ਗ਼ਜ਼ਲ (ਗ਼ਜ਼ਲ )

ਅਮਰਜੀਤ ਸਿੰਘ ਸਿਧੂ   

Email: amarjitsidhu55@hotmail.de
Phone: 004917664197996
Address: Ellmenreich str 26,20099
Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਰੇ  ਮੌਲਾ  ਤੇਰੀ  ਕੁਦਰਤ,  ਵੇਖਾਂ  ਤੇਰੇ  ਰੰਗ  ਨਿਆਰੇ। 
ਪਲ ਵਿੱਚ ਥਲ ਤੋਂ ਜਲ ਕਰਕੇ, ਬੇਘਰ ਕੀਤੇ ਤੂੰ ਲੋਕ ਵਿਚਾਰੇ। 

ਡੰਗਰ ਵੱਛਾ ਘਰ ਬਾਰ ਸਣੇ, ਜਦ ਉਜੜ ਗਈਆਂ ਸਭ ਫਸਲਾਂ, 
ਦੇਵੀਂ  ਮੋੜ  ਦੁਬਾਰਾ  ਸੱਭ  ਨੂੰ, ਹਾਸੇ  ਖੁਸ਼ੀਆਂ  ਸੁਪਨੇ  ਸਾਰੇ।

ਬਣਨ ਸਹਾਰਾ ਮੁਸ਼ਕਲ ਦੇ ਵਿੱਚ, ਹਿੰਮਤੀ ਵੱਡਾ ਜਿਗਰਾ ਕਰਕੇ, 
ਹੱਸ ਪੰਜਾਬੀ ਅੱਗੇ  ਆ ਗਏ, ਸੇਵਾ  ਕਰਦੇ  ਲਾਉਂਦੇ  ਜੈਕਾਰੇ। 

ਬੇਫਿਰ ਹੋ ਰਾਤੀਂ ਸੀ ਸੁੱਤੇ, ਦਿਨ ਚੜਦੇ ਨੂੰ ਘੇਰੇ ਫਿਕਰਾਂ, 
ਹਰ ਸੀਨੇਂ ਨੂੰ ਡੰਗ ਰਿਹਾ ਏ, ਚੜਦਾ ਪਾਣੀ ਮਾਰ ਫੁਕਾਂਰੇ।

ਸੌਖੇ ਸਮਿਆਂ ਵਿੱਚ ਸੀ ਮਿਲਦੇ, ਜਿਹੜੇ ਆ ਕੇ ਬਾਹਾਂ ਫੈਲਾ, 
ਵਖਤ ਪਏ ਤੋਂ ਪਰਖੇ ਜਾਂਦੇ, ਭੈਣ ਭਰਾ ਤੇ ਯਾਰ ਪਿਆਰੇ। 

ਆਸ ਦੇ ਦੀਵੇ ਜਗਦੇ ਰੱਖੀ, ਭਰਦੇ ਹਿੰਮਤ ਦਾ ਘਿਉ ਪਾ ਕੇ, 
ਚਾਨਣ ਹੋ ਜੇ ਪੈਣ ਘਰਾਂ ਵਿੱਚ, ਫਿਰ ਤੋਂ ਖੁਸ਼ੀਆਂ ਦੇ ਚਮਕਾਰੇ।

ਪਹਿਲਾਂ ਬਣਿਆ ਵੇਖ ਉਜੜਿਆ, ਡੋਲਣ ਨਾ ਮਨ ਦੇਣਾ ਰੱਬਾ, 
ਕਰਨੀ ਮਿਹਰ ਸਿੱਧੂ ਦੇ ਉੱਤੇ, ਰੱਖੇ ਹਿੰਮਤ ਸਿਦਕ ਨਾ ਹਾਰੇ।