ਸ਼ਰਧਾਂਜਲੀ (ਕਵਿਤਾ)

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਬਿਨ ਦੱਸੇ ਤੁਰ ਗਿਆ ਮੇਰੇ ਵੀਰਿਆ,
ਕਿਵੇਂ ਭੁੱਲਾਂਗੇ ਤੈਨੂੰ ਦਿਲ ਦੇ ਖੀਰਿਆ,,
ਤੂੰ ਵੀ ਉੱਥੇ ਜਾ ਕੇ ਬਹਿ ਗਿਆ,ਜਿਥੋਂ ਕਿਸੇ ਨੇ ਪਾਇਆ ਮੋੜਾ ਵੀਰਨਾ।।
ਤੂੰ ਵੀ ਉੱਥੇ ਜਾ ਕੇ ਬਹਿ ਗਿਆ।।

ਜਾਣ ਲੱਗੇ ਕੁੱਝ ਪੁਛਿਆ ਨਾ ਦੱਸਿਆ,
ਕਿਹੜਾ ਦੁੱਖ ਸੀ ਜਿਹੜਾ ਨਾ ਦੱਸਿਆ,,
ਸਾਥੋਂ ਦੇਖ ਨਾ ਹੋਇਆ ਮੰਜੇ ਤੇ ਪਿਆ ਵੀਰਨਾ ।
ਤੂੰ ਵੀ ਉੱਥੇ ਜਾ ਕੇ ਬਹਿ ਗਿਆ, ਜਿੱਥੋਂ ਕਿਸੇ ਨੇ ਪਾਇਆ ਨਾ ਮੋੜਾ ਵੀਰਨਾ।।
ਤੂੰ ਵੀ ਉੱਥੇ ਜਾ ਕੇ ਬਹਿ ਗਿਆ।।

ਤੂੰ ਵੀ ਇੱਕ ਲਿਖਾਰੀ ਲਿਖਦਾ ਖਾਸ ਸੀ,
ਪੜ ਤੇਰੀ ਲਿਖਤ ਨੂੰ ਆਉਂਦਾ ਸਵਾਦ ਸੀ,,
ਮੂੰਹੋਂ ਤੈਨੂੰ ਸਾਰੇ ਖਾਨ ਪੁਰੀਆ ਆਖਦੇ, ਸਾਨੂੰ 
ਦੱਸ ਕਿਵੇਂ ਪਊਗਾ ਤੇਰਾ ਮੋੜਾ ਵੀਰਨਾ।
ਤੂੰ ਵੀ ਉੱਥੇ ਜਾ ਕੇ ਬਹਿ ਗਿਆ, ਜਿੱਥੋਂ ਕਿਸੇ ਨੇ ਪਾਇਆ ਨਾ ਮੋੜਾ ਵੀਰਨਾ।।
ਤੂੰ ਵੀ ਉੱਥੇ ਜਾ ਕੇ ਬਹਿ ਗਿਆ।।

ਯਾਰਾਂ ਦਾ ਯਾਰ ਮਾਸਟਰ ਅਨੂਪ ਸੀ,
ਹਰ ਗੱਲ ਦਾ ਦਿੰਦਾ ਸਾਨੂੰ ਪਰੂਫ ਸੀ,,
ਤੂੰ ਆਪੇ ਦੱਸ ਤੇਰੇ ਮਿੱਠੇ ਬੋਲਾਂ ਨੂੰ ਕਿਵੇਂ 
ਭੁਲਾਈਏ ਵੀਰਨਾ।
ਤੂੰ ਵੀ ਉੱਥੇ ਜਾ ਕੇ ਬਹਿ ਗਿਆ, ਜਿੱਥੋਂ ਕਿਸੇ ਨੇ ਪਾਇਆ ਨਾ ਮੋੜਾ ਵੀਰਨਾ।।
ਤੂੰ ਵੀ ਉੱਥੇ ਜਾ ਕੇ ਬਹਿ ਗਿਆ।।

ਪਹਿਲੀ ਮੁਲਾਕਾਤ ਨਾ ਕੋਈ ਜਾਣਦਾ ਸੀ,
ਕਿਵੇਂ ਬਣੀ ਰਿਸ਼ਤੇਦਾਰੀ ਉਹੀ ਜਾਣਦਾ ਸੀ,,
ਫਿਰ ਕੁਲਵੰਤ ਮਹਿਤੋਂ ਮੈਨੂੰ ਸਭ ਸਮਝਾਇਆ ਵੀਰਨਾ ।
ਤੂੰ ਵੀ ਉੱਥੇ ਜਾ ਕੇ ਬਹਿ ਗਿਆ, ਜਿੱਥੋਂ ਕਿਸੇ ਨੇ ਪਾਇਆ ਨਾ ਮੋੜਾ ਵੀਰਨਾ।।
ਤੂੰ ਵੀ ਉੱਥੇ ਜਾ ਕੇ ਬਹਿ ਗਿਆ।।

ਹਾਕਮ ਮੀਤ ਪੈਂਦਾ ਦਿਲ ਸਮਝਾਉਣਾ 
ਰੋਇਆਂ ਤੇ ਕੁੱਝ ਨੀ ਹੋਣਾ,
ਜਿੱਥੇ ਤੂੰ ਡੇਰਾ ਲਾਇਆ ਸਾਰਿਆਂ ਨੇ 
ਆਪੋ ਆਪਣੀ ਵਾਰੀ ਆਉਣਾ ,,
ਤੇਰੀਆਂ ਯਾਦਾਂ ਤੇ ਮੁਲਾਕਾਤ ਨੂੰ ਦਿਲ ਵਾਲੇ 
ਖ਼ਜ਼ਾਨੇ ਰੱਖੂ ਸਾਂਭ ਵੀਰਨਾ ।
ਤੂੰ ਵੀ ਉੱਥੇ ਜਾ ਕੇ ਬਹਿ ਗਿਆ, ਜਿੱਥੋਂ ਕਿਸੇ ਨੇ ਪਾਇਆ ਨਾ ਮੋੜਾ ਵੀਰਨਾ।।
ਤੂੰ ਵੀ ਉੱਥੇ ਜਾ ਕੇ ਬਹਿ ਗਿਆ।।

ਪ੍ਰੀਵਾਰ ਨੂੰ ਤਾਂ ਘਾਟਾ ਪੈਣਾ ਸੀ 
ਸਾ਼ਨੂੰ ਵੀ ਸੁੰਨੇ ਕਰ ਤੁਰ ਗਿਆ ਵੀਰਨਾ 
ਤੂੰ ਵੀ ਉੱਥੇ ਜਾ ਕੇ ਬਹਿ ਗਿਆ, ਜਿੱਥੋਂ ਕਿਸੇ ਨੇ ਪਾਇਆ ਨਾ ਮੋੜਾ ਵੀਰਨਾ।।
ਤੂੰ ਵੀ ਉੱਥੇ ਜਾ ਕੇ ਬਹਿ ਗਿਆ।।