ਸਿਖ਼ਰ ਦੁਪਹਿਰ ਜਵਾਨੀ ਦੀ (ਕਵਿਤਾ)

ਬਲਤੇਜ ਸੰਧੂ ਬੁਰਜ   

Email: baltejsingh01413@gmail.com
Cell: +91 94658 18158
Address: ਪਿੰਡ ਬੁਰਜ ਲੱਧਾ
ਬਠਿੰਡਾ India
ਬਲਤੇਜ ਸੰਧੂ ਬੁਰਜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਚਪਨ ਬੀਤਿਆ ਸਮਝ ਪਈ ਸਨ ਉਹ ਰੁੱਤਾਂ ਬਹਾਰ ਦੀਆਂ,
ਹੌਲੀ ਹੌਲੀ ਢਲ ਗਈ ਸਿਖ਼ਰ ਦੁਪਹਿਰ ਜਵਾਨੀ ਦੀ ।

ਬੀਤੇ ਵੇਲਿਆਂ ਦੀ ਖੁਸ਼ਬੂ ਅੱਜ ਵੀ ਮਨ ਮਹਿਕਾਉਂਦੀ,
ਯਾਦਾਂ ਬਣ ਕੇ ਆਉਂਦੀ ਛਾਂ ਹਰ ਇੱਕ ਨਿਸ਼ਾਨੀ ਦੀ।

ਹੱਸਦੇ ਖੇਡਦੇ ਲੰਘ ਗਏ ਦਿਨ ਬੇਫਿਕਰੀ ਵਾਲੇ,
ਹੁਣ ਸਮਝ ਆਈ ਕੀਮਤ ਹਰ ਇੱਕ ਮੁਸਕਾਨ ਪੁਰਾਣੀ ਦੀ।

ਸੁੱਖ ਦੁੱਖ ਦੇ ਰਾਹਾਂ ਉੱਤੇ ਚੱਲਦਿਆਂ ਉਮਰ ਬੀਤਦੀ,
ਕਦਰ ਪਈ ਫਿਰ ਮਾਂ ਦੀ ਮਮਤਾ ਤੇ ਪਿਉ ਦੀ ਕੁਰਬਾਨੀ ਦੀ।

ਸ਼ਾਮਾਂ ਨੇ ਆਣ ਜਦ ਘੇਰਾ ਪਾਇਆ ਜ਼ਿੰਦਗੀ ਦੇ ਵਿਹੜੇ ਨੂੰ,
ਅੱਖਾਂ ਲੱਭਣ ਲੱਗਦੀਆਂ ਰੌਣਕ ਰੁੱਤ ਉਸ ਸੁਹਾਣੀ ਦੀ।

ਵਕਤ ਦੇ ਨਾਲ ਬਦਲ ਗਏ ਚਿਹਰੇ ਅਤੇ ਹਾਲਾਤ ਮੇਰੇ,
ਪਰ ਦਿਲ ਵਿੱਚ ਹੁਣ ਵੀ ਤਾਂਘ ਉਸ ਪਹਿਲੀ ਕਹਾਣੀ ਦੀ।

ਬਚਪਨ ਬੀਤਿਆ ਸਮਝ ਪਈ ਸਨ ਉਹ ਰੁੱਤਾਂ ਬਹਾਰ ਦੀਆਂ,
ਹੌਲੀ ਹੌਲੀ ਢਲ ਗਈ ਸਿਖ਼ਰ ਦੁਪਹਿਰ ਜਵਾਨੀ ਦੀ।।