ਕੀੜੀ ਤੇ ਹਾਥੀ ਦੀ ਐ , ਹੁੰਦੀ ਪਈ ਲੜਾਈ |
ਐਸੇ ਅਜ਼ਬ ਨਜ਼ ਾਰੇ ਨੂੰ, ਸਭ ਦੁਨੀਆਂ ਵੇਖਣ ਆਈ।
ਸਭ ਤੋਂ ਪਹਿ ਲਾਂ ਲੂੰ ਬੜ ਆਇਆ , ਹਾਥੀ ਨੂੰ ਸਮਝਾਵੇ |
ਚੁਸਤੀ ਜ਼ੋਰ ਚਲਾਕੀ ਲਾਲਚ , ਹੁੰਦੇ ਜੰਗ ਦੇ ਪਾਵੇ |
ਸਨੇ ਇਹ ਹਥਿ ਆਰ ਚਲਾਏ , ਉਸਨੇ ਫ਼ਤਿ ਹ ਐ ਪਾਈ | ਕੀੜੀ ………
ਥੋਡੇ ਮੂਹਰੇ ਮਹਾਰਾਜ ਜੀ , ਕੀੜੀ ਦੀ ਕੀ ਹਸਤੀ |
ਬਾਂਦਰ ਆਇਆ ਮਾਰ ਟਪੂਸੀ , ਕਰਦਾ ਫ਼ਿ ਰਦਾ ਮਸਤੀ |
ਓ ਦਾਸ ਨੂੰ ਕੋਈ ਡਿ ਊਟੀ , ਵੇਖਿ ਓ ਫਿ ਰ ਚਤੁਰਾਈ | ਕੀੜੀ ………
ਗਧਾ ਜੀ ਕਹਿ ੰਦੇ ਹਿ ਣਕ ਹਿ ਣਕਕੇ , ਐਸਾ ਰੌਲਾ ਪਾਊਂ |
ਸੇ ਦੇ ਪੱਲੇ ਕੁੱਝ ਨ ਪੈਣਾ , ਐਸੀ ਧੂੜ ਉਡਾਊਂ |
ਮਾਰ ਟੀਟਣੇ ਕੀੜੀ ਦੀ ਮੈਂ , ਕਰ ਦੇਊਂ ਗਾ ਤਬਾਈ | ਕੀੜੀ ………
ਹਵਾ ਦੇ ਅੰਦਰ ਤਾਰੀਆਂ ਲਾਵਾਂ , ਮੈਂ ਗਿ ਰਝਾਂ ਦੀ ਰਾਣੀ |
ਹੜਾ ਥੋਡੀ ਵਾਅ ਵੱਲ ਤੱਕੇ , ਉਸਦੀ ਖ਼ਤਮ ਕਹਾਣੀ |
ਚੂੰਡ ਚੂੰਡ ਕੇ ਖਾ ਜਊਂ ਬੱਚੇ , ਮੈਂ ਬਿ ੱਲੀਆਂ ਦੀ ਤਾਈ | ਕੀੜੀ ……..
ਸਾਰੇ ਜੀ-ਹਜ਼ੂਰੀਏ ਆਏ , ਖੜ੍ਹਗੇ ਲਾਈਨ ਬਣਾਕੇ |
ਥੋਡੇ ਰਾਜ ਚੋਂ ਕੀੜੀ ਦੀ ਹੁਣ , ਰਹਾਂਗੇ ਖੁੱਡ ਮਿ ਟਾਕੇ |
ੱਧਰੇ ਵੀ ਤੁਸੀਂ ਪੈਰ ਟਿ ਕਾਓਂ , ਪੱਧਰ ਹੋ ਜਾਏ ਖਾਈ | ਕੀੜੀ …….
ਇੱਕ ਪਾਸੇ ਸਭ ਜੰਗਲੀ ਲਾਣਾ, ਦੂਜੇ ਪਾਸੇ ਕੀੜੀ।
ਹੜਾ ਆਵੇ ਏਹੀ ਆਖੇ, ਰਹਿ ਣ ਨਾ ਦੇਣੀ ਕੀੜੀ।
ਝੂਠਾਂ ਦੇ ਸਭ ਨਾਂਨਿ ਆਂ ਰਲਕੇ, ਝੂਠ ਦੀ ਅੱਗ ਮਚਾਈ। ਕੀੜੀ …….
ਕੀੜੀ ਡਰਕੇ ਖੁੱਡ ਚ੍ਹ ਵੜ੍ਹਗੀ , ਬੱਚਿ ਆਂ ਨੂੰ ਗਲ੍ਹ ਲਾਵੇ |
ਸਾਡਾ ਕੋਈ ਹਮਦਰਦੀ ਏਥੇ , ਕਿ ੱਧਰੇ ਨਜ਼ਰ ਨ ਆਵੇ |
ਤਕੜੇ ਅੱਗੇ ਮਾੜੇ ਦੀ ਕਿ ੰਝ , ਹੁੰਦੀ ਪਈ ਰੁਲਾਈ | ਕੀੜੀ……..
ਏਨੇ ਨੂੰ ਇੱਕ ਚਿ ੜੀਆ ਚੁੰਝ ਚ੍ਹ , ਭਰਕੇ ਨੀਰ ਲਿ ਆਈ |
ਬੇਸੁੱਧ ਪਈ ਕੀੜੀ ਦੇ ਮੂੰਹ ਵਿ ੱਚ , ਬੂੰਦ ਪਾਣੀ ਦੀ ਪਾਈ |
ਚੁੱਕਕੇ ਉਸ ਨੂੰ ਹੌਂਸਲਾ ਦਿ ੱਤਾ , ਫ਼ਿ ਰ ਸੀ ਗਲ਼ ਨਾਲ ਲਾਈ | ਕੀੜੀ …….
ਘੁੱਗੀਆਂ ਤੇ ਕੋਇਲਾਂ ਨੇ ਆ ਕੇ , ਗੀਤ ਪਿ ਆਰ ਦਾ ਗਾਇਆ |
ਜੁਗਨੂੰ ਤੇ ਤਿ ੱਤਲੀ ਨੇ ਆ ਕੇ , ਨ੍ਹੇਰੇ ਨੂੰ ਰੁਸ਼ਨਾਇਆ |
ਸਾਡਾ ਜੀਣ ਦਾ ਹੱਕ ਧਰਤੀ ਤੇ, ਕਿ ੰਜ ਦੂਜੇ ਜਾਣ ਮਿ ਟਾਈ | ਕੀੜੀ……..
ਆਰ ਹੌਂਸਲੇ ਹਮਦਰਦੀ ਦੇ , ਵੇਖੋ ਰੰਗ ਨਿ ਆਰੇ |
ਜੰਗ ਮੈਦਾਨੇ ਕੀੜੀ ਆ ਕੇ , ਹਾਥੀ ਨੂੰ ਲਲਕਾਰੇ |
ਹੱਕ ਸੱਚ ਦੇ ਏਕੇ ਆਖ਼ਰ , ਝੂਠ ਦੀ ਪਿ ੱਠ ਲੁਆਈ | ਕੀੜੀ ……..
ਦੂਜੇ ਦੇ ਹੱਕਾਂ ਤੇ ਜਦ ਕੋਈ , ਜ਼ਬਰੀ ਛਾਪਾ ਮਾਰੇ |
ਬਲਜੀਤ ਭਲੂਰੀਆ ਇੰਝ ਹੀ ਪੈਂਦੇ , ਕਰਨੇ ਹੱਥ ਕਰਾਰੇ |
ਏਸ ਧਰਤ ਤੇ ਸਭ ਦਾ ਹੱਕ ਐ , ਸਭ ਨੂੰ ਮਿ ਲੇ ਰਸਾਈ | ਕੀੜੀ ……..