ਪੁਸਤਕ ------ਤਾਈ ਮੋਰਨੀ
ਲੇਖਕ ------ਰਮੇਸ਼ ਕੁਮਾਰ
ਪ੍ਰਕਾਸ਼ਕ -----ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਨੇ -------156 ਮੁੱਲ -----295 ਰੁਪਏ .
ਪੁਸਤਕ ਲੇਖਕ ਨੇ 15 ਕਾਵਿ ਸੰਗ੍ਰਹਿ .ਦੋ ਕਹਾਣੀ ਸੰਗ੍ਰਹਿ, ਆਲੋਚਨਾ, ਜੀਵਨੀ, ਅਨੁਵਾਦ ਤੇ ਸ਼ੰਪਾਦਨਾ ਦੀਆ ਕੁੱਲ 25 ਕਿਤਾਬਾ ਲਿਖਕੇ ਪੰਜਾਬੀ ਸਾਹਿਤ ਵਿਚ ਜ਼ਿਕਰਯੋਗ ਸਥਾਂਨ ਹਾਸਲ ਕੀਤਾ ਹੈ । ਯਮਨਾ ਨਗਰ (ਹਰਿਆਣਾ) ਵਾਸੀ ਲੇਖਕ ਰਮੇਸ਼ ਕੁਮਾਰ ਦੀ ਹਥਲੀ ਚਰਚਿਤ ਕਿਤਾਬ ਦੇ ਦੋ ਭਾਗ ਹਨ । ਪਹਿਲੇ ਭਾਂਗ ਵਿਚ ਲੇਖਕ ਆਪਣੇ ਬਚਪਨ ਦੇ ਕੁਝ ਸਾਦ ਮੁਰਾਦੇ ਪਾਤਰਾਂ ਦੇ ਸ਼ਬਦ ਚਿਤਰ ਲਿਖਕੇ ਪੁਰਾਣੇ ਪੰਜਾਬ ਦੀ ਵਿਰਾਸਤ ਰਹਿਣ ਸਹਿਣ ਤੇ ਜੀਵਨ ਦੇ ਸਹਿਜ ਵਰਤਾਰੇ ਨੂੰ ਸੁਹਜਮਈ ਸ਼ੈਲੀ ਵਿਚ ਰੂਪਮਾਨ ਕਰਦਾ ਹੈ । ਲੇਖਕ ਦਾ ਸਾਰਾ ਬਚਪਨ ਇਹੋ ਜਿਹੇ ;ਲੋਕਾਂ ਵਿਚ ਬੀਤਿਆ ਹੈ ਤੇ ਯਾਦਾ ਦੀ ਸਿਮਰਤੀ ਵਿਚ ਭਿੱਜ ਕੇ ਸਾਧਾਂਰਨ ਜ਼ਿੰਦਗੀ ਜਿਉਂਦੇ ਲੋਕਾ ਦੀ ਸ਼ਖਸੀਅਤ ਨੂੰ ਸ਼ਬਦੀ ਰੂਪ ਦੇ ਕੇ ਬੀਤੇ ਸਮੇ ਦਾ ਸੱਚ ਸਾਹਮਣੇ ਲਿਆਂਦਾ ਹੈ । ਇਂਨ੍ਹਾਂ ਪਾਤਰਾ ਦੇ ਲੋਕ ਰੰਗ ਵਾਲੇ ਨਾਵਾਂ ਦੇ ਅਧਾਂਰਿਤ ਸਿਰਲੇਖ ਹਨ । ਤਾਈ ਮੋਰਨੀ ਇਨ੍ਹਾਂ ਪਾਤਰਾਂ ਵਿਚੋਂ ਇਕ ਹੈ । ਜਿਸ ਦੇ ਸ਼ਬਦ ਚਿਤਰ ਦਾ ਪਹਿਲਾ ਵਾਕ ਹੈ -ਤਾਈ ਮੋਰਨੀ ਸਾਡੀ ਗਲੀ ਦੀ ਤਾਈ ਸ਼ੀ । ਫੇਰ ਤਾਈ ਮੋਰਨੀ ਦੀ ਸਰੀਰ ਦੀ ਦਿਖ, ਵੇਖਣੀ ਬੱਚਿਆਂ ਨਾਲ ਵਰਤਾਰਾ ,ਪਿੰਡ ਨਾਲ ਪਿਆਰ ਮੁਹਬਤ ਤੇ ਹੋਰ ਕਈ ਕੁਝ ਹੈ ।ਇਸੇ ਤਰਜ਼ ਤੇ ਮਾਂ ਨੰਦ ਕੁਰ ,ਨਾਨਾ ਨੇਤ ਰਾਮ ,ਨਿਹਾਲਾ ਨਾਈ, ਮੌੰਗਾ ਮਾਸਟਰ ,ਸ਼ੇਖਰ ਚੰਦਰ, ਦੀਪੂ ਵਾਗੀ, ਮਾਸਟਰ ਕਸਤੂਰ ਚੰਦ, ਬੀਬੀ ਸਰਧੀ, ਬਚਪਨ ਦਾ ਸਕੂਲ (ਟਾਟ ਕਾਨਵੈਂਟ )ਸੰਤਾ ਸਿੰਘ ਕੰਟੀਨ ਵਾਲਾ (ਜਿਸ ਅਦਾਰੇ ਵਿਚ ਲੇਖਕ ਪੜ੍ਹਿਆ ) ਸੁਰਸਤੀ ਬਾਮ੍ਹਣੀ , ਬਾਬਾ ਗਰਧਾਂਰਾ ਸਿੰਘ ਦੇ ਦਿਲਚਸਪ ਸ਼ਬਦ ਚਿਤਰ ਹਨ ।ਇਹ ਪਾਤਰ ਜੀਵਨ ਦੇ ਵੱਖ ਵੱਖ ਖੇਤਰਾ ਨਾਲ ਜੁੜੇ ਹੋਏ ਹਨ । ਲੇਖਕ ਨਾਲ ਜ਼ਿੰਦਗੀ ਦਾ ਸਫਰ ਕਰਦੇ ਸੰਪਰਕ ਵਿਚ ਰਹੇ ਹਨ ।
ਕਿਤਾਬ ਦਾ ਦੂਸਰਾ ਭਾਗ ਸਾਹਿਤਕ ਪਾਠਕਾ ਲਈ ਹੁਸੀਂਨ ਵਰਕੇ ਹਨ । ਕਵੀ ਨੂੰ ਬਚਪਨ ਤੋਂ ਕਵਿਤਾ ਦਾ ਸ਼ੋਕ ਸੀ । ਆਪਣੇ ਮੁਢਲੇ ਦਿਨਾ ਨੂੰ ਲੇਖਕ ਯਾਦ ਕਰਦਾ ਹੈ (ਪੰਜਵੀ ਕੰਧ ) ਇਸ ਭਾਂਗ ਵਿਚ ਲੇਖ ਪੂਰੀ ਕੈਂਚੀ ,ਪ੍ਰੈਸ ਵਾਲਾ ਮੁੰਡਾ ਵਿਚ ਸਾਹਿਤਕ ਸਮਾਗਮਾਂ ਦੀ ਝਲਕ ਹੈ। ਆਪਣੀ ਭੂਆ ਨੂੰ ਲੇਖਕ ਯਾਦ ਕਰਦਾ ਹੈ । ਨਾਗਮਣੀ ਵਿਚ ਕਵਿਤਾ ਭੇਜਣ ਪਿਛੋਂ , ਅੰਮਿ੍ਰਤਾ ਪ੍ਰੀਤਮ ਦੇ ਆਏ ਦੋ ਸਤਰੀ ਖਤ ਨੂੰ ਲੇਖਕ ਸਾਂਭ ਕੇ ਰਖਦਾ ਹੈ । ਦਿੱਲੀ ਦੇ ਪ੍ਰਸਿਧ ਸ਼ਾਂਇਰ ਡਾ ਹਰਭਜਨ ਸਿੰਘ ਦੇ ਘਰ ਜਾ ਕੇ ਵਾਰਤਕ ਲਿਖਣ ਦਾ ਇਕਰਾਰ ਕਰਦਾ ਹੈ । ਵਾਰਤਕ ਟੋਟਾ ਲਿਖਕੇ ਡਾ ਸਾਹਿਬ ਨੂੰ ਭੇਜਦਾ ਹੈ । ਅੰਮਿ੍ਰਤਾ ਪ੍ਰੀਤਮ ਲੇਖਕ ਦੇ ਸ਼ਹਿਰ ਵਿਚ ਸਨਮਾਨ ਸਮਾਗਮ ਵਿਚ ਆਉਂਦੀ ਹੈ । ਪਰ ਅਣਜਾਣ ਪ੍ਰਬੰਧਕ ਸਮਾ ਨਹੀ ਦਿੰਦੇ । ਸਨਮਾਨ ਤਾ ਕੀ ਕਰਨਾ ਸੀ। ਲੇਖਕ ਸਮਾ ਸੰਭਾਲਦਾ ਹੈ ਤੇ ਆਪਣੇ ਤੌਰ ਤੇ ਅੰਮਿ੍ਰਤਾ ਇਮਰੋਜ਼ ਦੇ ਨਾਲ ਜਾਂਦਾ ਹੈ ।ਸਾਰਾ ਬਿਰਤਾਂਤ ਦਿਲਚਸਪ ਹੈ । ਇਸ ਭਾਗ ਵਿਚ ਰਚਨਾਵਾਂ ਗਿਆਨੀ ਜ਼ੈਲ ਸਿੰਘ ਦੇ ਵਿਹੜੇ ,ਇਕਬਾਲ ਜੰਕਸ਼ਨ ,ਅਮਰਜੀਤ ਸਿੰਘ ਕਾਂਗ ਸਾਹਿਤਕ ਰਸ ਵਾਲੀਆਂ ਵਧੀਆ ਲਿਖਤਾਂ ਹਨ ।। ਵਿਲਖਣ ਸ਼ੈਲੀ ਤੇ ਸੋਹਣੇ ਟਾਈਟਲ ਵਾਲੀ ਵਾਰਤਕ ਪੁਸਤਕ ਦਾ ਨਿੱਘਾ ਸਵਾਗਤ ਹੈ ।