ਰਲਿਆ-ਲਿਖਿਆ (ਮਿੰਨੀ ਕਹਾਣੀ)

ਰਛਪਾਲ ਸਿੰਘ ਰੈਸਲ   

Email: rachhpal504@gmail.com
Cell: +91 94178 97576
Address:
ਨਾਭਾ India
ਰਛਪਾਲ ਸਿੰਘ ਰੈਸਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਪੈ ਜਾਂਦੀ ਆ ਦਿਹਾੜੀ..?" ਜੁੱਤੀਆਂ ਵੇਚਦੇ ਜੀਤੇ ਨੂੰ ਕੰਧ ਉੱਤੇ ਬੈਠੇ ਕਰਮੂ ਨੇ ਪੁੱਛਿਆ। ਹਾਂ ਬਾਈ ਮਿਲ ਹੀ ਜਾਂਦਾ ਕਰਮਾਂ 'ਚ ਰਲਿਆ-ਲਿਖਿਆ। ਉਨ੍ਹਾਂ ਦੇ ਗੱਲਾਂ ਕਰਦਿਆਂ ਕਰਦਿਆਂ ਕਰਮੂ ਦੀ ਬੇਬੇ ਅੰਦਰੋਂ ਬਾਹਰ ਆਉਂਦੀ ਬੋਲੀ "ਭਾਈ ਕਰਮ ਤਾਂ ਬੰਦੇ ਦਾ ਧਰਮ ਆ" ਓਸੇ ਨੂੰ ਸਾਰ ਆ ਸਭ ਦੀ ਪਰਮਾਤਮਾ ਆਪੇ ਹੀਲਾ ਕਰ ਦਿੰਦਾ ਬਸ ਬੰਦਾ ਮਿਹਨਤੀ ਹੋਵੇ। ਚੰਗਾ ਬਾਈ ਚੱਲਦਾਂ ਕਹਿਕੇ ਜੀਤਾ ਤੁਰ ਪਿਆ ਪਿੱਛੋਂ ਕਰਮੂ ਦੀ ਬੇਬੇ ਨੇ ਕਿਹਾ ਮੈਨੂੰ ਅਗਲੀ ਵਾਰ ਆ ਫੋਮ ਜੀ ਦੇ ਗੂਟ ਜਰੂਰ ਲਿਆਦੀਂ ਸਿਆਲ ਸੁਰੂ ਹੋ ਗਿਆ ਜੈ ਖਾਣੇ ਦੀਆਂ ਅੱਡੀਆਂ ਸੂੂਤ ਰਹਿੰਦੀਆਂ ਨੇ। "ਹੈਗੇ ਨੇ ਮੇਰੇ ਕੋਲ" ਜੀਤੇ ਨੇ ਕਿਹਾ। ਲਿਆ ਵੇ ਕਰਮੂ..! ਕੱਢ ਪੈਸੇ ਦੇ ਵੀਰ ਨੂੰ। ਕਰਮੂ ਨੇ ਹੱਸਦਿਆਂ ਸੌ ਦਾ ਨੋਟ ਕੱਢ ਜੀਤੇ ਦੀ ਹਥੇਲੀ 'ਤੇ ਰੱਖਦਿਆਂ ਕਿਹਾ ਸਹੀ ਕਿਹਾ ਬਾਈ ਰਲਿਆ-ਲਿਖਿਆ ਮਿਲ ਹੀ ਜਾਂਦਾ..! ਨਹੀਂ ਤਾਂ ਤੂੰ ਲੰਘ ਚੱਲਿਆ ਸੀ ਚੁੱਪ-ਚੁਪੀਤਾ।