ਜਦੋਂ ਪਿਓ ਬਣਿਆ (ਕਵਿਤਾ)

ਦੀਪ ਜ਼ੀਰਵੀ   

Email: deepzirvi@yahoo.co.in
Cell: +91 98155 24600
Address:
India
ਦੀਪ ਜ਼ੀਰਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਬੱਚਾ ਸੀ, ਦੁੱਧ ਕੱਚਾ ਸੀ
ਜਦੋਂ ਘਿਓ ਬਣਿਆ ਤਾਂ ਜਾਣਿਆ ਮੈਂ।
ਓਹ ਕੀ ਕਿਸ ਰਾਹੇ ਤਾਅ ਝੱਲਦਾ ਰਿਹਾ, ਜਦੋਂ ਪਿਓ ਬਣਿਆ ਤਾਂ ਜਾਣਿਆ ਮੈਂ।

ਪਿਓ ਦੇ ਰਾਜ ਚ ਪੁੱਤਰ ;ਪੁੱਤਰ ਬਣ ਰਹਿੰਦੇ ਨਹੀਂ, ਜਾਣ ਲਿਆ
ਧੀ ਪੁੱਤ ਹੀ ਨੇ ਪੁੱਤ ਬਣਾਉਂਦੇ,ਜਦੋਂ ਪਿਓ ਬਣਿਆ ਤਾਂ ਜਾਣਿਆ ਮੈਂ।

ਪਿਓ ਦੀ ਘਾਲਣਾ ਖਸ਼ਕ ਬਰਾਬਰ,ਸਾਰੇ ਪਿਓ ਹੀ ਪਾਲਦੇ ਨੇ।
ਮਾਂ ਪਿਓ ਕਾਹਤੋਂ ਭਾਰੂ ਪਾਲਣੇ,ਜਦੋਂ ਪਿਓ ਬਣਿਆ ਤਾਂ ਜਾਣਿਆ ਮੈਂ।

ਗ਼ਜ਼ਲ ਦੀਆਂ ਬਹਿਰਾਂ ਨਾ ਗਿਣੀਓ,ਨਾ ਅਰਕਾਨ ਨਾ ਵਜ਼ਨ ਸਹੀ।
ਜੀਵਨ ਗ਼ਜ਼ਲ ਕਿੱਦਾਂ ਪਵੇ ਲਿਖਣੀ
ਜਦੋਂ ਪਿਓ ਬਣਿਆ ਤਾਂ ਜਾਣਿਆ ਮੈਂ।
ਆਵਦੀ ਖਾਤਿਰ ਪਲ ਨਾ ਜੀਵਿਆ ,ਹਰ ਇੱਕ ਮਾਂ ਪਿਓ ਸੱਚ ਹੈ ਭਈ
ਇਹ ਸੱਚ ਕੌੜਾ ਮਹੁਰੇ ਵਰਗਾ
ਜਦੋਂ ਪਿਓ ਬਣਿਆ ਤਾਂ ਜਾਣਿਆ ਮੈਂ।