ਮਾਵਾਂ (ਕਵਿਤਾ)

ਰਛਪਾਲ ਸਿੰਘ ਰੈਸਲ   

Email: rachhpal504@gmail.com
Cell: +91 94178 97576
Address:
ਨਾਭਾ India
ਰਛਪਾਲ ਸਿੰਘ ਰੈਸਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ



ਐਸੀ ਵੀ ਇੱਕ ਮਾਂ ਹੁੰਦੀ ਆ
ਕੱਲਮ-ਕੱਲਿਆਂ ਰਹਿੰਦੀ ਵੀ ਜੋ,
ਪੂਰਾ ਸ਼ਹਿਰ ਗਰਾਂ ਹੁੰਦੀ ਆ।
ਐਸੀ ਵੀ ਇੱਕ ਮਾਂ ਹੁੰਦੀ ਆ।

 

ਤਿਲ ਤਿਲ ਕਰਕੇ ਜੋੜੀ ਜਾਵੇ,
ਜਗ ਦਾ ਕਰਜ਼ਾ ਮੋੜੀਂ ਜਾਵੇ।
ਲੱਖਾਂ ਥੁੜਾਂ ਦੀ ਮਾਰੀ ਵੀ ਜੋ,
ਸਬਰ ਦਾ ਉੱਚਾ ਨਾ ਹੁੰਦੀ ਆ।
ਐਸੀ ਵੀ ਇੱਕ ਮਾਂ ਹੁੰਦੀ ਆ

 

ਰੋਮ ਰੋਮ ਕਰਜਾਈ ਹੋਵੇ,
ਜਦ ਉਹ ਡਾਢਾ ਲਾਡ ਲਡਾਵੇ।
ਵਿੱਚ ਵਿਦੇਸ਼ਾਂ ਪੁੱਤ ਨੂੰ ਤੋਰੇ,
ਦਿਲ ’ਤੇ ਪੱਥਰ ਰੱਖ ਕੇ ਹਾਏ।
ਔਸੀਆਂ ਪਾਉਂਦੀ ਤਾਂ ਹੁੰਦੀ ਆ।
ਐਸੀ ਵੀ ਇੱਕ ਮਾਂ ਹੁੰਦੀ ਆ

 

ਚੰਗੇ ਕਰਮ ਕਮਾਵਣ ਆਈ,
ਆਪਣਾ ਆਪ ਲੁਟਾਵਣ ਆਈ।
ਮਮਤਾ ਦੇ ਨਾਲ ਭਰ ਭਰ ਡੁੱਲਦੀ,
ਅੰਮ੍ਰਿਤ ਰਸ ਵਰਸਾਵਣ ਆਈ।
ਲੱਖਾਂ ਲਾਡ ਲਡਾ ਕੇ ਵੀ ਜੋ,
ਦੁਰਕਾਰੀ ਥਾਂ ਥਾਂ ਹੁੰਦੀ ਆ।
ਐਸੀ ਵੀ ਇੱਕ ਮਾਂ ਹੁੰਦੀ ਆ।