ਅਸੀਸj (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ਼ਹਿਰ ਦੀ ਸਭ ਤੋਂ ਵੱਡੀ ਤੇ ਮਹਿੰਗੀ ਮਹਿਲਨੁਮਾ ਆਲੀਸਾਨ ਕੋਠੀ ਦੀ ਚੁਫੇਰੇ ਹੁੰਦੀ ਚਰਚਾ ਅੱਜ ਦੂਰ ਉਸ ਬਿਰਧ ਆਸ਼ਰਮ ਜਿੱਥੇ ਇਸ ਕੋਠੀ ਦੇ ਮਾਲਕ ਨੂੰ ਜੱਗ ਦਿਖਾਉਣ ਵਾਲੀ ਜਨਨੀ ਆਪਣੇ ਜੀਵਨ ਦੇ ਆਖਰੀ ਦਿਨ ਗੁਜਾਰ ਰਹੀ ਸੀ ਦੇ ਕੰਨਾਂ ਤੱਕ ਵੀ ਜਾ ਬਹੁੜੀ, ਤਾਂ ਖੁਸ਼ੀ 'ਚ ਗਦਗਦ ਹੋਈ ਡੁੱਲ੍ਹਦੀਆਂ ਅੱਖਾਂ ਨਾਲ ਆਪਣੀ ਰਹਿੰਦੀ ਉਮਰ ਵੀ ਆਪਣੇ ਇਕਲੌਤੇ ਲਾਲ ਨੂੰ ਲੱਗ ਜਾਣ ਦੀ ਅਸੀਸ ਦਿੰਦੀ ਮਾਂ ਦੇ ਕੰਬਦੇ ਹੱਥ ਰੱਬ ਅੱਗੇ ਜੁੜ ਗਏ।