ਧੀ ਨੂੰ ਧੀ, ਨੂੰਹ ਨੂੰ ਨੂੰਹ, ਬਣਾ ਕੇ ਰੱਖੋ (ਲੇਖ )

ਜਸਕਰਨ ਲੰਡੇ   

Cell: +91 94176 17337
Address: ਪਿੰਡ ਤੇ ਡਾਕ -- ਲੰਡੇ
ਮੋਗਾ India 142049
ਜਸਕਰਨ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਹਾ ਜਾਂਦਾ ਹੈ ਕਿ ਜੰਮਦਾ ਬੱਚਾ ਕੋਰੀ ਸਲੇਟ ਵਰਗਾ ਹੁੰਦਾ ਹੈ ਉਸ ਨੂੰ ਜਿਹੋ ਜਿਹਾ ਮਾਹੋਲ ਮਿਲਦਾ ਹੈ।ਜਾ ਜੋ ਸੰਸਕਾਰ ਮਾਂ ਪਿਓ,ਸਕੇ ਸਬੰਧੀਆਂ, ਸਕੂਲ ਟੀਚਰ ਆਦਿ ਤੋਂ ਮਿਲ਼ਦੇ ਹਨ ਉਸ ਦੀ ਸ਼ਖ਼ਸੀਅਤ ਉਸ ਤਰ੍ਹਾਂ ਦੀ ਹੀ ਬਣ ਜਾਂਦੀ ਹੈ।ਇਸ ਲਈ ਬੱਚੇ ਦੀ ਸ਼ਖ਼ਸੀਅਤ ਖੜਨ ਵਿਚ ਘਰ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।ਇਸ ਲਈ ਹਰ ਬੱਚੇ ਨੂੰ ਮਾਣ ਸਨਮਾਨ ਮਿਲਣਾ ਬਹੁਤ ਜ਼ਰੂਰੀ ਹੈ।ਜੋ ਬੱਚਾ ਸੰਸਾਰ ਤੇ ਪੈਦਾ ਹੋਇਆ ਹੈ ਉਸ ਨੂੰ ਉਸੇ ਤਰ੍ਹਾਂ ਪਾਲਣਾ ਵੀ ਜ਼ਰੂਰੀ ਹੈ ਕੁੜੀ ਨੂੰ ਕੁੜੀਆਂ ਵਾਂਗ ਤੇ ਮੁੰਡੇ ਨੂੰ ਮੁੰਡਿਆਂ ਵਾਂਗ ਹੀ ਪਾਲਿਆ ਜਾਣਾ ਚਾਹੀਦਾ ਹੈ।
ਅੱਜ ਕੱਲ੍ਹ ਲੋਕਾਂ ਤੋਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਜੀ ਅਸੀਂ ਤਾਂ ਧੀ ਨੂੰ ਪੁੱਤਾਂ ਵਾਂਗ ਰੱਖਦੇ ਹਾਂ, ਪੁੱਤਾਂ ਵਾਂਗੂੰ ਪਾਲੇ ਰਹੇ ਹਾਂ। ਗੱਲ ਇਹ ਨਹੀਂ ਕਿ ਅੱਜ ਵੀ ਅਸੀਂ ਧੀਆਂ ਨੂੰ ਪੁਰਾਣੇ ਜ਼ਮਾਨੇ ਵਾਂਗ ਅੰਦਰ ਹੀ ਰੱਖੀਏ। ਪਰ ਇਹ ਗੱਲ ਜਰੂਰ ਹੈ ਕਿ ਜੋ ਫ਼ਰਕ ਕੁਦਰਤ ਨੇ ਸਾਡੇ ਵਿੱਚ ਪਾਏ ਹਨ।ਉਸ ਨੂੰ ਬਰਕਰਾਰ ਜ਼ਰੂਰ ਰੱਖਿਆ ਜਾਵੇ। ਮੇਰੇ ਕਹਿਣ ਦਾ ਭਾਵ ਹੈ ਕਿ ਧੀਆਂ ਨੂੰ ਪਿਆਰ,ਸਤਿਕਾਰ, ਇਜ਼ਤ, ਮਾਣ ਤਾਣ ਜ਼ਰੂਰ ਦਿੱਤਾ ਜਾਵੇ। ਕੁੜੀ ਨੂੰ ਲੱਗੇ ਕਿ ਮੈਂ ਕੁੜੀ ਹਾਂ। ਜਦੋਂ ਅਸੀਂ ਉਸ ਦੇ ਕੱਪੜੇ ਵੀ ਮੁੰਡਿਆਂ ਵਰਗੇ,ਤੇ ਹਰ ਤਰ੍ਹਾਂ ਮੁੰਡਿਆਂ ਵਾਂਗ ਉਸ ਨੂੰ ਪਾਲਦੇ ਹਾਂ ਤਾਂ ਉਸ ਦਾ ਦਿਮਾਗ ਵੀ ਆਪਣੇ ਆਪ ਨੂੰ ਮੁੰਡਿਆਂ ਵਾਂਗ ਸਮਝਦਾ ਹੈ। ਜਦੋਂ ਧੀ ਦਾ ਵਿਆਹ ਕੀਤਾ ਜਾਂਦਾ ਹੈ ਉਸ ਸਮੇਂ ਵਿਆਉਣ ਵਾਲਾ ਤਾਂ ਘਰ ਵਿਚ ਨੂੰਹ ਦੀ ਡੋਲੀ ਲੈ ਕੇ ਜਾਂਦਾ ਉਸ ਘਰ ਦੇ ਸਾਰੇ ਜੀਆਂ ਦਾ ਵਿਵਹਾਰ ਉਸ ਕੁੜੀ ਪ੍ਰਤੀ ਨੂੰਹ ਧੀ ਵਾਲਾ ਹੀ ਹੁੰਦਾ ਹੈ ਨਾ ਕਿ ਕਿਸੇ ਨੂੰ ਵੀ ਪੁੱਤ ਵਾਂਗ ਸਮਝਿਆ ਜਾਂਦਾ ਹੈ।ਪਰ ਉਹ ਕੁੜੀ ਆਪਣੇ ਆਪ ਨੂੰ ਨੂੰਹ ਧੀ ਸਮਝਦੀ ਹੀ ਨਹੀਂ। ਫਿਰ ਜੋ ਅੱਜ ਕੱਲ੍ਹ ਹੋ ਰਿਹਾ ਹੈ। ਜਿਵੇਂ ਉਹ ਕੁੜੀ ਆਪਣੇ ਆਪ ਨੂੰ ਦਲੇਰ ਮਰਦਾਂ ਵਾਂਗ ਪੇਸ਼ ਕਰਦੀ ਹੈ।ਉਸ ਦਾ ਭਿਆਨਕ ਸਿੱਟਾ ਹੀ ਸਾਹਮਣੇ ਆਉਂਦਾ ਹੈ।
ਅੱਜ ਸਮਾਜ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਘਰ ਜੰਮੀਂ ਧੀ ਨੇ ਕੱਲ੍ਹ ਨੂੰ ਕਿਸੇ ਦੀ ਨੂੰਹ ਵੀ ਬਨਣਾ ਹੈ।ਇਸ ਲਈ ਉਸ ਦਾ ਪਾਲਣ ਪੋਸ਼ਣ ਇਸ ਤਰ੍ਹਾਂ ਕਰੋਂ ਕਿ ਉਸ ਦੇ ਦਿਮਾਗ ਵਿੱਚੋਂ ਕੁੜੀ ਮਨਫੀ ਨਾ ਹੋਵੇ।ਹਰ ਰਿਸ਼ਤੇ ਦੀ ਆਪਣੀ ਆਪਣੀ ਮਹੱਤਤਾ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਹੈ।ਸੱਸ ਦਾ ਸੱਸ ਰਹਿਣਾ ਚੰਗਾ ਹੈ ਨਾ ਕਿ ਮਾਂ ਬਨਣਾ। ਇਸੇ ਤਰ੍ਹਾਂ ਧੀ ਦਾ ਧੀ ਬਨਣਾ ਹੀ ਸਿਆਣਪ ਹੈ। ਨਾ ਕਿ ਪੁੱਤ ਬਨਣਾ। ਜਦੋਂ ਤੱਕ ਇਹ ਰਿਸ਼ਤੇ ਜਿਉਂ ਦਾ ਤਿਉਂ ਰਹਿਣਗੇ ਸਮਾਜ ਵਿਚ ਵਿਗਾੜ ਪੈਣ ਦੇ ਮੌਕੇ ਘੱਟਣਗੇ। ਜਦੋਂ ਰਿਸ਼ਤੇ ਬਰਕਰਾਰ ਨਹੀਂ ਰਹਿਣਗੇ ਤਾਂ ਵਿਗੜ ਪੈਣਾ ਹੀ ਪੈਣਾ ਹੈ।ਸੋ ਅੱਜ ਕੱਲ੍ਹ ਕੁੜੀਆਂ ਨੂੰ ਮੁੰਡਿਆਂ ਵਾਂਗ ਹੀ ਸਮਝਦੇ ਹਨ ਤੇ ਇਸੇ ਤਰ੍ਹਾਂ ਹੀ ਪਾਲਣ ਪੋਸ਼ਣ ਕਰਦੇ ਹਨ। ਤਾਂ ਨਿੱਕੀ ਨਿੱਕੀ ਗੱਲ ਤੇ ਝਗੜੇ ਹੋਣੇ ਸੁਭਾਵਿਕ ਹੀ ਹੈ। ਕਿਉਂਕਿ ਹਰ ਸਾਕ ਸੰਬੰਧੀ ਕੁੜੀ ਨੂੰ ਦੇਖ ਕੇ ਉਸ ਨੂੰ ਕੁੜੀ ਹੀ ਸਮਝਦਾ ਹੈ।ਨਾ ਕਿ ਮੁੰਡਾ।ਸੋ ਸਮਾਜ ਨੂੰ ਵਧੀਆ ਬਣਾਉਣ ਲਈ ਹਰ ਰਿਸ਼ਤੇ ਵਿਚ ਪਿਆਰ ਮੁਹੱਬਤ ਤੇ ਸਮਝ ਹੋਣਾ ਜ਼ਰੂਰੀ ਹੈ।ਇਸ ਲਈ ਹਰ ਇਕ ਨੂੰ ਉਸਦਾ ਬਣਦਾ ਹੱਕ ਦੇਣਾ ਚਾਹੀਦਾ ਹੈ ਅਗਲੇ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਅਗਲੇ ਦਾ ਬਣ ਦਾ ਮਾਣ ਸਨਮਾਨ ਦੇਵੇ।