ਸ਼ਾਮ ਨੂੰ ਰਹਿਰਾਸ ਸਮੇਂ ਭਾਈ ਜੀ ਸਾਡੇ ਘਰ ਦੇ ਨੇੜੇ ਬਣੇ ਗੁਰੂ ਦੇ ਸਪੀਕਰ ਵਿੱਚ ਸ਼ਬਦ ਗਾਇਨ ਕਰ ਰਹੇ ਸੀ ਸਤਿਗੁਰ ਮੇਰਾ-ਸਤਿਗੁਰ ਮੇਰਾ..!!!
ਮੇਰੇ ਮਾਮੇ ਦਾ ਮੁੰਡਾ ਗਲੀ ਚੋਂ ਖੇਡਦਾ ਹੋਇਆ ਭੱਜਿਆ-ਭੱਜਿਆ ਅੰਦਰ ਆ ਬੜਿਆ ਉਸਦੇ ਚਿਹਰੇ ਦੀ ਰੰਗਤ ਬਦਲੀ ਹੋਈ ਸੀ, ਆਉਣ ਸਾਰ ਮੇਰੀ ਮਾਂ ਦੀ ਗੋਦ ਵਿੱਚ ਬੈਠਦਿਆਂ ਰੋਣਹੱਕਾ ਹੋ ਕੇ ਕਹਿਣ ਲੱਗਾ। ਭੂਆ ਮੈਂ ਤਾਂ ਤੇਰਾ,
ਮੇਰੀ ਮਾਂ ਨੇ ਹੈਰਾਨ ਹੁੰਦਿਆਂ ਉਸਨੂੰ ਕਲਾਵੇ 'ਚ ਲੈਦਿਆਂ ਕਿਹਾ ਹਾਂ ਪੁੱਤ ਤੂੰ ਮੇਰਾ ਹੀ ਹੈਂ ਕੀ ਹੋਇਆ..!? ਤੂੰ ਪਰੇਸ਼ਾਨ ਕਿਉਂ ਹੋ ਰਿਹਾ ਕਿਸੇ ਨੇ ਕੁਝ ਕਿਹਾ ਤੈਨੂੰ ਉਹ ਹੌਲੀ ਜਹਿ ਬੋਲਿਆ ਗੁਰਦੁਆਰੇ ਵਾਲਾ ਬਾਬਾ ਕਹਿੰਦਾ ਸਤਗੁਰ ਮੇਰਾ, ਸਤਗੁਰ ਮੇਰਾ। ਮੈਂ ਤਾਂ ਤੇਰਾ ਉਸਨੇ ਇਹ ਕਹਿੰਦਿਆਂ ਆਪਣੀ ਭੂਆ ਨੂੰ ਘੁੱਟ ਕੇ ਜੱਫੀ ਪਾ ਲਈ। ਸਾਡਾ ਸਾਰਿਆਂ ਦਾ ਹਾਸਾ ਨਿੱਕਲ ਗਿਆ।