ਹੱਕਾਂ ਲਈ ਜੋ ਲੜਦੇ ਲੋਕ (ਕਵਿਤਾ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੱਕਾਂ  ਲਈ   ਨੇ ਜੋ  ਲੜਦੇ ਲੋਕ
ਜਿਉਣ ਦਾ ਦਮ ਉਹੀ ਭਰਦੇ ਲੋਕ
ਸਦਾ ਅਮਰ ਕਦੇ ਨਾ  ਮਰਦੇ ਲੋਕ
ਹਿੱਕਾਂ ਤਾਣ ਉਹ ਅੱਗੇ ਖੜਦੇ ਲੋਕ
ਕਹਿ ਮਜਬੂਰੀ ਘਰ ਬਹਿ ਰਹਿਣਾ  
ਚੌਧਰੀ ਹਰ ਥਾਂ ਬਣ ਬਣ ਬਹਿਣਾ 
ਸੱਚੀ,ਪੱਤਿਆਂ ਵਾਂਗ ਉਹ ਝੜਦੇ ਲੋਕ 
ਹੱਕਾਂ  ਲਈ   ਨੇ ਜੋ  ਲੜਦੇ ਲੋਕ
ਜਿਉਣ ਦਾ ਦਮ ਉਹੀ ਭਰਦੇ ਲੋਕ.....

ਜਾਬਰ ਦੀ ਕਦੇ ਘੂਰ ਨਾ ਸ਼ਹਿਣਾ 
ਜ਼ਾਲਮ ਨਾਲ ਸਦਾ ਆਢਾ ਲੈ ਲੈਣਾ 
ਸਲੀਬਾਂ ਤੋਂ ਨਾ ਕਦੇ ਡਰਦੇ ਲੋਕ
ਹੱਕਾਂ ਲਈ  ਨੇ ਜੋ ਲੜਦੇ ਲੋਕ
ਜਿਉਣ ਦਾ ਉਹੀ ਦਮ ਭਰਦੇ ਲੋਕ.....

ਹੱਕਾਂ ਦੇ ਜੋ ਰਾਖੇ ਬਣਕੇ
ਕਰਤਾਰ ਸਰਾਭੇ ਊਧਮ ਬਣਕੇ
ਭਗਤ ਸਿੰਘ ਨੂੰ ਉਹੀ ਪੜ੍ਹਦੇ ਲੋਕ
ਹੱਕਾਂ ਲਈ  ਨੇ ਜੋ ਲੜਦੇ ਲੋਕ
ਜਿਉਣ ਦਾ ਉਹੀ ਦਮ ਭਰਦੇ ਲੋਕ.....

'ਬੁੱਕਣਵਾਲ' ਇਹ ਜ਼ਿੰਦਗੀ ਜੋਤੀ
ਮਾਰ ਜ਼ਮੀਰ ਕੀਂ ਜਿਉਣੀ ਬਹੁਤੀ
ਸਦਾ ਪਲ ਪਲ ਉਹ  ਮਰਦੇ ਲੋਕ
ਹੱਕਾਂ ਲਈ  ਨੇ ਜੋ ਲੜਦੇ ਲੋਕ
ਜਿਉਣ ਦਾ ਉਹੀ ਦਮ ਭਰਦੇ ਲੋਕ..