ਭਾਵੇ ਸ਼ਿੱਦਤ ਨਾਲ ਵਾਤਾਵਰਣ ਤਪਾ ਰਹੇ ਹਾਂ
ਪਰ ਅਸੀਂ ਧਰਤੀ ਦਿਵਸ ਤਾਂ ਮਨਾ ਰਹੇ ਹਾਂ
ਭਾਵੇਂ ਬੇਮੁੱਖ ਬਾਣੀ ਤੋਂ ਹੀ ਹੁੰਦੇ ਜਾ ਰਹੇ ਹਾਂ
ਪਰ ਅਸੀਂ ਧਰਤੀ ਦਿਵਸ ਤਾਂ ਮਨਾ ਰਹੇ ਹਾਂ
ਭਾਵੇਂ ਅਖੌਤੀ ਸੁਫਨੇ ਆਪਣੇ ਸਜਾ ਰਹੇ ਹਾਂ
ਪਰ ਅਸੀਂ ਧਰਤੀ ਦਿਵਸ ਤਾਂ ਮਨਾ ਰਹੇ ਹਾਂ
ਭਾਵੇਂ ਨਿੱਤ ਹੀ ਮਾਂ ਧਰਤ ਨੂੰ ਸਤਾ ਰਹੇ ਹਾਂ
ਪਰ ਅਸੀਂ ਧਰਤੀ ਦਿਵਸ ਤਾਂ ਮਨਾ ਰਹੇ ਹਾਂ
ਭਾਵੇਂ ਸਭ ਤੋਂ ਸਮਝਦਾਰ ਪ੍ਰਾਣੀ ਕਹਾ ਰਹੇ ਹਾਂ
ਪਰ ਅਸੀਂ ਧਰਤੀ ਦਿਵਸ ਤਾਂ ਮਨਾ ਰਹੇ ਹਾਂ
ਭਾਵੇਂ ਰੁੱਖ ਕੋਈ ਲਗਾਉਣ ਤੋਂ ਕਤਰਾ ਰਹੇ ਹਾਂ
ਪਰ ਅਸੀਂ ਧਰਤੀ ਦਿਵਸ ਤਾਂ ਮਨਾ ਰਹੇ ਹਾਂ
ਭਾਵੇਂ ਜਾਣਦੇ ਬੁੱਝਦੇ ਕਰ ਵੱਡੀ ਖਤਾ ਰਹੇ ਹਾਂ
ਪਰ ਅਸੀਂ ਧਰਤੀ ਦਿਵਸ ਤਾਂ ਮਨਾ ਰਹੇ ਹਾਂ
ਭਾਵੇਂ ਕੁਦਰਤ ਪ੍ਰੇਮੀ ਦੇ ਰਾਗ ਵਜਾ ਰਹੇ ਹਾਂ
ਪਰ ਅਸੀਂ ਧਰਤੀ ਦਿਵਸ ਤਾਂ ਮਨਾ ਰਹੇ ਹਾਂ
ਭਾਵੇਂ ਦਮ ਘੁਟੇ ਪਰ ਜਿੱਦ ਪੁਗਾ ਰਹੇ ਹਾਂ
ਪਰ ਅਸੀਂ ਧਰਤੀ ਦਿਵਸ ਤਾਂ ਮਨਾ ਰਹੇ ਹਾਂ
ਭਾਵੇਂ ਅਖੌਤੀ ਸ਼ਨੋ-ਸੌਕਤ ਹੀ ਸਜਾ ਰਹੇ ਹਾਂ
ਪਰ ਅਸੀਂ ਧਰਤੀ ਦਿਵਸ ਵੀ ਮਨਾ ਰਹੇ ਹਾਂ
ਭਾਵੇਂ ਝੂਠ ਨਾਲ ਸੱਚ ਨੂੰ ਰਾਣੇ ਹਰਾ ਰਹੇ ਹਾਂ
ਪਰ ਅਸੀਂ ਧਰਤੀ ਦਿਵਸ ਤਾਂ ਮਨਾ ਰਹੇ ਹਾਂ