ਰਿਸ਼ਤੇ (ਕਵਿਤਾ)

ਗੁਰਿੰਦਰ ਸਿੰਘ ਕਲਸੀ   

Email: kalsigurinder@gmail.com
Cell: +91 98881 39135
Address: # 312 , Ward No . 11
MORINDA India 140101
ਗੁਰਿੰਦਰ ਸਿੰਘ ਕਲਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੈਰ ਵੱਢਣ ਵਾਲੀ
ਤੰਗ ਜੁੱਤੀ
ਲਾਹ ਕੇ ਸੁੱਟ ਦੇਈਏ

ਬੇਮੇਚ ਹੋਇਆ ਕੁੜਤਾ

ਪਹਿਨਣ ਤੋਂ
ਛੱਡ ਦੇਈਏ

ਸਿਰ 'ਤੇ ਨਾ ਲਈਏ
ਬਦਰੰਗ ਚੁੰਨੀ

ਪੁਰਾਣੇ ਬਦਲੇ ਨੰਬਰ ਦੀ
ਐਨਕ ਭੰਨ ਸੁੱਟੀਏ

ਦਾਲ ਬਾਸੀ ਤੇ ਰੋਟੀ ਸੁੱਕੀ
ਕਦੇ ਨਾ ਖਾਈਏ

ਅਸੀਂ ਛੱਡ ਕਿਉਂ ਨਹੀਂ ਦਿੰਦੇ
ਇਹ ਤੰਗ ਕਰਨ ਵਾਲੇ
ਬੇਮੇਚ , ਬਦਰੰਗ , ਸੁੱਕੇ
ਬਦਲੇ ਹੋਏ ਤੇ ਬਾਸੀ ਰਿਸ਼ਤੇ।