ਜ਼ਿੰਦਗੀ ਦੇ ਮਿਜਾਜ਼ (ਕਵਿਤਾ)

ਨਿਰਮਲ ਸਿੰਘ ਢੁੱਡੀਕੇ   

Address:
Ontario Canada
ਨਿਰਮਲ ਸਿੰਘ ਢੁੱਡੀਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜ਼ਿੰਦਗੀ ਦੇ ਦੇਖੇ ਕਿੰਨੇ ਮਿਜਾਜ਼ ਨੇ।
ਦਿਲ ਬਹਿਲਾਉਣ ਦੇ ਕਿੰਨੇ ਹੀ ਸਾਜ਼ ਨੇ।
ਮਨ ਦੀਆਂ ਗੰਢਾਂ ਉਹ, ਖੋਲ੍ਹ ਕੇ ਰੱਖਦੇ,
ਸਾਰੀਆਂ ਗੱਲਾਂ ਦੇ ਕਿੰਨੇ ਹੀ ਰਾਜ਼ ਨੇ।
ਕੋਈ ਚੱਲੇ ਇੱਥੇ ਸਿਰ ਨੂੰ ਨਿਵਾਇ ਕੇ,
ਕੋਈ ਨੱਚੇ, ਛਾਤੀ ਸਿਰ ਨੂੰ ਉਠਾਇਕੇ,
ਕੋਈ ਪਿਆ ਰੋਵੇ ਇੱਥੇ ਸਿਰ ਫੜ ਕੇ,
ਕੋਈ ਦੱਸੇ ਅਪਣੀ ਗੱਲ ਗਾਇਕੇ।
ਕੋਈ ਗਾਵੇ ਕਵਿਤਾ ਵੀ ਹੀਰ ਦੀ,
ਕੋਈ ਗੱਲ ਕਰੇ ਆਪਣੀ ਤਕਦੀਰ ਦੀ,
ਗੱਲਾਂ ਕਰਨ ਗੋਰਵੀ ਤੇ ਬੁਸ਼ ਦੀਆਂ,
ਗੱਲ ਦੇਖੋ ਯਾਰੋ ਸਮੇਂ ਦੀ ਲਕੀਰ ਦੀ।
ਜ਼ਿੰਦਗੀ ਬਿਤਾਉਣ ਦੇ ਕਿੰਨੇ ਰਾਹ ਨੇ।
ਸੱਚੀ ਮੁੱਚੀ ਦੱਸਾਂ ਕਿੰਨੇ ਹੀ ਮਲਾਹ ਨੇ।
ਕੋਈ ਡੋਬਦੇ ਕੋਈ ਤਾਰ ਦਿੰਦੇ ਨੇ,
ਉੱਠਦੀਆਂ ਲਹਿਰਾਂ ਦੇ ਨਵੇਂ ਨਵੇਂ ਸਾਹ ਨੇ।