ਵਕਤ ,ਪਗਡੰਡੀ ਤੇ ਮੈਂ
(ਪੁਸਤਕ ਪੜਚੋਲ )
ਪੁਸਤਕ ----ਵਕਤ ,ਪਗਡੰਡੀ ਤੇ ਮੈਂ
ਲੇਖਿਕਾ ------ ਸੁਰਿੰਦਰ ਪਾਲ ਕੌਰ ਬਰਾੜ
ਪ੍ਰਕਾਸ਼ਕ ---ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਨੇ ------126 ਮੁੱਲ ----- 295 ਰੁਪਏ
ਕੈਨੇਡਾ ਵਾਸੀ ਸਾਹਿਤਕਾਰਾ ਸੁਰਿੰਦਰ ਪਾਲ ਕੌਰ ਬਰਾੜ ਇਧਰ ਪੰਜਾਬ ਵਿਚ ਐਸ਼ ਡੀ ਕਾਲਜ (ਲੜਕੀਆਂ) ਮੋਗਾ ਵਿਖੇ ਪਿ੍ਰੰਸੀਪਲ ਦੇ ਆਹੁਦੇ ਤੋਂ ਸ਼ੇਵਾ ਮੁਕਤ ਹੈ । ਕੁਸ਼ਲ ਪ੍ਰਬੰਧਕ ਰਹੀ ਹੈ । ਉਂਨ੍ਹਾ ਦੀ ਇਹ ਨਵੀਂ ਇਹ ਕਿਤਾਬ ਆਲ਼ੋਚਨਾ ਦੀ ਹੈ। ਸਾਹਿਤਕਾਰ ਨਦੀਮ ਪਰਮਾਰ ਨੂੰ ਸਮਰਪਿਤ ਇਸ ਕਿਤਾਬ ਵਿਚ ਵਿਦੇਸ਼ ਰਹਿੰਦੇ ਸਾਹਿਤਕਾਰਾਂ ਦੀਆ ਸਾਹਿਤਕ ਕਿਤਾਬਾ ਦੀ ਸੰਖੈਪ ਸਮੀਖਿਆ ਹੈ । ਉਘੇ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਤਾਬ ਦੇ ਟਾਈਟਲ ਪੇੰਨ ਤੇ ਪਿ੍ਰੰਸੀਪਲ ਬਰਾੜ ਦੀ ਕਵਿਤਾ ਤੇ ਔਰਤ ਦੀ ਵਰਤਮਾਨ ਦਸ਼ਾ ਦਾ ਜ਼ਿਕਰ ਕੀਤਾ ਹੈ ।ਕੈਨੇਡਾ ਰਹਿ ਕੇ ਵੀ ਲੇਖਿਕਾ ਦਾ ਪੰਜਾਬ ਦੀ ਮਿੱਟੀ ਨਾਲ ਮੋਹ ਹੈ । ਇਸ ਕਿਤਾਬ ਤੋਂ ਪਹਿਲਾ ਪਿ੍ਰੰਸੀਪਲ ਬਰਾੜ ਦੀਆ ਪੰਜ ਕਿਤਾਬਾਂ ਛਪ ਚੁਕੀਆ ਹਨ ।ਚਾਰ ਕਾਵਿ ਸੰਗ੍ਰਹਿ ਤੇ ਇਕ ਕਿਤਾਬ ਆਲੋਚਨਾ ਦੀ ਹੈ । ਇਸ ਕਿਤਾਬ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਅਂਗਰੇਜ਼ੀ ਵਿਦਵਾਨਾ ਦਆਂ ਸਾਹਿਤਕ ਵੰਨਗੀਆ ਬਾਰੇ ਹਵਾਲੇ ਅੰਗਰੇਜ਼ੀ ਵਿਚ ਹਨ । ਉਰਦੂ ਸ਼ਬਦਾਂ ਦੀ ਵਰਤੋਂ ਵੀ ਹੈ ਕਿਉਂ ਕਿ ਲੇਖਿਕਾ ਦਾ ਸਾਹਿਤਕ ਦਾਇਰਾ ਵਿਸ਼ਾਂਲ ਹੈ । ਨਦੀਮ ਪਰਮਾਰ ਦੇ ਇਤਿਹਾਸਕ ਨਾਵਲ ਪਾਲਦੀ ਮੋਹਿੰਜੋਦੜੌ ਇਨ ਕੇਂਨੇਡਾ ,ਮਾਪੇ ਵਖਰੀ ਤਰਾ ਦੇ ਨਾਵਲ ਅਤੇ ਬੇਅਰ ਗਰੀਕ ਪਾਰਕ ਕਿਤਾਬ ਦੀ ਸੰਖੇਪ ਤੇ ਬਹੁਪਖੀ ਸਾਹਿਤਕ ਚਰਚਾ ਹੈ । ਨਦੀਮ ਪਰਮਾਰ ਨਾਲ ਲੇਖਿਕਾ ਦੀ ਸਾਹਿਤਕ ਸਾਂਝ ਦਾ ਜ਼ਿਕਰ ਹੈ । ਪ੍ਰਸ਼ਿਧ ਆਲ਼ੋਚਕ ਡਾ ਸੁਰਜੀਤ ਬਰਾੜ ਨੇ ਪਰਵਾਸੀ ਸਾਹਿਤ ਦੀ ਸਥਿਤੀ ਦੀ ਚਰਚਾ ਕੀਤੀ ਹੈ । ਸਦੀਵੀ ਸਾਹਿਤ ਬਾਰੇ ਵਿਚਾਰ ਲਿਖੇ ਹਨ । ਪਾਲ ਢਿਲੌਂ ਦੀ ਗਜ਼ਲਾ ਦੀ ਕਿਤਾਬ ਮੰਜ਼ਿਲ ਦਾ ਤਰਜਮਾ ਤੇ ਮੈਂ ਸ਼ੀਸਾ ਤੇ ਚਿਹਰਾ ਦੀ ਸਾਰਥਿਕ ਚਰਚਾ ਹੈ । ਜਰਨੈਲ ਸਿੰਘ ਸੇਖਾਂ ਦੇ ਨਾਵਲ ਬੇਗਾਨੇ ਦੇ ਨਾਵਲੀ ਤਤਾਂ ਦੀ ਨਿਸ਼ਾਂਨ ਦੇਹੀ ਹੈ ।
ਇੰਦਰਜੀਤ ਕੌਰ ਸਿਧੂ ਦਾ ਕਾਵਿ ਸੰਗ੍ਰਹਿ ਨਾ ਸੜਕਾਂ ਨਾ ਦਾਇਰੇ ਬਾਰੇ ਲ਼ਿਖਦੇ ਕਵਿਤਰੀ ਦਾ ਔਰਤ ਬਾਰੇ ਦਿ੍ਰਸ਼ਟੀਕੋਣ ਦਾ ਜ਼ਿਕਰ ਹੈ । ਪਰਪੱਕ ਗਜ਼ਲਗੋ ਹਰਦਮ ਮਾਨ ਦੀ ਕਿਤਾਬ ਸ਼ੀਸ਼ੇ ਦੇ ਅਖਰ ਬਾਰੇ ਲਿਖਦੇ ਕੁਝ ਸ਼ਿਅਰਾ ਦੇ ਹਵਾਲੇ ਨਾਲ ਗਜ਼ਲ ਦ ਤਤਾਂ ਦੀ ਸਮੀਖਿਆ ਹੈ । ਗਜ਼ਲ ਦੇ ਸੰਗੀਤਕ ਗੁਣਾ ਨੂੰ ਛੌਹਿਆ ਹੈ । ਇਸ ਤੋਂ ਇਲਾਵਾ ਹਰਕੀਰਤ ਕੌਰ ਚਹਿਲ ਦੇ ਨਾਵਲ ਥੋਹਰਾਂ ਦੇ ਫੁੱਲ.ਤੇ ਚੰਨਣ ਰੁੱਖ ਦੀ ਸਾਹਿਤਕ ਸਾਰਥਿਕਤਾ ਬਾਰੇ ਵਿਚਾਰ ਹਨ । ਬਿੰਦੂ ਦਲਵੀਰ ਦੀ ਕਿਤਾਬ ਹਰਫ ਇਲਾਹੀ, ਸੰਤੋਖ ਸਿੰਘ ਹੇਅਰ ਰਚਿਤ ਹਰਾ ਚੂੜਾਂ, ਨਛਤਰ ਸਿੰਘ ਬਰਾੜ ਦਾ ਨਾਵਲ ਆਲ੍ਹਣੇ ਦੀ ਉਡਾਣ, ਸੰਤਵੰਤ ਕੌਰ ਪੰਧੈਰ ਦਾ ਕਾਵਿ ਸੰਸਾਰ ਚਰਨ ਸਿੰਘ ਵਿਰਦੀ ਦੀ ਕਵਿਤਾ ਦੀ ਆਬਸ਼ਾਂਰ ,ਨਰਿੰਦਰ ਬਾਹੀਆ ਦਾ ਗਜ਼ਲ ਸੰਗ੍ਰਹਿ ਭਖਦੇ ਅੰਗਿਆਰ, ਮੈਗਜ਼ੀਂਨ ਇੱਕੀ ਦਾ ਰਿਲੀਜ਼ ਸਮਾਗਮ ਰਿਪੋਰਟ, ਸਾਹਿਤਕਾਰ ਤੇ ਪੱਤਰਕਾਰ ਅਸ਼ੋਕ ਭੌਰਾ ਦੀ ਸਾਹਿਤਕ ਦੇਣ ਦਾ ਜ਼ਿਕਰ, ਆਲੋਚਨਾ ਪੁਸਤਕ ਦਾ ਹਾਸਲ ਹਨ । ਪੁਸਤਕ ਦਾ ਸਵਾਗਤ ਹੈ ।।