ਔਖਾ ਇਸ਼ਕ ਨਿਭਾਉਣਾ ਵੇ
ਦੇਖੀ ਨਾਕਾ ਲੱਗ ਜਾਣਾ ਵੇ
ਲੋਕਾਂ ਪਾਇਆ ਹੱਥਕੜੀਆਂ ਵਾਲਾ ਬਾਣਾ
ਜਿੱਥੇ ਮਰਜ਼ੀ ਰਪਟ ਲਿਖਾ ਦੋ, ਦਿਲ ਫੜਿਆ ਨੀ ਜਾਣਾ।।
ਜਿੱਥੇ ਮਰਜ਼ੀ ਰਪਟ ਲਿਖਾ ਦੋ।।
ਕਿਵੇਂ ਤੇਰੇ ਬਿਨ ਰਹਿ ਜਾਵਾਂ
ਬੁੱਲ੍ਹਾ ਨਾਲ ਕੀ ਕਹਿ ਜਾਵਾਂ
ਅਣਪੁੱਗੀਆ ਦਾ ਦੁੱਖ ਝੱਲਿਆ ਨੀ ਜਾਣਾ
ਜਿੱਥੇ ਮਰਜ਼ੀ ਰਪਟ ਲਿਖਾ ਦੋ, ਦਿਲ ਫੜਿਆ ਨੀ ਜਾਣਾ।।
ਜਿੱਥੇ ਮਰਜ਼ੀ ਰਪਟ ਲਿਖਾ ਦੋ।।
ਕਬਰਾਂ ਤੇ ਅੱਕ ਜੰਮੇ ਨੇ
ਇਸ਼ਕ ਦੇ ਰਾਹ ਲੰਮੇ ਨੇ
ਤੇਰਾ ਮੇਰਾ ਵਾਅਦਾ ਪੁਗਾਇਆ ਨੀ ਜਾਣਾ
ਜਿੱਥੇ ਮਰਜ਼ੀ ਰਪਟ ਲਿਖਾ ਦੋ, ਦਿਲ ਫੜਿਆ ਨੀ ਜਾਣਾ।।
ਜਿੱਥੇ ਮਰਜ਼ੀ ਰਪਟ ਲਿਖਾ ਦੋ।।
ਸੁੱਕੀ ਖੂਹੀ ਦੇਖ ਦਿਲ ਡੋਲ ਗਿਆ
ਮੇਰੇ ਨਾਲ ਕਿਹੜਾ ਦੁੱਖ ਫੋਲ ਗਿਆ
ਜਿੰਦੇ ਲਾਕੇ ਮਕਾਨਾਂ ਨੂੰ, ਦੋ ਜਾਨਾਂ ਤੁਰ ਜਾਣਾ
ਜਿੱਥੇ ਮਰਜ਼ੀ ਰਪਟ ਲਿਖਾ ਦੋ, ਦਿਲ ਫੜਿਆ ਨੀ ਜਾਣਾ।।
ਜਿੱਥੇ ਮਰਜ਼ੀ ਰਪਟ ਲਿਖਾ ਦੋ।।
ਕਲਮ ਬਣ ਜਾਂਦੀ ਕਾਨਿਆਂ ਤੋਂ
ਕਿਵੇਂ ਤੂੰ ਡਰਿਆ ਬੇਗਾਨਿਆਂ ਤੋਂ
ਹਾਕਮ ਮੀਤ ਹਨੇਰੇ ਨੂੰ ਚਾਨਣ ਦੱਸਿਆ ਨੀ ਜਾਣਾ
ਜਿੱਥੇ ਮਰਜ਼ੀ ਰਪਟ ਲਿਖਾ ਦੋ, ਦਿਲ ਫੜਿਆ ਨੀ ਜਾਣਾ।।
ਜਿੱਥੇ ਮਰਜ਼ੀ ਰਪਟ ਲਿਖਾ ਦੋ।।
82880,47637