ਗ਼ਜ਼ਲ (ਗ਼ਜ਼ਲ )

ਅਮਰਜੀਤ ਸਿੰਘ ਸਿਧੂ   

Email: amarjitsidhu55@hotmail.de
Phone: 004917664197996
Address: Ellmenreich str 26,20099
Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਖੰਭਾਂ ਬਿਨ ਪਰਵਾਜ਼ ਨਹੀਂ।
ਸਾਜ਼ਿੰਦੇ ਬਿਨ ਸਾਜ਼ ਨਹੀਂ ।

ਆਪਣਿਆਂ ਤੋਂ ਅਪਣੇ ਦਾ, 
ਲੁਕਦਾ ਕੋਈ  ਰਾਜ਼ ਨਹੀਂ। 

ਨਸ਼ਿਆਂ  ਦੇ  ਸੌਦਾਗਰ 'ਤੇ, 
ਕਰਦਾ  ਕੋਈ ਨਾਜ਼  ਨਹੀਂ। 

ਲੋਕ   ਭਲਾਈ   ਦੇ   ਬਾਝੋਂ, 
ਸਿਰ 'ਤੇ ਸਜਦਾ ਤਾਜ ਨਹੀਂ।

ਮਤਲਬ ਖੋਰੀ ਦੁਨੀਆਂ ਵਿੱਚ, 
ਕੋਈ   ਵੀ   ਹਮਰਾਜ਼   ਨਹੀਂ। 

ਕਿਉ  ਡਰਦੈਂ   ਤੂੰ  ਨੇਤਾ  ਤੋਂ, 
ਬੰਦਾ   ਹੈ,  ਯਮਰਾਜ  ਨਹੀਂ। 

ਮਨ ਵਿੱਚ ਧਾਰੋ ਪੱਕੀ ਇਹ, 
ਲੈਣਾ  ਦੇਣਾ   ਦਾਜ   ਨਹੀਂ। 

ਥਾਂ   ਥਾਂ   ਜੋ   ਚੁੰਝਾਂ   ਮਾਰੇ, 
ਕਾਂ   ਹੋਵੇਗਾ,  ਬਾਜ  ਨਹੀਂ। 

ਲੁਕ   ਲੁਕ  ਕੇ   ਆਖੋ  ਭਾਵੇਂ, 
ਲੁਕਣੀ ਸੱਚ ਦੀ 'ਵਾਜ਼ ਨਹੀਂ।

ਭੈੜੇ     ਕੰਮ     ਕਰੇਂਦੇ      ਨੂੰ, 
ਆਉਂਦੀ  ਕੋਈ  ਲਾਜ  ਨਹੀਂ। 

ਦੂਜੇ    ਨੂੰ    ਲੁੱਟਣਾ    ਸਿੱਧੂ, 
ਇਹ ਇਨਸਾਨੀ ਕਾਜ ਨਹੀਂ।