ਕਿਵੇਂ ਦਿਨ ਕੱਟੂਗੀ (ਗੀਤ )

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੈਨੂੰ ਸੱਸੀਏ ਰੇਤੇ 'ਚੋ ਪੂੰਨੂ ਲੱਭਣਾ ਨੀ 
ਭੁੱਲ ਜਾਵੇਗੀ ਰੇਤੇ ਤੇ ਨਾ ਲਿਖਣਾ ਨੀ
ਚਲਦੀ ਚਲਦੀ ਹਵਾ ਦਾ ਰੁਖ ਬਦਲ ਗਿਆ 
ਕਿਵੇਂ ਦਿਨ ਕੱਟੂਗੀ,ਜਿਹਦਾ ਯਾਰ ਹੱਥਾਂ 'ਚੋ ਨਿੱਕਲ ਗਿਆ।।
ਕਿਵੇਂ ਦਿਨ ਕੱਟੂਗੀ।।

ਛੱਡ ਮਹਿਲ ਤੁਰ ਪਈ ਨੰਗੇ ਪੈਂਰੀ 
ਆਪ ਮੂੰਹੋਂ ਕਹਿੰਦੀ ਪੂੰਨੂ ਮੈਂ ਤੇਰੀ 
ਜਿਹੜੇ ਸੁਫ਼ਨੇ ਸਜ਼ਾਏ ਆਪੇ ਤੋੜ ਗਿਆ 
ਕਿਵੇਂ ਦਿਨ ਕੱਟੂਗੀ, ਜਿਹਦਾ ਯਾਰ ਹੱਥਾਂ 'ਚੋ ਨਿੱਕਲ ਗਿਆ।।
ਕਿਵੇਂ ਦਿਨ ਕੱਟੂਗੀ।।

ਸਾਰੇ ਲੱਭ ਲੱਭ ਤੈਨੂੰ ਮੈਂ ਥੱਕੀ
ਤੂੰ ਕਿਵੇਂ ਮੌਤ ਨੂੰ ਪਾਈ ਜੱਫੀ 
ਆਪਣੀਆਂ ਬਾਹਵਾਂ ਪਾਪੀਆਂ ਨੂੰ ਫੜਾ ਗਿਆ 
ਕਿਵੇਂ ਦਿਨ ਕੱਟੂਗੀ, ਜਿਹਦਾ ਯਾਰ ਹੱਥਾਂ 'ਚੋ ਨਿੱਕਲ ਗਿਆ।।
ਕਿਵੇਂ ਦਿਨ ਕੱਟੂਗੀ।।

ਸਾਜ਼ਿਸ਼ ਰਚੀ ਭਰਾਵਾਂ ਨੇ ਵੱਡੀ 
ਸੱਸੀ ਸੀ ਤੇਰੀ ਜਿੰਦ ਨਾ ਛੱਡੀ
ਤੁਰੀ ਇਕੱਲੀ, ਤੇਰੇ ਪਿੱਛੇ ਤੂੰ ਨਿੱਕਲ ਦੂਰ ਗਿਆ 
ਕਿਵੇਂ ਦਿਨ ਕੱਟੂਗੀ, ਜਿਹਦਾ ਯਾਰ ਹੱਥਾਂ 'ਚੋ ਨਿੱਕਲ ਗਿਆ।।
ਕਿਵੇਂ ਦਿਨ ਕੱਟੂਗੀ।।