਣੀ ਬਾਪ ਧੁਖਿਆ ,
ਅੰਬਰਾਂ ਤੱਕ ਹੂਕ ਦੀ ਮਾਰ,
ਵੈਣ ਭੈਣਾਂ ਦੇ ਵਿਹੜੇ ਕੂਕੇ ,
ਵਿਧਵਾ ਡਿੱਗੀ ਧਾਹ ਮਾਰ,
ਪੁੱਤ ਪੱਥਰ ਬਣ ਗਿਆ ,
ਖੜਾ ਬਾਪ ਦੀ ਲਾਸ਼ ਦੇ ਨਾਲ ,
ਉਜੜੀ ਦੁਨੀਆਂ ਟੱਬਰ ਦੀ ,
ਘਿਰ ਗਏ ਦੁੱਖਾਂ ਨਾਲ ,
ਖਾਲੀ ਕੀ ਕੀ ਹੋ ਗਿਆ ,
ਇੱਕ ਪੁੱਤ ਦੇ ਘਰੋਂ ਜਾਣ ਨਾਲ,
ਅਮਰ ਕੋਈ ਨੀ ਏਥੇ ਨਾ ਸਮਝੇ ,
ਹਲ ਨਾ ਹੁੰਦੇ ਯੁੱਧਾਂ ਨਾਲ,
ਦੁਨੀਆਂ ਤੇ ਸ਼ਾਂਤੀ ਰਹਿਣ ਦਿਓ ,
ਸਾਰੇ ਸੁਖੀ ਜੀਵੋ ਹਰ ਹਾਲ ,
ਯੁੱਧ ਨਹੀ ਕਵਿਤਾ ਸਿਰਜੋ ,
ਸ਼ਬਦ ਬਣਦੇ ਵਾਰ ਦੀ ਢਾਲ,
ਬੰਬਾਂ ਦੀ ਗੂੰਜ ਮਿਟਾਕੇ ,
ਛੇੜੋ ਰਾਗ ਰਿਸ਼ਤਿਆਂ ਨਾਲ,