ਘਰ ਘਰ ਵਿੱਚ ਦੁੱਧ ਲੱਸੀ ਘਿਓ ਸੀ ਗੱਲ ਇਹ ਬੜੀ ਪੁਰਾਣੀ।
ਕਿਤੇ ਹੁਣ ਦਿਸਦੀ ਨਾ-ਦਿਸਦੀ ਨਾ ਚਾਟੀ ਵਿੱਚ ਮਧਾਣੀ - - - - ਕਿਤੇ ਹੁਣ ਦਿਸਦੀ ਨਾ - - -
1 - ਸਮੇਂ ਸਮੇਂ ਦੀ ਗੱਲ ਹੈ ਮਿੱਤਰੋ ਸਮਾਂ ਕਦੋਂ ਹੱਥ ਆਉਂਦਾ ਹੈ।
ਚਾਰ ਵਜੇ ਉਠ ਵੱਡੇ ਤੜਕੇ ਕੌਣ ਭਲਾਂ ਹਲ ਵਾਹੁੰਦਾ ਹੈ?
ਔਰਤ ਨੇ ਵੀ ਬੁਨਣੀ ਛੱਡਤੀ ਵਿਚ ਘਰਾਂ ਦੇ ਤਾਣੀ - - -
ਕਿਤੇ ਹੁਣ ਦਿਸਦੀ ਨਾ - - -ਦਿਸਦੀ ਨਾ ਚਾਟੀ ਵਿੱਚ ਮਧਾਣੀ ਕਿਤੇ ਹੁਣ ਦਿਸਦੀ ਨਾ - -
2 - ਭਲੇ ਸਮੇਂ ਸੀ ਪਹਿਲਾਂ ਵਾਲੇ ਇੱਜਤਾਂ ਅਣਖਾਂ ਹੁੰਦੀਆਂ ਸੀ।
ਵਿਸ਼ਵਾਸ ਤਾਂ ਇਥੋਂ ਤੱਕ ਹੁੰਦਾ ਸੀ ਇੱਕ ਹੱਥ ਦੇ ਵਿੱਚ ਕੁੰਜੀਆਂ ਸੀ।।
ਵੰਡ ਛਕਣ ਦੇ ਸੰਸਕਾਰ ਨਾ ਵੰਡ ਹੁੰਦੀ ਸੀ ਕਾਣੀ ਕਿਤੇ ਹੁਣ ਦਿਸਦੀ ਨਾ - - ਦਿਸਦੀ ਨਾ ਚਾਟੀ ਵਿੱਚ ਮਧਾਣੀ - - -
3- ਜਾਨ ਹੁੰਦੀ ਸੀ ਵਿੱਚ ਸਰੀਰਾਂ ਤਕੜੇ ਹੁੰਦੇ ਜੇਰੇ ਸੀ।
ਕੰਮ ਸਵਾਣੀ ਕਰ ਲੈਂਦੀ ਸੀ ਉੱਠ ਕੇ ਮੂੰਹ ਹਨੇਰੇ ਜੀ।।
ਹੁਣ ਤਾਂ ਵੱਡੇ ਵੇਲੇ ਉੱਠਦੀ ਕੀ ਨਿਆਣੀ ਕੀ ਸਿਆਣੀ - -
ਕਿਤੇ ਹੁਣ ਦਿਸਦੀ ਨਾ - - ਦਿਸਦੀ ਨਾ ਚਾਟੀ ਵਿੱਚ ਮਧਾਣੀ - -
4- ਤੱਤਾ ਤੱਤਾ ਗੁੜ ਸੀ ਖਾਂਦੇ ਜਦੋਂ ਸੀਂ ਜਾਂਦੇ ਖੇਤਾਂ ਨੂੰ।
ਪੁਰਖੇ ਸਾਡੇ ਦਸ ਨੇ ਸਕਦੇ ਜ਼ਿੰਦਗੀ ਦੇ ਉਹ ਭੇਤਾਂ ਨੂੰ।।
ਜਾਂ ਹਕੀਕਤ ਬਿਆਨ ਕਰਨਗੇ ਪੁਰਖਿਆਂ ਦੇ ਜੋ ਹਾਣੀ - - - ਕਿਤੇ ਹੁਣ ਦਿਸਦੀ ਨਾ - -
5- ਉਹ ਵੇਲੇ ਹੁਣ ਹੱਥ ਨਹੀਂ ਆਉਣੇ ਪੱਲੇ ਝੋਰਾ ਰਹਿ ਗਿਆ ਹੈ।
ਦੱਦਾਹੂਰੀਆ ਸ਼ਰਮਾ ਵੀਰੋ ਬਿਲਕੁਲ ਖਰੀਆਂ ਕਹਿ ਗਿਆ ਹੈ।।
ਕੋਸ਼ਿਸ਼ ਕਰਨੀ ਵਿਰਸਾ ਲਿਖਣਾ ਦਿਲ ਵਿੱਚ ਉਸਨੇ ਠਾਣੀ - - -
ਕਿਤੇ ਹੁਣ ਦਿਸਦੀ ਨਾ - - ਦਿਸਦੀ ਨਾ ਚਾਟੀ ਵਿੱਚ ਮਧਾਣੀ - - -
6-ਚਿੜੀਆਂ ਚੀਂ ਚੀਂ ਕਰਦੀਆਂ ਸੀ ਜਦ ਬੋਲਦੀ ਘੁੱਗੀ ਗਟਾਰ ਕੋਈ।
ਕੰਨਾਂ ਵਿੱਚ ਰਸ ਘੁਲ ਜਾਂਦਾ ਜਿਉਂ ਗਾਉਂਦਾ ਹੋਵੇ ਕਲਾਕਾਰ ਕੋਈ।।
ਦੱਦਾਹੂਰੀਆ ਸੱਚ ਕਹਿੰਦਾ ਮਨ ਘਟਤ ਨਾ ਕੋਈ ਕਹਾਣੀ - -
ਕਿਤੇ ਹੁਣ ਦਿਸਦੀ ਨਾ - - ਦਿਸਦੀ ਨਾ ਚਾਟੀ ਵਿੱਚ ਮਧਾਣੀ - - -