ਯਾਰ ਦਾ ਵਿਛੋੜਾ (ਕਵਿਤਾ)

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਨੂੰ  ਇਕੱਲੀ ਛੱਡ ਕੇ  ਤੁਰ ਗਿਆ,,
ਕੀਤੇ ਸੀ ਮੇਰੇ ਨਾਲ ਵਾਅਦੇ ਯਾਰਾ।।

ਕਿਵੇਂ ਟਾਈਮ  ਗੁਜ਼ਾਰਾ  ਤੇਰੇ ਬਿਨ ,,
ਤੇਰਾ ਮੁੱਕਣਾ  ਨੀ ਇੰਤਜ਼ਾਰ ਯਾਰਾਂ।।।

ਤੂੰ  ਦੁਨੀਆਂ ਜਿਉਂਦੀ ਤੱਕ ਰਹਿਣਾ,,
ਸਾਨੂੰ ਆਖਦਾ ਸੀ ਸੁਣ ਲੈ ਯਾਰਾ।।

ਆਉਂਦੇ ਜਾਂਦੇ ਤਾਂ ਸਾਨੂੰ ਦੇਖਦੇ ਸੀ,,
ਭੁੱਲਾਂ ਨਾ ਤੇਰੇ ਬੋਲਾਂ ਨੂੰ ਮੈਂ ਯਾਰਾ।।

ਆਪ ਨੂੰ ਰਿਹਾ ਅਣਖੀ ਕਹਾਉਂਦਾ,,
ਪਿਆਰ ਦਾ ਕੀਤਾ ਵਪਾਰ ਯਾਰਾ।।

ਟੁੱਟੇ ਨੇ ਦੇਖ  ਮੇਰੇ ਅੱਜ  ਅਰਮਾਨ,,
ਕੋਲ ਬਹਿੰਦਾ ਤੂੰ ਚਾਰ ਦਿਨ ਯਾਰਾ।।

ਜਦੋਂ ਤੇਰੀਆਂ ਸੀ ਕਵਿਤਾਵਾਂ ਪੜ੍ਹਦੇ,,
ਨਾਂ ਕੀਤਾ ਤੂੰ ਸਾਡਾ ਜਿਗਰ ਯਾਰਾ।।

ਦੁਨੀਆਂ  ਵਿੱਚ ਹੁਣ  ਕੀ  ਦੱਸੂਗੀ,,
ਮੇਰੇ ਨਾਲ ਨਾ ਨਿਭਾਈਆਂ ਯਾਰਾ।।

ਦਿਲ ਅੰਦਰ ਖੋਹ  ਜਿਹੀ ਪੈ ਗਈ,,
ਜਦੋ  ਪਤਾ ਲੱਗਿਆ  ਤੇਰਾ ਯਾਰਾ।।

ਤੇਰੇ ਦੋਸਤਾਂ ਦੀ ਮਹਿਫ਼ਲ ਲੱਗਦੀ,,
ਜਿਵੇਂ ਤਿਉਹਾਰ ਮਨਾਇਆ ਯਾਰਾ।।

ਮਾਂ ਬੋਲੀ ਨੂੰ  ਉੱਚਾ  ਰੁੱਤਬਾ ਦਿੱਤਾ,, 
ਉਵੇਂ ਤੇਰੀ ਸੋਚ ਠਾਰ ਦਿੰਦੀ ਯਾਰਾ।।

ਤੂੰ ਸਾਨੂੰ ਦੱਸ ਕਿੱਥੋਂ ਲੱਭ ਲਿਆਵਾਂ,,
ਪੈਂਰੀ ਭੌਰੀਆਂ ਬਣੀਆਂ ਨੇ ਯਾਰਾ।।

ਕਹਾਣੀਆਂ 'ਚ ਰੂਹ ਵਸਾ ਗਿਆ,,
ਪੜ੍ਹਦੀ ਤੱਕਾ ਵਾਰੋਂ ਵਾਰ ਮੈਂ ਯਾਰਾ।।

ਮੈਂ ਤੇਰਾ ਸਦਾ ਸਤਿਕਾਰ ਕਰਦੀ ,,
ਹਾਕਮ ਮੀਤ ਨਾ ਬਣ ਹੋਣਾ ਯਾਰਾ।।