ਖਤਾਂ ਦੀ ਨਿਵੇਕਲੀ ਕਿਤਾਬ –ਤਿੱਖੀਆਂ ਤੇ ਅਲਖ ਟਿਪਣੀਆਂ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਡਾ ਤਰਲੋਚਨ ਕੌਰ ਨੇ ਸੰਪਾਦਕ ਪੰਜਾਬੀ ਟ੍ਰਿਬਿਊਨ ਨੂੰ ਲਿਖੇ ਖਤਾਂ ਵਿਚੋਂ 100 ਖਤਾਂ ਦ ਚੋਣ ਕਰਕੇ ਕਿਤਾਬ ਛਪਵਾਈ ਹੈ । ਪੰਜਾਬੀ ਪੱਤਰਕਾਰਤਾ ਵਿਚ  ਵਿਚ ਇਹ ਨਿਵੇਕਲੀ ਸਾਹਿਤਕ  ਪਹਿਲ ਹੈ । ਪਰ ਇਹ ਖਤ ਸਾਧਾਂਰਨ ਖਤ ਨਹੀ ਹਨ । ਇਂਨ੍ਹਾ ਵਿਚ ਕਈ ਖਤਾਂ ਦੇ ਵਿਚਾਰ ਇਸ ਕਦਰ ਸਟੀਕ ਤੇ ਨਿਗਰ ਹਨ ।ਕਿ ਸਮਕਾਲੀ ਸਮਾਜ ਦੀ ਬਹੁਰੰਗੀ ਤਸਵੀਰ ਪੇਸ਼ ਹੁੰਦੀ ਹੈ । ਅਖਬਾਰਾਂ ਨੂੰ ਖਤ ਤਾਂ ਬਹੁਤ ਪਾਠਕ ਲਿਖਦੇ ਹਨ ।ਖਾਸ ਕਰਕੇ ਪੰਜਾਬੀ ਟ੍ਰਿਬਿਊਂਨ ਦੇ ਸੰਪਾਦਕ ਨੂੰ ਸਮੇਂ ਸਮੇਂ ਤੇ ਲਿਖੇ ਖਤ ਤੇ ਫਾਈਲਾਂ  ਵਿਚ ਸਾਂਭ ਕੇ ਰਖੇ ਖਤ , ਲੇਖਕ ਦੀ ਪੂੰਜੀ  ਤੇ ਅਖਬਾਰ  ਦਾ ਇਤਿਹਾਸ  ਬਣ ਜਾਂਦੇ ਹਨ । ਅਖਬਾਰ ਦੇ ਛਪੇ ਖਤਾਂ ਨੂੰ ਸੰਭਾਲਣਾ ,ਸਿਰੜੀ ਪਾਠਕ ਦਾ ਕੰਮ ਹੈ । ਜੇਕਰ ਖਤ , ਸਾਹਿਤਕਾਰ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ । ਲਿਖਿਆ ਤੇ ਛਪਿਆ ਖਤ ਕਿਉਂ ਨਾ ਸੰਭਾਲਿਆ ਜਾਵੇ ? ਖਤ ਵੀ ਮਿੰਨੀ ਸਾਹਿਤਕ ਵੰਨਗੀ ਵਰਗਾ ਹੈ ।

 ਪੰਜਾਬੀ ਟ੍ਰਿਬਿਊਂਨ ਦਾ ਆਰੰਭ 15 ਅਗਸਤ 1978 ਨੂੰ ਹੋਇਆ ਸੀ ।ਮੈਂ ਇਸ ਅਖਬਾਰ ਦਾ ਪਹਿਲੇ ਦਿਨ ਦਾ ਪਾਠਕ ਹਾਂ ਤੇ ਮੇਰੇ ਖਤ ਵੀ ਉਸ ਸਾਲ ਤੋਂ ਹੀ ਛਪਣੇ ਸ਼ੁਰੂ ਹੋ ਗਏ ਸਨ  ।ਉਸ ਵੇਲੇ ਪੰਜਾਬੀ ਟ੍ਰਿਬਿਊਂਨ ਦੇ ਪਹਿਲੇ ਸੰਪਾਦਕ ਸ ਬਰਜਿੰਦਰ ਸਿੰਘ  ਹਮਦਰਦ ਸਨ । ਉਂਨ੍ਹਾਂ  ਤੋਂ ਪਿਛੋਂ ਇਸ ਅਖਬਾਰ ਨੇ ਕਈ ਰੰਗ ਬਦਲੇ । ਸਮੇਂ ਸੇਮੇਂ  ਤੇ ਨਵੇਂ ਸੰਪਾਦਕ ਆਉਂਦੇ ਗਏ । ਪਹਿਲੇ ਸੰਪਾਦਕ ਸਾਹਿਬਾਨ ਅਖਬਾਰ ਨੂੰ ਨਵੀਆਂ ਲੀਹਾ ਦੇ ਗਏ ।   ਇਂਨ੍ਹਾ ਵਿਚ ਸਿੱਧੂ ਦਮਦਮੀ ,ਸ਼ੰਗਾਰਾ ਸਿਘ ਭੁੱਲਰ ,ਸੁਰਿੰਦਰ ਸਿੰਘ ਤੇਜ ,ਸਵਰਾਜਬੀਰ, ਗੁਰਬਚਨ ਸਿੰਘ  ਭੁਲਰ ਵਰਿੰਦਰ ਵਾਲੀਆ ਜੀ ਨੇ ਪੰਜਾਬੀ ਟ੍ਰਿਬਿਊਂਨ ਨੂੰ ਕਈ ਨਵੇਂ ਕਾਲਮ ਦਿਤੇ ।ਗੁਰਬਚਨ ਸਿੰਘ ਭੁੱਲਰ ਵੇਲੇ ਪੰਜਾਬੀ ਟ੍ਰਿਬਿਊਂਨ  ਦੇ ਸੰਪਾਦਕੀ, ਸਾਹਿਤਕ ਸ਼ਬਦਵਾਲੀ ਨਾਲ ਸ਼ਿੰਗਾਰੇ  ਹੋਏ । ਸਵਰਾਜਬੀਰ ਦੇ ਸੰਪਾਦਕੀ ਤਰਕ ਅਧਾਂਰਿਤ ਰਹੇ । ਸਵਰਗੀ ਦਲਬੀਰ ਸਿੰਘ ਦਾ ਕਾਲਮ ਜਗਤ ਤਮਾਸ਼ਾਂ ਪਾਠਕਾ ਦੀ ਵਡੀ ਪਸੰਦ ਰਿਹਾ । ਵਰਿੰਦਰ ਵਾਲੀਆ ਜੀ ਦੇ ਸੰਪਾਦਕੀ ਲੇਖਾਂ ਦੀ ਲੱਛੇਦਾਰ ਸ਼ਬਦਾਵਲੀ ਪਾਠਕਾਂ ਦੇ ਚੇਤਿਆਂ ਵਿਚ ਹੈ । ਹੁਣ ਅਰਵਿੰਦਰ ਜੌਹਲ ਦੇ ਬਿਰਤਾਂਤਕ ਸੰਪਾਦਕੀ ਲੇਖਾ ਦਾ ਪਤਰਕਾਰੀ ਵਿਚ  ਆਪਣਾ ਸਥਾਂਨ ਹੈ । ਪਾਠਕ ਗੰਭੀਰਤਾ ਨਾਲ ਪੜ੍ਹ ਰਹੇ ਹਨ । ਛਪ ਰਹੇ ਖਤ ਗਵਾਹ ਹਨ ।

ਇਹ ਵੇਰਵਾ ਦੇਣ ਦਾ ਮੰਤਵ ਇਹ ਹੈ ਕਿ ਪੰਜਾਬੀ ਟ੍ਰਿਬਿਊਂਨ  ਨੇ ਸ਼ੁਰੂ ਤੋਂ ਆਪਣੇ ਪਾਠਕਾ ਦਾ ਮਾਣ ਰਖਿਆ ਹੈ । ਕੋਈ ਸਮਾ ਸੀ ਜਦੋਂ  ਸ਼੍ਰੋਮਣੀ ਸਾਹਿਤਕਾਰ ਡਾ ਹਰਚੰਦ ਸਿੰਘ ਸਰਹਿੰਦੀ ਦੇ ਖਤ ਚਾਅ ਨਾਲ ਪੜ੍ਹੇ ਜਾਂਦੇ ਰਹੇ । ਯਸ਼ਪਾਲ ਮਾਨਵੀ ਤੇ ਇਸ ਰਿਵਿਊਕਾਰ ਸਮੇਤ ਕਈ ਖਤ ਲੇਖਕ,  ਅਖਬਾਰ ਦੇ ਪੁਰਾਣੇ ਪਾਠਕਾ ਵਿਚ ਸ਼ੁਮਾਰ ਹਨ । ਇਹ ਜ਼ਹੀਂਨ ਪਾਠਕ ਹਨ । ਜੋ ਅਖਬਾਰ ਦੇ ਇਕ ਇਕ ਸ਼ਬਦ ਨੂੰ ਗਹਿਰਾਈ ਨਾਲ ਪੜ੍ਹਦੇ ਹਨ । ਪੰਜਾਬੀ ਟ੍ਰਿਬਿਊਂਨ  ਦੇ ਇਹੋ ਜਿਹੇ ਕਈ ਪਠਕ ਹਨ ਜੋ ਆਪਣੀ ਜਵਾਨੀ ਵੇਲੇ ਤੋਂ ਖਤ ਤੇ ਲਿਖਤਾਂ ਲਿਖਦੇ ਹੋਏ ਹੁਣ ਢਲਦੀ  ਉਮਰ ਵਿਚ ਜਾ ਪਹੁੰਚੇ ਹਨ । ਕਈ ਤਾਂ ਨੌਕਰੀਆ ਤੋਂ ਸੇਵਾ ਮੁਕਤ ਹੋ ਕੇ ਵੀ ਪੰਜਾਬੀ ਟ੍ਰਿਬਿਊਂਨ  ਨੂੰ ਰੀਝਾਂ ਨਾਲ ਪੜ੍ਹ ਰਹੇ ਹਨ । ਡਾ ਤਰਲੋਚਨ ਕੌਰ ਪਟਿਆਲਾ ਦੀ  ਅਦਬੀ ਸ਼ਖਸੀਅਤ ਹਨ । ਜੋ ਲੰਮਾ ਸਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਅਸਿਸਟੈਂਟ ਪ੍ਰੋਫੈਸਰ ਰਹੇ ਹਨ । ਉਂਨ੍ਹਾਂ ਦੇ ਪਤੀ ਪ੍ਰੋ ਮਹਿੰਦਰ ਪਾਲ ਸਿੰਘ  ਵੀ ਯੂਨੀਵਰਸਿਟੀ ਵਿਚ ਰਹੇ ਹਨ ।  ਡਾ ਤਰਲੋਚਨ ਕੌਰ ਨੇ ਅਖਬਾਰ ਨੂੰ ਭੇਜੇ ਖਤਾਂ ਦੇ ਨਾਲ, ਕਿਤਾਬਾਂ, ਗੁਰਬਾਣੀ ਵਿਚ ਗਿਆਨ ਦਾ ਸੰਕਲਪ,,ਗੁਰੂ ਨਾਨਕ ਬਾਣੀ ਅਤੇ ਧਰਮ, ,ਹਉਕੇ ਜੋ ਬਣ ਗਏ ਗੀਤ, ਕਰੀਬ ਡੇਢ ਦਰਜਨ ਅਖਬਾਰਾਂ ਤੇ ਸਾਹਿਤਕ ਮੈਗਜ਼ੀਨਾ ਵਿਚ ਧਾਂਰਮਿਕ ਲੇਖ ਛਪਵਾਏ ਹਨ । ਤਰਲੋਚਨ ਕੌਰ  ਦੇ ਕਿਤਾਬ ਵਾਲੇ ਇਹ  ਖਤ ਸੰਨ ਵਾਰ ਗਿਣੇ ਤਾਂ ਸਾਲ 2020 ਵਿਚ 16 ਖਤ ਹਨ 2021 ਦੇ 09 ਖਤ ,2022 ਦੇ 07 ਖਤ, ,2023 ਦੇ 14 ਖਤ, 2024 ਦੇ 25 ਖਤ, 2025 ਵਿਚ 29 ਖਤ ਕਿਤਾਬ ਵਿਚ ਸ਼ਾਂਮਲ ਹਨ ।

ਖਤਾ ਦੀ ਇਸ ਕਿਤਾਬ ਬਾਰੇ ਉਘੇ ਸਾਹਿਤਕਾਰ ਤੇ ਲੇਖਿਕਾ ਦੇ ਸਤਿਕਾਰਤ ਅਧਿਆਪਕ  ਡਾ ਗੁਰਬਚਨ ਸਿੰਘ ਰਾਹੀ (ਪਟਿਆਲਾ ) ਨੇ ਭੂਮਿਕਾ ਲਿਖੀ ਹੈ।  ਸੁਝਾਂਵਾ ਭਰੇ ਖਤ ਲਿਖਦੇ ਹੋਏ ਡਾ ਰਾਹੀ ਨੇ ਲਿਖਿਆ ਹੈ ਕਿ ਡਾ ਤਰਲੋਚਨ ਕੌਰ ਨੇ ਕਈ ਵਿਸ਼ਿਆ ਬਾਰੇ ਖਤ ਲਿਖੇ ਹਨ । ਕਿਤਾਬ ਦਾ ਅਧਿਐਂਨ  ਕਰਨ ਤੇ ਵੇਖਿਆ ਹੈ ਕਿ ਇਂਨ੍ਹਾਂ ਖਤਾਂ ਦੇ ਵਿਸ਼ੇ ਰਾਸ਼ਟਰੀ ,,ਅੰਤਰਰਾਸ਼ਟਰੀ, ਸਿਆਸੀ ,ਸਮਾਜਿਕ, ਸਭਿਆਚਾਰਕ ,ਸਾਹਿਤਕ, ਅਹਿਮ  ਖਬਰਾ ਤੇ   ਸੰਪਾਦਕੀ ਲੇਖਾਂ  ਦੇ ਅਧਾਰਿਤ   ਹਨ ।  ਇਹ ਖਤ ਕੇਵਲ ਤਲਖ ਟਿੱਪਣੀਆ ਨਹੀ ਹਨ । ਸਗੋਂ ਖਤਾ ਵਿਚ ਸੁਝਾਂਅ ਵੀ ਹਨ । ਸੁਝਾਂਅ ਕੀਮਤੀ ਤੇ ਵਿਸ਼ੇ  ਅਨੁਕੂਲ ਹਨ ।

 ਕਿਤਾਬ ਦੀ ਖਤ ਲੇਖਿਕਾ ਦਾ ਸਵੈ ਕਥਨ ਹੈ --ਪੰਜਾਬੀ ਟ੍ਰਿਬਿਊਂਨ ਵਧਾਂਈ ਦਾ ਹੱਕਦਾਰ ਹੈ ਕਿ ਉਸਨੇ ਇਸ ਮਿਆਰੀ ਤੇ ਮੁੱਲਵਾਨ ਪਰੰਪਰਾ ਨੂੰ ਮੁੱਕਣ ਨਹੀਂ  ਦਿੱਤਾ । ਲਗਾਤਾਰ ਜਾਰੀ ਰਖਿਆ ਹੈ । ਹਾ ਅਖਥਾਰ  ਦੇ ਕਾਲਮ ਦਾ ਨਾਮ ਬਦਲਦਾ ਰਿਹਾ ਹੈ । ਐਤਵਾਰ ਅੰਕ ਬਾਰੇ ਖਤ ਵੀ ਐਤਵਾਰ ਨੂੰ ਡਾਕ ਐਤਵਾਰ ਦੇ ਸਿਰਲੇਖ ਹੇਠ ਛਪਦੇ ਹਨ । ਬਾਕੀ ਦਿਨਾ ਦੇ ਖਤ ਪਾਠਕਾ ਦੇ ਖਤ ਹੈ ।ਪਹਿਲਾ ਇਸ ਕਾਲਮ ਦਾ ਨਾਮ ਤੁਹਾਡੀ ਚਿਠੀ ਮਿਲੀ ਹੁੰਦਾ ਸੀ। ਪੰਜਾਬੀ ਟ੍ਰਿਬਿਊਂਨ ਨੂੰ ਖਤ ਲਿਖਣ ਵਾਲੇ ਕਈ ਪਾਠਕ ਸਮੇਂ ਨਾਲ ਉਘੇ ਕਲਮਕਾਰ ਬਣਦੇ ਮੈਂ ਵੇਖੇ ਹਨ ।  ਜੋ ਮੈਂ ਮਹਿਸੂਸ ਕੀਤਾ ਹੈ ਅਸਲ ਵਿਚ ਪੰਜਾਬੀ ਟ੍ਰਿਬਿਊਂਨ ਲੇਖਕਾ ਦੀ ਨਰਸਰੀ ਹੈ। ਜਿਸ ਦਾ ਰਸਤਾ ਖਤਾਂ  ਵਿਚੋਂ ਲੰਘ ਕੇ ਜਾਂਦਾ ਹੈ  । ਇਹੋ ਪੰਜਾਬੀ ਟ੍ਰਿਬਿਊਂਨ ਦਾ ਮੰਤਵ ਹੈ।  ਅਖਬਾਰ ਵਿਚ  ਵਿਸ਼ੇਸ਼ ਖਤ ਡੱਬੀ ਬਣਾ ਕੇ ਛਾਂਪੇ ਜਾਂਦੇ ਹਨ । ਖਤ ਲੇਖਕ ਨੂੰ ਉਤਸ਼ਾਂਹ ਮਿਲਦਾ ਹੈ  । ਤਰਲੋਚਨ ਕੌਰ ਦੇ ਕਈ ਖਤ ਡੱਬੀ ਵਿਚ ਛਪੇ ਹਨ । ਇਹ ਚੋਣ ਖਤ ਦਾ ਮਹੱਤਵ ਵੇਖ ਕੇ ਅਖ਼ਬਾਰ ਦਾ ਸੂਝਵਾਨ ਅਮਲਾ ਕਰਦਾ ਹੈ ।

 ਕਿਤਾਬ ਨੂੰ ਪ੍ਰਕਾਸ਼ਕ ਨੇ ਬਹੁਤ ਸਲੀਕੇ ਨਾਲ ਛਾਂਪਿਆ ਹੈ । ਛੋਟੇ ਵਡੇ ਖਤਾਂ ਨੂੰ ਸਪੇਸ ਦੇ ਅਨੁਸਾਰ ਛਾਂਪ ਕੇ ਮਿਆਰੀ ਰੂਪ ਦਿਤਾ ਹੈ । ਇਂਨ੍ਹਾ ਸੌ ਖਤਾਂ ਦੇ ਕੁਝ ਵਿਸ਼ੇ ਇਤਿਹਾਸਕ ਦਰਜਾ ਰਖਦੇ ਹਨ ।। ਜਿਵੇਂ ਖਾਸ ਕਰਕੇ ਮਾਂ ਬੋਲੀ ਪੰਜਾਬੀ ਬਾਰੇ,,ਡਾ ਦਰਸ਼ਨ ਇੰਘ ਆਸ਼ਟ ਦੀ  ਬਾਲ ਕਹਾਣੀ ਦੀ ਵਰਣਮਾਲਾ ,ਕਿਸਾਨੀ ਅੰਦੋਲਨ ,ਰਕੇਸ਼ ਟਿਕੈਤ ਦੇ ਹੰਝੂ, ਸਤਰੰਗ ਪੰਨੇ  ਦੇ ਲੇਖਾਂ ਬਾਰੇ ਖਤ ,ਬਲਬੀਰ ਸਿੰਘ ਰਾਜੋਵਾਲ ਦਾ ਖਤ ,ਲੋਕਤੰਤਰ ਬਾਰੇ ਖਤ ,ਮਿਡਲ ਲੇਖਾ ਬਾਰੇ ਖਤ ਚੰਦਨ ਨੇਗੀ ਦੇ ਲੇਖਾ ਬਾਰੇ ਖਤ, ਪਤਰਕਾਰਾਂ ਦੀ ਆਜ਼ਾਦੀ ,ਕੰਵਲਜੀਤ ਕੌਰ ਗਿਲ ਦੇ ਲੇਖਾ ਬਾਰੇ ਖਤ ,ਬਲਦੇਵ ਸਿੰਘ ਸੜਕਨਾਮਾ ,ਸੁਰਿੰਦਰ ਸਿੰਘ ਤੇਜ ਦੀਆ ਲਿਖਤਾਂ ਬਾਰੇ ਖਤ, ਅਖਬਾਰ ਦੇ 26 ਜਨਵਰੀ ਅੰਕ ਬਾਰੇ ਸਟੀਕ ਵਿਚਾਰ, ਵਿਸ਼ਵ ਦੀਆ ਜੰਗਾਂ ਬਾਰੇ ,ਪਹਿਲਗਾਮ ਦਾ ਕਤਲੇਆਮ ਬਾਰੇ ਦਰਦ ਮਈ ਖਤ ਕਿਤਾਬ ਦਾ ਹਾਸਲ ਹਨ । (ਪਿਛਲੇ ਪੰਜ ਸਾਲਾ ਦੇ ਖਤ )  ਕਿਤਾਬ ਵਿਚ 5 ਵਧੀਆ ਤਸਵੀਰਾਂ ਹਨ ਜੋ ਲੇਖਿਕਾ ਦੀਆ ਸਾਹਿਤਕ ਗਤੀਵਿਧੀਆ ਦੀ ਗਵਾਹੀ ਹਨ । 122 ਪੰਨਿਆ ਦੀ ਕਿਤਾਬ ਦਾ ਮੁੱਲ  280 ਰੁਪਏ ਹੈ ।ਪ੍ਰਕਾਸ਼ਕ ਟਰੂ ਸਪੈਰੋ ਪਬਲਿਸ਼ਰਜ਼ ਪਟਿਆਲਾ। ਕਿਤਾਬ ਦਾ ਸਵਾਗਤ ਹੈ ।