ਹੱਕਾਂ ਲਈ ਨੇ ਜੋ ਲੜਦੇ ਲੋਕ
ਜਿਉਣ ਦਾ ਦਮ ਉਹੀ ਭਰਦੇ ਲੋਕ
ਸਦਾ ਅਮਰ ਕਦੇ ਨਾ ਮਰਦੇ ਲੋਕ
ਹਿੱਕਾਂ ਤਾਣ ਉਹ ਅੱਗੇ ਖੜਦੇ ਲੋਕ
ਕਹਿ ਮਜਬੂਰੀ ਘਰ ਬਹਿ ਰਹਿਣਾ
ਚੌਧਰੀ ਹਰ ਥਾਂ ਬਣ ਬਣ ਬਹਿਣਾ
ਸੱਚੀ,ਪੱਤਿਆਂ ਵਾਂਗ ਉਹ ਝੜਦੇ ਲੋਕ
ਹੱਕਾਂ ਲਈ ਨੇ ਜੋ ਲੜਦੇ ਲੋਕ
ਜਿਉਣ ਦਾ ਦਮ ਉਹੀ ਭਰਦੇ ਲੋਕ.....
ਜਾਬਰ ਦੀ ਕਦੇ ਘੂਰ ਨਾ ਸ਼ਹਿਣਾ
ਜ਼ਾਲਮ ਨਾਲ ਸਦਾ ਆਢਾ ਲੈ ਲੈਣਾ
ਸਲੀਬਾਂ ਤੋਂ ਨਾ ਕਦੇ ਡਰਦੇ ਲੋਕ
ਹੱਕਾਂ ਲਈ ਨੇ ਜੋ ਲੜਦੇ ਲੋਕ
ਜਿਉਣ ਦਾ ਉਹੀ ਦਮ ਭਰਦੇ ਲੋਕ.....
ਹੱਕਾਂ ਦੇ ਜੋ ਰਾਖੇ ਬਣਕੇ
ਕਰਤਾਰ ਸਰਾਭੇ ਊਧਮ ਬਣਕੇ
ਭਗਤ ਸਿੰਘ ਨੂੰ ਉਹੀ ਪੜ੍ਹਦੇ ਲੋਕ
ਹੱਕਾਂ ਲਈ ਨੇ ਜੋ ਲੜਦੇ ਲੋਕ
ਜਿਉਣ ਦਾ ਉਹੀ ਦਮ ਭਰਦੇ ਲੋਕ.....
'ਬੁੱਕਣਵਾਲ' ਇਹ ਜ਼ਿੰਦਗੀ ਜੋਤੀ
ਮਾਰ ਜ਼ਮੀਰ ਕੀਂ ਜਿਉਣੀ ਬਹੁਤੀ
ਸਦਾ ਪਲ ਪਲ ਉਹ ਮਰਦੇ ਲੋਕ
ਹੱਕਾਂ ਲਈ ਨੇ ਜੋ ਲੜਦੇ ਲੋਕ
ਜਿਉਣ ਦਾ ਉਹੀ ਦਮ ਭਰਦੇ ਲੋਕ..