ਕਿਤਾਬਾਂ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ



ਕਾਪੀਆਂ ਕਾਲੀਆਂ ਕੀਤੀਆਂ ਲਿਖ ਲਿਖ ਕੇ,
ਇਹਨੂੰ ਪੜ੍ਹਨ ਵਾਲਾ ਦੱਸੋ ਖਾਂ ਕੋਈ ਹੈ ਭਾਈ?

 

ਕੌੜੀ ਲੱਗਣੀ ਕਈਆਂ ਨੂੰ ਗੱਲ ਮੇਰੀ,
ਪਰ ਸਚਾਈ ਲਿਖਣ ਦਾ ਨਹੀਂ ਹੈ ਭੈਅ ਭਾਈ।
ਗਾਹਕ ਮੁਫ਼ਤ ਵਾਲੇ ਆਮ ਹੀ ਮਿਲ਼ ਜਾਂਦੇ,
ਦੱਸਿਓ! ਖਰੀਦ ਕੇ ਪੜ੍ਹਦਾ ਵੀ ਕੋਈ ਹੈ ਭਾਈ?

 

ਕਿਤਾਬਾਂ ਮੁੱਲ ਲੈ ਕੇ ਪਾਠਕ ਜੋ ਪੜ੍ਹਨ ਸਾਰੇ,
ਫਾਰਮੂਲਾ ਹਾਲੇ ਤੱਕ ਹੋਇਆ ਨਹੀਂ ਤਹਿ ਭਾਈ।

 

ਸਾਹਿਤਕ ਸਮਾਗਮਾਂ ਵਿੱਚ ਜਿਥੇ ਵੀ ਜਾਈਦਾ ਹੈ,
ਕਿਤਾਬਾਂ ਦੋਸਤ ਜ਼ਰੂਰ ਲੈਂਦੇ ਨੇ ਲੈ ਭਾਈ।

 

ਅਰਥ ਵਿਵਸਥਾ ਫਿਰ ਲੇਖਕ ਦੀ ਕਿਵੇਂ ਸੁਧਰੂ?
ਨੋਟ ਦਰਖਤਾਂ ਨੂੰ ਲੱਗਣ ਵਾਲੀ ਨਹੀਂ ਸ਼ੈਅ ਭਾਈ।

 

ਮੇਰੇ ਦੋਸਤੋ ਤੁਸੀਂ ਦੱਸਿਓ ਵਿਚਾਰ ਕਰਕੇ,
ਗੱਲ ਝੂਠ ਹੈ ਤਾਂ ਦਿਓ ਤੁਸੀਂ ਕਹਿ ਭਾਈ।

 

ਸ਼ਰਮਾਂ ਉੱਘ ਦੀਆਂ ਪਤਾਲ ਤਾਂ ਮਾਰਦਾ ਨਹੀਂ,
ਤੁਸੀਂ ਫਿਰ ਮੁਫ਼ਤ ਦੀਆਂ ਕਿਉਂ ਲੈਂਦੇ ਹੋ ਲੈ ਭਾਈ।

 

ਸਟੇਟ ਐਵਾਰਡੀ ਲੇਖਕ
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556