ਪੰਜਾਬੀ ਕਹਾਣੀ ਦੇ ਲਾਲ, ਲਾਲ ਸਿੰਘ ਦਾ : ਯੁੱਧਵੀਰ (ਆਲੋਚਨਾਤਮਕ ਲੇਖ )

ਜਸਬੀਰ ਕਲਸੀ   

Address:
Dharamkot Moga India
ਜਸਬੀਰ ਕਲਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲਾਲ ਸਿੰਘ, ਪੰਜਾਬੀ ਕਹਾਣੀ ਤੇ ਕਹਾਣੀਕਾਰਾਂ ਲਈ ਜਾਣਿਆ-ਪਛਾਣਿਆਂ ਕਹਾਣੀਕਾਰ ਹੈ। ਹਾਂ, ਬਿਲਕੁਲ ਨਵੇਂ ਕਹਾਣੀਕਾਰਾਂ ਦਾ ਹੁਣ ਜਿਹੜਾ ਪੁਰ ਹੈ, ਉਸ ਦੀ ਜਾਣਕਾਰੀ ਵਾਸਤੇ, ਕਹਾਣੀਕਾਰ ਲਾਲ ਸਿੰਘ ਦੀ ਜਾਣ-ਪਛਾਣ ਹੈ ਇੱਥੇ ਸਾਂਝੀ ਕਰਨੀ ਜ਼ਰੂਰੀ ਹੈ।

ਲਾਲ ਸਿੰਘ ਦਾ ਅੱਠਵਾਂ ਕਹਾਣੀ-ਸੰਗ੍ਰਹਿ/ਯੁੱਧਵੀਰ/, ਲਾਲ ਸਿੰਘ ਦੀ ਮਹੀਨਾ ਫਰਵਰੀ 2026 ਵਿੱਚ ਹੋਈ ਸਰੀਰਕ ਮੌਤ ਤੋਂ ਕੁਝ ਮਹੀਨੇ ਬਾਅਦ ਪ੍ਰਕਾਸ਼ਿਤ ਹੋਇਆ ਹੈ। ਜਿਸ ਦੇ ਪ੍ਰਕਾਸ਼ਨ ਬਾਰੇ ਇੱਕ ਵੇਰਵਾ, ਕਹਾਣੀ-ਸੰਗ੍ਰਹਿ 'ਯੁੱਧਵੀਰ' ਦੇ ਨਾਲ ਮੈਨੂੰ ਪ੍ਰਾਪਤ ਹੋਏ ਪੱਤਰ ਵਿੱਚ ਹੈ। ਇਸ ਪੱਤਰ ਦੇ ਉੱਪਰ ਹੈਡਿੰਗ ਹੈ 'ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ (ਰਜਿ:) ਪੰਜਾਬ '। ਇਸ ਹੈਡਿੰਗ ਦੇ ਹੇਠਾਂ ਲਿਖੇ ਵਿਚੋਂ ਪਹਿਲਾ ਪਹਿਲਾਗ੍ਰਾਫ ਹੈ ' ਸਤਿਕਾਰਯੋਗ ਜਸਵੀਰ ਕਲਸੀ ਧਰਮਕੋਟ ਜੀ, ਸਤਿ ਸ੍ਰੀ ਆਕਾਲ ਜੀ, ਸਤਿਕਾਰਯੋਗ ਜੀ ਜਿਵੇਂ ਤੁਸੀਂ ਜਾਣਦੇ ਹੋ ਕਿ ਮੇਰੇ ਪਿਤਾ ਜੀ ਕਹਾਣੀਕਾਰ ਲਾਲ ਸਿੰਘ ਦਸੂਹਾ)

[ਉਪਰੋਕਤ ਪ੍ਰਸੰਗ ਵਿੱਚ ਮੈਂ ਇੱਥੇ ਲਾਲ ਸਿੰਘ ਦੇ ਪੁੱਤਰ ਅਮਰਜੀਤ ਸਿੰਘ ਨੂੰ ਸਪੁੱਤਰ ਦੀ ਸ੍ਰੇਣੀ ਵਿੱਚ ਵੇਖਦਾ ਹਾਂ। ਅਜਿਹੇ ਸਪੁੱਤਰ ਪੰਜਾਬੀ ਸਾਹਿਤਕਾਰਾਂ ਦੀ ਸਰੀਰਕ ਮੌਤ ਤੋਂ ਬਾਅਦ ਬਹੁਤ ਹੀ ਘੱਟ ਗਿਣਤੀ ਵਿੱਚ ਮਿਲਦੇ ਹਨ। ਮੈਂ ਸਭ ਤੋਂ ਪਹਿਲਾਂ ਤਾਂ ਅਮਰਜੀਤ ਸਿੰਘ ਨੂੰ ਸ਼ਾਬਾਸ਼ ਦੇਣੀ ਹੈ ਕਿਉਂਕਿ ਅੱਜ ਇੱਕੀਵੀਂ ਸਦੀ ਦੇ ਨਿਰਮੋਹੇ ਸਮੇਂਤੇ ਮਸ਼ੀਨੀ ਬਣ ਰਹੇ ਮਨੁੱਖ ਦੇ ਕਾਰ-ਵਿਹਾਰ ਵਾਲੇ ਦਸਤ ਵਿੱਚ ਅਮਰਜੀਤ ਸਿੱਖ ਮਨੁੱਖੀ ਮੋਹ ਨੂੰ ਤੇ ਵਿਰਾਸਤੀ ਚੰਗੇ ਰੂਣ ਨੂੰ ਲੈ ਕੇ ਜ਼ਿੰਦਗੀ ਜਿਉ ਰਹੇ ਹ। ਉਸ ਨੂੰ ਆਪਣੇ ਪਿਤਾ ਦੇ ਸਾਹਿਤਕ ਕੰਮ ਦੀ ਸੰਭਾਲ ਲਈ ਵੱਡੀ ਬਾਬਾਸ਼ ਦੇਂਦਾ ਹਾਂ।

ਬਿਲਕੁਲ ਨਵੇਂ ਕਹਾਣੀਕਾਰਾਂ ਤੇ ਪਾਠਕਾਂ ਲਈ ਇੱਥੇ ਲਾਲ ਸਿੰਘ ਦੇ ਅੱਠਵੇਂ ਕਹਾਣੀ-ਸੰਗ੍ਰਹਿ ਯੁੱਧਵੀਰ ਤੋਂ ਪਹਿਲਾਂ ਦੇ ਸਾਹਿਤਕ ਸਤਰ ਨੂੰ ਸੰਖੇਪ ਵਿੱਚ ਸਾਂਝਾ ਕਰਦਾ ਹਾਂ । ਲਾਲ ਸਿੰਘ ਦਾ ਜਨਮ 20 ਅਪ੍ਰੈਲ 1940 ਨੂੰ ਸੁਰੈਣ ਸਿੱਖ ਦੇ ਘਰ ਪਿੰਡ ਝੱਜਾ, ਤਹਿਸੀਲ ਦਸੂਹਾ, ਜਿਲ੍ਹਾ ਹੁਸ਼ਿਆਰਪੁਰ ਪੰਜਾਬ ਦੇ ਇਲਾਕੇ ਦੋਆਬੇ ਵਿਖੇ ਹੋਇਆ ਸੀ । ਲਾਲ ਸਿੰਘ, ਰੁਜ਼ਗਾਰ ਦਾਸਤੇ ਕਈ ਕਿੱਤਿਆਂ ਵਿੱਚ ਥੋੜ੍ਹਾ ਥੋੜ੍ਹਾ ਸਮਾਂ ਗੁਜ਼ਾਰਦਿਆਂ ਉਥੋਂ ਪ੍ਰੇਰਨਾ ਲੈ ਕੇ ਆਪਣੀ ਅਧੂਰੀ ਪੜ੍ਹਾਈ ਨੇ ਐਮ.ਏ. ਪੰਜਾਬੀ ਤੇ ਬੀ.ਐੱਤ ਦੀ ਤਿਗਰੀ ਤੱਕ ਦੀ ਲੈ ਗਿਆ ਸੀ। ਇਸ ਪੜ੍ਹਾਈ ਦੀ ਬਦੌਲਤ ਹੀ ਸਰਕਾਰੀ ਸਕੂਲ ਅਧਿਆਪਕ ਨਿਯੁਕਤ ਹੋ ਗਿਆ। ਇਸ ਦੇ ਨਾਲ ਨਾਲ ਉਸ ਨੂੰ ਸਾਹਿਤ ਦਾ ਸਾਖ ਦੀ ਮਿਲਿਆ। ਜਿਸ ਜ਼ਰੀਏ ਪੰਜਾਬੀ ਕਹਾਣੀ ਦਾ ਪੱਕਾ ਸਾਥੀ ਬਣ ਗਿਆ ਸੀ। ਸੋ ਲਾਲ ਸਿੰਘ ਨੇ ਆਪਣੇ ਵੱਲੋਂ ਲਿਖੀ ਪੰਜਾਬੀ ਕਹਾਣੀ ਦੇ ਸੰਤ ਕਹਾਣੀ-ਸੰਗ੍ਰਹਿ ਆਪਣੇ ਜਿਉਂਦੇ ਜੀਅ ਪ੍ਰਕਾਸ਼ਿਤ ਕਹਵਾ ਦਿੱਤੇ ਸਨ। ਉਹਨਾਂ ਦਾ ਨਾਂ ਅਤੇ ਪ੍ਰਕਾਸ਼ਨ ਸੇਨ ਇਉਂ ਹੈ ਮਾਰਖੋਰੇ -1994, ਬਲੌਰ 1986 ,ਧੁੱਪ ਛਾਂ – 1990 , ਕਾਲੀ ਮਿੱਟੀ -1996 , ਅੱਧੇ ਅਧੂਰੇ 2002, ਗੜ੍ਹੀ ਬਖਸ਼ਾ ਸਿੰਘ – 2009 , ਸੰਸਾਰ – 2017

ਲਾਲ ਸਿੰਘ ਦਾ ਅੱਠਦਾ ਕਹਾਣੀ-ਸੰਗ੍ਰਹਿ ਯੁੱਧਰ-2026 ਅਖੀਰਲਾ ਕਹਾਣੀ-ਸੰਗ੍ਰਹਿ ਹੁਣ ਆਪਣੇ ਰੂਬਰ ਹੈ। ਜਿਸ ਵਿਚੋਂ ਸੱਤ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ। ਇਹਨਾਂ ਕਹਾਣੀਆ ਸਾਰੇ ਹੁਣ ਮੇਰਾ ਰੀਵਿਊ ਹੇਠ ਦਰਜ ਹੈ।

ਸੰਗ੍ਰਹਿ ਦੀ ਪਹਿਲੀ ਕਹਾਣੀ ਦਾ ਸਿਰਲੇਖ 'ਮਹਾਂਮਾਰੀ' ਹੈ। 'ਮਹਾਂਮਾਰੀ' ਦੇ ਜੇ ਅਰਧ ਕਹੀਏ ਤਾਂ ਸਭ ਤੋਂ ਪਹਿਲਾਂ ਇੱਕ ਛੂਤ ਵਾਲੀ ਬਿਮਾਰੀ ਵਜੋਂ ਸਾਹਮਣੇ ਆਉਂਦੇ ਹਨ। ਜਿਵੇਂ ਪੁਰਾਣੇ ਸਮਿਆ ਵਿੱਚ ਪਲੇਗ ਸੀ ਤੇ ਹੁਣ ਦੇ ਸਮਿਆਂ ਵਿੱਚ ਕਵਿਤ-19 ਆਦਿ ਮਹਾਮਾਰ ਸੀ। ਜਦੋਂ ਕਹਾਣੀ ਦਾ ਪਹਿਲਾ ਵੱਡਾ ਪਹਿਰਾਗ੍ਰਾਫ ਪੜ੍ਹਦੇ ਹਾਂ। ਉਦੋਂ ਇੱਕ ਪਿੰਡ ਵਿੱਚ ਮੰਦਰ ਦੇ ਪਾਂਧੇ ਦੀ ਮੌਤ ਉਪਰੰਤ ਇੱਕ ਧਿਰ ਤਾਂ ਸਾਰੇ ਦੇ ਮੁੰਡੇ ਕਿਸ਼ਨ ਨੂੰ ਹੀ ਅਗਲਾ ਪਾਧਾ ਬਣਾਉਣਾ ਚਾਹੁੰਦੀ ਹੈ। ਪਰ ਦੂਜੀ ਧਿਰ ਪਾਂਧਾ ਨਹੀਂ ਪੁਜਾਰੀ ਚਾਹੀਦਾ ਕਹਿੰਦੀ ਹੈ। ਇਉਂ ਇੱਕ ਸਮੱਸਿਆ ਉੱਤੇ ਦੇ ਧਿਰਾਂ ਦਾ ਸਿਰਤਾਂਤ ਉਰਾਹ ਕੇ ਪੇਸ ਕੀਤਾ ਗਿਆ ਹੈ। ਇਹ ਕਹਾਣੀ ਦੇ ਲਾਜ਼ਮੀ ਤੱਤ ਵਿਰੋਧੀ ਜੁੱਣ ਦੀ ਨਿਸ਼ਾਨਦੇਹੀ ਵਜੋਂ ਸਪੋਸਟ ਪਛਾਣ ਵਿਚ ਆਉਂਦਾ ਹੈ। ਦੇ ਧਿਰਾਂ ਵਿਚੋਂ ਕਿਹੜੀ ਜਿੱਤੇਗੀ ਅਤੇ

ਕਿਹੜੀ ਹਾਰੇਗੀ ਦਾ ਪ੍ਰਸ਼ਨ ਵੀ ਅਣਲਿਖੇ ਵਜੋਂ ਰੂਥਰੂ ਹੁੰਦਾ ਹੈ। ਸੋ, ਕਹਾਣੀ ਪੜ੍ਹੀ ਜਾਂਦੀ ਹੈ। ਸਰਬਗਿਆਤਾ ਬਿਰਤਾਂਤਕਾਰ ਭਾਵ ਕਹਾਣੀਕਾਰ ਦੇਵਾਂ ਧਿਰਾਂ ਦੇ ਪਿਛੋਕੜ ਨੂੰ ਵੀ ਬਾਬਾ ਰਾਮ ਪਾਤਰ ਦੇ ਚੇਤੇ ਰਾਹੀਂ ਵਰਣਨ ਕਰਦਾ ਹੈ। ਇਸ ਦੇ ਨਾਲ ਵਰਤਮਾਨ ਸਮੱਸਿਆ ਉੱਤੇ ਦੋਵਾਂ ਧਿਰਾਂ ਦੀਆਂ ਸਾਂਝੀਆਂ ਅਤੇ ਵੱਖ-ਵੱਖ ਹੋਈਆਂ ਮੀਟਿੰਗਾਂ ਆਦਿ ਨੂੰ ਵੀ ਵਾਰਤਾਲਾਪ ਰਾਹੀਂ ਪੇਸ਼ ਕਰਦਾ ਹੈ। ਇਹ ਸਭ ਰੌਚਿਕ ਹੈ। ਜਿਸ ਜ਼ਰੀਏ ਧਰਮ-ਕਰਮ ਦੇ ਪੁਰਾਣੇ ਅਤੇ ਨਵੇਂ ਵਰਤਾਰੇ ਦੀ ਸਮਝ ਪੈਂਦੀ ਹੈ। ਦੋਵੇਂ ਧਿਰਾਂ ਇੱਕ ਪਿੰਡ ਦੀਆਂ ਹੀ ਵਸਨੀਕ ਹਨ। ਉਨ੍ਹਾਂ ਦਾ ਆਪਸੀ ਭਾਈਚਾਰਾ ਹੈ। ਉਨ੍ਹਾਂ ਵਿਚੋਂ ਕਈਆਂ ਦੀ ਆਪਸ ਵਿੱਚ ਪੱਕੀ ਸਾਂਝ ਹੈ। ਅਜਿਹੇ ਵਿੱਚ ਫੈਸਲਾ ਕਰਨਾ ਬਹੁਤ ਔਖਾ ਹੈ। ਪਰ ਅੰਤ ਵਿੱਚ ਹੈ, ' ...ਲੱਭੂ ਲੰਬੜ ਦਾ ਪ੍ਰਸਤਾਵ ਅੱਧਿਓਂ ਵੱਧ ਪਿੰਡ ਨੇ ਹੱਥ ਖੜ੍ਹੇ ਕਰਕੇ ਪਾਸ ਕਰ ਦਿੱਤਾ।ਬਾਵਾ ਰਾਮ ਦੇ ਕਿਰਿਆ-ਕਰਮ ਤੋਂ ਅਗਲੀ ਸੰਗਰਾਂਦੇ, ਕਿਸ਼ਨ ਨੂੰ ਪਿੰਡ ਦੇ ਮੰਦਰ ਦਾ ਅਗਲਾ ਪਾਂਧਾ ਨਿਯੁਕਤ ਕਰਨ ਦੀ ਮਿਤੀ ਵੀ ਉਸੇ ਦਿਨ ਮਿਥ ਲਈ ਗਈ।” ਪੰਨਾ ਨੰਬਰ 21

ਕਹਾਣੀ ਦੀ ਬਿਰਤਾਂਤਕ ਸੁਰ ਸਹੀ ਚੱਲਦੀ ਹੈ ਪਰ, ਕਹਾਣੀ ਦਾ ਸਿਰਲੇਖ ਬਿਰਤਾਂਤਕ ਸੁਰ ਵਿੱਚ ਇੱਕ ਸੁਰ ਨਹੀਂ ਹੋਇਆ।

ਕਹਾਣੀ-ਸੰਗ੍ਰਹਿ ਦੇ ਤਤਕਰੇ ਅਨੁਸਾਰ ਲੜੀ ਨੰਬਰ ਦੋ ਉੱਤੇ ਦਰਜ ਕਹਾਣੀ 'ਯੁੱਧਵੀਰ ਹੈ। ਇਸ ਕਹਾਣੀ ਬਾਰੇ ਵਿਚਾਰ-ਚਰਚਾ, ਬਾਕੀ ਕਹਾਣੀਆਂ ਤੋਂ ਅਖੀਰ ਵਿੱਚ ਪੇਸ਼ ਕਰਾਂਗਾ ਕਿਉਂਕਿ, ਇਹ ਕਹਾਣੀ-ਸੰਗ੍ਰਹਿ ਦੇ ਨਾਮਕਰਨ ਨਾਲ ਸਬੰਧਤ ਹੈ। ਸੋ, ਲੜੀ ਨੰਬਰ ਤਿੰਨ ਵਾਲੀ ਕਹਾਣੀ ਦਾ ਨਾਂ 'ਕਾਲੀ-ਕਿਤਾਬ' ਹੈ। ਇਸ ਕਹਾਣੀ ਦੇ ਆਰੰਭ ਵਾਲਾ ਹਿੱਸਾ, ਪੁਸਤਕ ਦਾ ਡੇਢ ਪੰਨਾ ਪੜ੍ਹ ਕੇ ਕਹਾਣੀ ਦਾ ਕੇਂਦਰ-ਬਿੰਦੂ ਪਤਾ ਲੱਗ ਜਾਂਦਾ ਹੈ। ਸਰਬਗਿਆਤਾ ਬਿਰਤਾਂਤਕਾਰ ਸੈਕੰਡ ਪਾਤਰ ਨੂੰ ਉਸ ਦਾ ਨਾਂ ਲਏ ਬਿਨਾਂ, ਸਿੱਧਾ ਸੰਬੋਧਨ ਹੈ। ਉਸ ਦੇ ਸੰਬੋਧਨ ਜ਼ਰੀਏ ਹੀ ਤੀਜੇ ਪਾਤਰ ਦੀ ਕਹਾਣੀ ਸੁਣਾਈ ਗਈ ਹੈ। ਇਹ ਤੀਜਾ ਪਾਤਰ ਔਰਤ ਹੈ। ਉਸਦੀ ਸਮੱਸਿਆ ਦੇ ਬਣੇ ਕੇਂਦਰ-ਬਿੰਦੂ ਬਾਰੇ ਇਹ ਵੇਰਵਾ ਕਹਾਣੀ ਵਿਚੋਂ ਹੈ, " ਤੇਰੀ ਹਾਂ-ਨਾਂਹ ਉਡੀਕੇ ਬਿਨਾਂ ਉਹ ਅਗਲਾ ਵਾਕ ਫਿਰ ਉਹੀ ਬੋਲੇਗੀ, ਥੋੜ੍ਹਾ ਬਦਲ ਕੇ _" ਮੇਰਾ ਇਹ ਕੰਮ ਜ਼ਰੂਰ ਕਰੋ, ਮੈਨੂੰ ਘਰ ਛੱਡ ਆਓ। ਹੈਰਾਨ ਹੋਵੇਂਗਾ ਤੇ ਚਿੰਤਾਵਾਨ ਵੀ। ਆਪਣੇ ਘਰ ਬੈਠੀ ਇਹ ਕਿਹੜੀ ਥਾਂ ਜਾਣ ਨੂੰ ਆਖ ਰਹੀ ਐ। ਉਸ ਦੇ ਅਗਲੇ ਬੋਲ ਸੁਣਨ ਤੋਂ ਪਹਿਲਾਂ ਤੂੰ ਆਖੇਂਗਾ _ ਆਪਣੇ ਘਰ ਈ ਤਾਂ ਬੈਠੀ ਏਂ ਤੂੰ। ਇਹ ਤੇਰਾ ਈ ਘਰ ਆ ਬੀਬਾ।" ਉਸਦਾ ਝੱਟ ਉੱਤਰ ਹੋਵੇਗਾ_" ਨਹੀਂ, ਇਹ ਮੇਰਾ ਨਈਂ। ਇਹ ਪਤਾ ਨਈਂ ਕੇਦ੍ਹਾ! ਮੈਂ ਜਿੱਦਣ ਦੀ ਆਈ ਆਂ, ਓਦਣ ਦੀ ਈ ਬਿਮਾਰ ਆਂ। ਆਪਣੇ ਘਰ ਮੈਂ ਕਦੀ ਬਿਮਾਰ ਨਹੀਂ ਸੀ ਹੋਈ। ਮੈਨੂੰ ਉਥੇ ਲੈ ਚੱਲ ਵੀਰ ਬਣ ਕੇ। ਮੈਂ ਹੱਥ ਜੋੜਦੀ ਆ, ਪੈਰੀਂ ਪੈਂਦੀ ਆਂ ਤੇਰੇ।" ਪੰਨਾ ਨੰਬਰ 33

ਉਪਰੋਕਤ ਪੇਸ਼ਕਾਰੀ ਤੋਂ ਤੁਰੰਤ ਤਾਂ ਇਹ ਮਹਿਸੂਸ ਹੁੰਦਾ ਕਿ ਔਰਤ ਦੇ ਸਹੁਰਿਆਂ-ਪੇਕਿਆਂ ਵਾਲੇ ਘਰ ਦੀ ਕੋਈ ਸਮੱਸਿਆ ਹੈ। ਪਰ, ਕਹਾਣੀ ਨੂੰ ਅੱਗੇ ਹੋਰ ਅੱਗੇ ਪੜ੍ਹ ਕੇ ਪਤਾ ਲੱਗਿਆ ਕਿ,... ਪਤੀ ਨੂੰ ਸਰਕਾਰੀ ਨੌਕਰੀ ਮਿਲਣ 'ਤੇ ਇਹਨੂੰ ਪਿੰਡ ਤੋਂ ਸ਼ਹਿਰ 'ਚ ਆਉਣਾ ਪਿਆ। ਥੋੜ੍ਹਾ ਕੁ ਚਿਰ ਕਿਰਾਏ ਦੇ ਕਮਰਿਆਂ 'ਚ ਰਹੀ ਫਿਰ ਆਏ ਦਿਨ ਦੀ ਅਦਲਾ-ਬਦਲੀ ਤੋਂ ਮੁਕਤ ਹੋਣ ਲਈ ਇੱਕ ਘਰ ਖ਼ਰੀਦ ਲਿਆ, ਛੋਟਾ ਜਿਹਾ। ਸੰਘਣੀ ਵਸੋਂ, ਨਾਲ਼ ਨਾਲ਼ ਜੁੜਵੇਂ ਮਕਾਨ। ਇਹ ਪੈਂਦੀ ਸੱਟੇ ਆਂਢ-ਗੁਆਂਢ 'ਚ ਭਿੱਜੀ ਨਾ। ਉਹ ਇਕ ਦੂਜੇ ਘਰੀਂ-ਵਿਹੜੀ ਬੇ-ਝਿਜਕ ਹੋ ਕੇ ਵਿਚਰਦੇ। ਕਿਸੇ ਦੀ ਜਾਤ-ਵਰਗ, ਉੱਚੇ-ਨੀਵੇਂ ਅਹੁਦੇ ਰੁਤਬੇ ਦੀ ਕਦੀ ਗਿਣਤੀ-ਮਿਣਤੀ ਨਹੀਂ ਸੀ ਕਰਦੇ। ਇਹਨੂੰ ਵੀ ਬਾਹਰ-ਅੰਦਰ ਨਿਕਲਦੀ ਨੂੰ ਬੜੇ ਅਦਬ ਨਾਲ ਬੁਲਾਉਂਦੇ।.... ਪਹਿਲਾਂ ਵਾਲੀ ਸੰਗ-ਝਿਜਕ ਛੱਡ-ਛੁਡਾ ਕੇ ਇਹ ਵੀ ਉਹਨਾਂ ਵਰਗੀ ਬਣਦੀ ਗਈ।“ ਪੰਨਾ ਨੰਬਰ 36,37

ਇਸ ਕਹਾਣੀ ਦੇ ਉਪਰੋਕਤ ਵੇਰਵੇ ਦੇ ਨਾਲ ਹੀ ਤਿੰਨ-ਚਾਰ ਵਾਕਾਂ ਵਿਚ ਵਰਣਨ ਦੀ ਜੁਗਤ ਨਾਲ ਕਹਾਣੀਕਾਰ ਨੇ ਜਾਣਕਾਰੀ ਦਿੱਤੀ ਹੈ। ਇਸ ਦੇ ਘਰ ਜਨਮੇ ਦੋਨੋਂ ਬਾਲ...। ਇਸ ਨੇ ਅੱਧਵਾਟੇ ਰੁਕੀ ਯੋਗਤਾ ਪੂਰੀ ਕਰਕੇ ਤੇ ਪਤੀ ਦੇ ਮਹਿਕਮੇ ਵਿੱਚ ਸਟੈਨੋ ਭਰਤੀ ਹੋ ਗਈ ਸੀ। ਫਿਰ ਇਹਦੇ ਪੈਰ ਉੱਖੜ ਗਏ ਕਿ ਇਹ ਦੋ ਤਨਖਾਹਾਂ ਦਾ ਹਉਂ ਸੀ,ਪਲਾਟ ਖਰੀਦ ਲਿਆ... ਨਵੀਂ ਉਸਰਦੀ ਕੋਠੀ 'ਚ ਆ ਗਈ।

ਫਿਰ ਕਹਾਣੀ ਦੱਸਦੀ ਹੈ ਕਿ ਨਵੀਂ ਕੋਠੀ ਵਿੱਚ ਰਹਿੰਦਿਆਂ, ਡਿਊਟੀ ਕਰਦਿਆਂ, ਬੱਚੇ ਪਾਲਦਿਆਂ ਅਚਾਨਕ ਪਤੀ ਦੀ ਬਦਲੀ ਹੋ ਗਈ। ਪਰ ਸੌ ਉਪਰਾਲੇ ਦੇ ਬਾਵਜੂਦ ਬਦਲੀ ਨਾ ਰੁਕੀ। ਹੇਠੀ-ਨਮੋਸ਼ੀ 'ਚ ਘਿਰਿਆ ਮਰ ਗਿਆ। ਇਹ ਔਰਤ ਮੁੱਖ ਪਾਤਰ ਸਿਰ ਤੋਂ ਲੈ ਕੇ ਪੈਰਾਂ ਤੱਕ ਮਿੱਟੀ ਹੋ ਗਈ। ਕੋਠੀ ਦੇ ਆਂਢ-ਗੁਆਂਢ ਨਾਲੋਂ ਕਿਤੇ ਵੱਧ ਉਸ ਦੇ ਪੁਰਾਣੇ ਘਰ ਦੇ ਮੇਲੀ-ਗੋਲੀ, ਉਸ ਸਮੇਤ ਬਾਲਾਂ ਨੂੰ ਸੰਭਾਲਦੇ -ਵਰਚਾਉਂਦੇ ਅਗਲੇ ਕਿਰਿਆ-ਕਾਰਜ ਵਿੱਚ ਰੁੱਝੇ ਰਹੇ। ਡੂਢ, ਦੋ ਸਾਲ ਸਾਰਾ ਟੱਬਰ ਡੌਰ-ਭੌਰ ਹੋਇਆ, ਮਨੂਰ-ਪੱਥਰ ਬਣਿਆ ਰਿਹਾ।

ਕਹਾਣੀ ਦੇ ਅੰਤ ਵਿੱਚ ਪਹੁੰਚ ਕੇ ਪਤਾ ਲੱਗਦਾ ਹੈ ਕਿ ਉਹ ਔਰਤ ਨਵੀਂ ਕੋਠੀ ਨੂੰ ਛੱਡ ਕੇ ਪੁਰਾਣੇ ਘਰ ਜਾਣਾ ਚਾਹੁੰਦੀ ਹੈ। ਲੇਲ੍ਹੜੀਆਂ ਕੱਢਦੀ ਹੈ। ਹੱਥ ਜੋੜਦੀ ਹੈ। ਪਰ, ਕਹਾਣੀ ਦੇ ਅੰਤ ਵਿੱਚ ਕਹਾਣੀਕਾਰ ਸਰਬਗਿਆਤਾ ਬਿਰਤਾਂਤਕਾਰ ਸੈਕੰਡ ਪਾਤਰ ਨੂੰ ਨਸੀਹਤਾਂ ਵਰਗੀਆਂ ਗੱਲਾਂ ਕਹਿੰਦਾ ਹੈ। ਇਹ ਗੱਲਾਂ ਚੰਗੇ-ਮਾੜੇ ਵਰਤਾਰੇ ਉੱਤੇ ਸਿੱਧੇ ਵਿਚਾਰਵਾਦੀ ਵਿਚਾਰ ਵਜੋਂ ਪੇਸ਼ ਹੋਈਆਂ ਹਨ। ਇਉਂ ਸਰਬਗਿਆਤਾ ਬਿਰਤਾਂਤਕਾਰ ਦੀ ਪਾਤਰਾਂ ਉੱਤੇ ਸਿੱਧੀ ਦਖ਼ਲ ਅੰਦਾਜੀ ਦੀ ਪਛਾਣ ਸਾਹਮਣੇ ਆਉਂਦੀ ਹੈ।

ਇਸ ਕਹਾਣੀ ਦਾ ਸਿਰਲੇਖ ਵੀ ਕਹਾਣੀ ਦੇ ਸੰਦਰਭ ਉੱਤੇ ਪਹਿਲੀ ਪੜਤ ਵਿੱਚ ਤਾਂ ਢੁੱਕਵਾਂ ਲੱਗਦਾ ਪਰ, ਕੁਝ ਡੂੰਘਾਈ ਦੇ ਨਾਲ ਵਿਚਾਰਿਆ ਪਤਾ ਲੱਗ ਜਾਂਦਾ ਹੈ ਕਿ ਕਹਾਣੀ ਦੀ ਮੁੱਖ ਪਾਤਰ ਔਰਤ ਦੀ ਵਰਤਮਾਨ ਸਥਿਤੀ' ਕਾਲੀ ਕਿਤਾਬ' ਵਰਗੀ ਹੀ ਹੈ।

'ਯੁੱਧਵੀਰ' ਕਹਾਣੀ ਸੰਗ੍ਰਹਿ ਦੇ ਵਿਚਕਾਰ ਜਿਹੇ ਕਰਕੇ ਤਰਤੀਬ-ਬੱਧ ਕੀਤੀਆਂ ਗਈਆਂ ਦੇ ਕਹਾਣੀਆਂ ਦੇ ਨਾਂ 'ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ 1(ਮੈਂ) ਅਤੇ 'ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ 2(ਤਾਰੀ)। ਕਹਾਣੀਆਂ ਦਾ ਪਹਿਲਾ ਹਿੱਸਾ ਇੱਕ ਹੀ ਨਾਂ ਦੀ ਤਰਜਮਾਨੀ ਕਰਦਾ ਹੈ।

ਹਾਂ ਪਿਛਲੇ ਹਿੱਸੇ ਵਿੱਚ ਵਖਰੇਵਾਂ ਹੈ। ਇਹ ਸਿਰਲੇਖ ਇੱਕ ਹੀ ਕਹਾਣੀ ਦੇ ਦੋ ਹਿੱਸਿਆਂ ਨੂੰ ਸਪੱਸ਼ਟ ਦੱਸ ਰਹੇ ਹਨ। ਜਦੋਂ ਕਿ ਦੋਵੇਂ ਕਹਾਣੀਆਂ ਪੜ੍ਹੀਆਂ ਜਾਂਦੀਆਂ ਹਨ ਤਾਂ ਸਿਰਲੇਖ ਵਿੱਚ ਪਈ ਸਪੱਸ਼ਟਤਾ ਦੀ ਪੁਸ਼ਟੀ ਸਿੱਧ ਹੋ ਜਾਂਦੀ ਹੈ। ਪਹਿਲੀ ਕਹਾਣੀ ਦੇ ਅੰਤ ਵਿੱਚ ਇੱਕ ਵੇਰਵਾ ਹੈ, ਉਸ ਦਿਨ ਘਰ ਨੂੰ ਵਾਪਸ ਤੁਰੇ ਆਉਂਦੇ ਨੂੰ ਮੇਰੇ ਅੰਦਰੋਂ ਹੀ ਕੋਈ ਜਣਾ ਮੇਰੀ ਕਲਮ ਸਮੇਤ ਮੈਨੂੰ ਹੁੱਝਾਂ ਮਾਰਦਾ ਆਖ ਰਿਹਾ ਸੀ _" ਤਾਰੀ ਸਿਆਂ, ਤੂੰ... ਤੂੰ ਅਰਜਣ ਤੋਂ ਇਹ ਪਤਾ ਕਰਨ ਗਿਆ ਸੀ ਕਿ ' ਨਸੀਬ ਚਾਚੇ ਦਾ ਘਰ ਹੁੰਦਾ ਸੀ ਏਥੇ ਕੁ, ਜਾਂ ਫਿਰ ਇਹ ਪੁੱਛਣ ਗਿਆ ਸੀ ਕਿ ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ, ਅਰਜਣਾ...?" ਪੰਨਾ ਨੰਬਰ 70

ਇਸ ਦੇ ਨਾਲ ਹੀ ਇੱਕੋ ਸਿਰਲੇਖ ਵਾਲੀ ਦੂਜੀ ਕਹਾਣੀ ਦੇ ਆਰੰਭ ਵਿਚੋਂ ਵੇਰਵਾ ਹੈ, ' ਘਰ ਪੁੱਜਾ ਤਾਂ ਬਾਪੂ ਅਲਾਣੀ ਜਿਹੀ ਮੰਜੀ 'ਤੇ ਪਿਆ ਸੀ। ਬਿੜਕ ਸੁਣਦਿਆਂ ਸਾਰ ਉੱਠ ਕੇ ਬੈਠ ਗਿਆ, * ਆ ਗਿਆ! ਵਾਹਵਾ ਟੈਮ ਲਾ ਤਾ। ਅਰਜਨ ਕੋਲ ਸੀਗਾ?'

" ਹਾਂ ਉਥੇ ਈ ਸੀ, ਅੱਜ ਛੁੱਟੀ ਸੀ ਉਹਨੂੰ। ਉੱਠਣ ਈ ਨਈਂ ਦਿੱਤਾ, ਉਹਨੇ । ਹੁਣ ਵੀ ਮਸਾਂ ਆਇਆਂ। ਗੱਲਾਂ...।" ਤਾਰੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬਾਪੂ ਨੇ ਇਕ ਖ਼ਾਸ ਸੂਚਨਾ ਦਿੱਤੀ, ਉਸਨੂੰ।

"ਉਹ ਆਇਆ ਸੀ ਤੇਰਾ ਜਮਾਤੀ ਰਾਮ ਰਤਨ, ਪੰਡਿਤ ਰਾਮ ਰਤਨ।।

ਪੰਨਾ ਨੰਬਰ 71

ਪਹਿਲੇ ਵੇਰਵੇ ਤੋਂ ਪਤਾ ਲੱਗਦਾ ਕਿ ਮੈਂ ਤਾਰੀ ਹੈ। ਉਹ ਮੈਂ ਪਾਤਰ-ਮੂਲਕ ਬਿਰਤਾਂਤਕਾਰ ਵਜੋਂ ਕਾਰਜ ਕਰਦਾ ਹੈ। ਉਹ, ਅਰਜਨ ਦੀ ਕਹਾਣੀ ਸੁਣਾਉਂਦਾ ਹੈ। ਪਰ, ਇਉਂ ਵੀ ਨਹੀਂ ਹੈ। ਅਸਲੀਅਤ ਵਿੱਚ ਇਹ ਹੈ ਕਿ ਤਾਰੀ ਅਤੇ ਅਰਜਣ ਦੀ ਲੰਬੀ ਵਾਰਤਾਲਾਪ ਦਾ ਬਿਰਤਾਂਤ ਹੈ। ਜਿਸ ਜ਼ਰੀਏ ਵਰਤਮਾਨ ਪਿੰਡ ਨਿਹਾਲਪੁਰ ਦੇ ਅਤੀਤ ਵਿਚ ਪਿਆ ਪੁਰਾਣਾ ਜਿਹਾ, ਨਿੱਕਾ ਜਿਹਾ ਆਦਿ ਵੰਨਗੀ ਦਾ ਪਿੰਡ' ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ ਪੇਸ਼ ਕੀਤਾ ਗਿਆ ਹੈ। ਇੱਕ ਪਿੰਡ ਦੀ ਵੱਡੀ ਤਬਦੀਲੀ ਦਾ ਬਿਰਤਾਂਤ ਉਭਾਰਿਆ ਗਿਆ ਹੈ। ਦੂਜੇ ਵੇਰਵੇ ਤੋਂ ਪਤਾ ਲੱਗਦਾ ਹੈ ਕਿ ਸਰਬਗਿਆਤਾ ਬਿਰਤਾਂਤਕਾਰ ਨੇ ਦੋ-ਤਿੰਨ ਪਾਤਰਾਂ ਜਿਵੇਂ ਤਾਰੀ, ਅਰਜਨ, ਰਾਮ ਰਤਨ ਆਦਿ ਰਾਹੀਂ ਪਿੰਡ ਨਿਹਾਲਪੁਰ ਨੇੜਲੇ ਕਸਬੇ ਤੋਂ ਸ਼ਹਿਰ ਬਣ ਜਾਣ ਦੀ ਕਹਾਣੀ ਪੇਸ਼ ਕੀਤੀ ਹੈ। ਇੱਥੇ ਇੱਕ ਵੇਰਵਾ ਪਿੰਡ ਨਿਹਾਲਪੁਰ ਅਤੇ ਉਸਦੇ ਨੇੜਲੇ ਕਸਬੇ ਬਾਰੇ ਵਰਤਮਾਨ ਸਮੇਂ ਸਬੰਧੀ ਹੈ, ਨੇੜਲੇ ਕਸਬੇ 'ਚ ਖਲਤ-ਮਲਤ ਹੋਏ, ਆਪਣੇ ਪਿੰਡ ਦੀ ਬਾਹਰਲੀ ਫਿਰਨੀ 'ਤੇ ਦੌੜਦੀ ਜੀਪ ਛੇਤੀ ਹੀ ਵੱਡੇ ਸ਼ਹਿਰ ਨੂੰ ਜਾਂਦੀ ਜਰਨੈਲੀ ਸੜਕ 'ਤੇ ਜਾ ਚੜ੍ਹੀ। ਕਸਥਾ ਇਸ ਵੰਨੀਂ ਵੀ ਦੂਰ ਤੱਕ ਖਿੱਲਰ ਗਿਆ ਸੀ। ਵੱਡੀ ਸੜਕ ਦੇ ਦੋਨੋਂ ਪਾਸੇ ਹੋਈਆਂ ਰੰਗ-ਬਰੰਗੀਆਂ ਉਸਾਰੀਆਂ ਸਤਾਰਾਂ ਅਠਾਰਾਂ ਵਰ੍ਹੇ ਪਹਿਲਾਂ ਵਾਲੀ ਬਣਤਰ ਨੂੰ ਬੇ-ਪਛਾਣ ਕਰ ਰਹੀਆਂ ਸਨ। ।" ਪੰਨਾ ਨੰਬਰ 74,75

ਇਹ ਨਾਵਲੀ ਬਿਰਤਾਂਤ ਦੀਆਂ ਦੋਵੇਂ ਕਹਾਣੀਆਂ ਹਨ। ਇਹ ਸਮਾਜਿਕ ਤਬਦੀਲੀ ਦੀਆਂ ਵਿਸਥਾਰ ਵਾਲੀਆਂ ਵਾਰਤਾਲਾਪੀ ਅਤੇ ਵਰਣਨੀ ਸ਼ੈਲੀ ਦੀਆਂ ਕਹਾਣੀਆਂ ਹਨ। ਇਹਨਾਂ ਦਾ ਸਿਰਲੇਖ ਹੈਰਾਨੀਜਨਕ ਪ੍ਰਸ਼ਨ ਦੀ ਸੁਰ ਨਾਲ਼ ਸੰਬੋਧਨ ਹੁੰਦਾ ਹੈ।

ਕਹਾਣੀ' ਰੂ-ਬ-ਰੂ' ਦਾ ਸਿਰਲੇਖ ਸਪੱਸ਼ਟ ਅਰਥ ਤਾਂ ਦੇਂਦਾ ਹੀ ਹੈ। ਪਰ ਫਿਰ ਵੀ ਪ੍ਰਸ਼ਨ-ਮੁਲਕ ਹੈ। ਜਿਵੇਂ ਰੂ-ਬ-ਰੂ ਕੀ ਹੋ ਰਿਹਾ ਹੈ। ਜਦੋਂ ਕਹਾਣੀ ਦਾ ਪਹਿਲਾ ਵਾਕ ਪੜ੍ਹਦੇ ਹਾਂ, ' ਮੈਂ ਬੜੇ ਇਮਤਿਹਾਨ ਨਾਲ ਕਮਰੇ ਅੰਦਰ ਪੈਰ ਧਰਿਆ ਹੈ। ਅੰਦਰ ਕੋਈ ਨਹੀਂ ਹੈ। ਖਾਲੀ ਹੈ ਕਮਰਾ। ਪੂਰਾ ਖਾਲੀ ਵੀ ਨਹੀਂ, ਹੋਰ ਬੜਾ ਕੁਝ ਪਿਆ ਹੈ ਅੰਦਰ।" ਪੰਨਾ ਨੰਬਰ 105

ਉਪਰੋਕਤ ਵਾਕ ਕੁਝ-ਕੁਝ ਸਪੱਸ਼ਟ ਕਰਦਾ ਹੈ। ਅਜਿਹੀ ਪੇਸ਼ਕਾਰੀ ਹੀ ਕਹਾਣੀ ਬਿਰਤਾਂਤ ਦੇ ਤੱਤਾਂ ਦੀ ਸਹੀ ਵਰਤੋਂ ਹੈ। ਸੋ, ਕਹਾਣੀ ਦੀ ਪੂਰੀ ਸਪੱਸ਼ਟਤਾ ਵੱਲ ਇਸ਼ਾਰਾ ਕਹਾਣੀ-ਸੰਗ੍ਰਹਿ ਦੇ ਇਸ ਕਹਾਣੀ ਦੇ ਤੀਜੇ ਪੰਨੇ ਉੱਤੇ ਪਹੁੰਚ ਕੇ ਪ੍ਰਾਪਤ ਹੁੰਦਾ ਹੈ ਇਹ ਇੱਕ ਹੀ ਵਾਕ ਹੈ, ' ਇਹ ਵਾਰਤਾ ਮੈਂ ਰੂ-ਬ-ਰੂ ਵਿਚ ਜਾਣ ਬੁੱਝ ਕੇ ਸ਼ਾਮਿਲ ਕੀਤੀ ਸੀ। ਪੰਨਾ ਨੰਬਰ 107

ਉਪਰੋਕਤ ਤੋਂ ਪਹਿਲਾਂ ਅਤੇ ਬਾਦ ਵਿਚ ਪੇਸ਼ ਵਰਣਨ ਸਪੱਸ਼ਟ ਕਰ ਦੇਂਦਾ ਹੈ ਕਿ ਮੈਂ-ਮੂਲਕ ਪਾਤਰ ਬਿਰਤਾਂਤਕਾਰ ਆਪਣੇ ਵਰਤਮਾਨ ਅਤੇ ਅਤੀਤ ਬਾਰੇ ਜਾਣਕਾਰੀ ਦੇ ਰਿਹਾ ਹੈ। ਉਸ ਦੀ ਜਾਣਕਾਰੀ ਵਿਚ ਪੁਸਤਕਾਂ, ਉਹਨਾਂ ਦੇ ਵਿਸ਼ੇ ਤੇ ਬਚਪਨ ਤੋਂ ਲੜਕਪਨ ਤੱਕ ਵਿਕਸਿਤ ਹੋਏ ਪੜਾਅ ਨਾਲ, ਜਿਸ ਘਰ-ਪਰਿਵਾਰ ਤੇ ਪਿੰਡ ਦਾ ਮਾਹੌਲ ਪੇਸ਼ ਹੋਇਆ ਹੈ। ਜਿਸ ਵਿਚ ਵਰਤਮਾਨ ਅਤੇ ਅਤੀਤ ਦੇ ਅੰਤਰ ਨਿਖੇੜੇ ਦੀਆਂ ਤਸਵੀਰਾਂ ਬਣਦੀਆਂ ਹਨ। ਜਿਵੇਂ ਅਤੀਤ ਵਿਚ ਖੂਹ ਸੀ। ਵਰਤਮਾਨ ਵਿਚ ਸਬਮਰਸੀਬਲ ਮੋਟਰਾਂ ਹਨ ਅਜਿਹੇ ਨਾਲ ਮੈਂ ਪਾਤਰ ਅੱਗੇ ਵਰਣਨ ਕਰਦਾ, ' ਅਗਲਾ ਪ੍ਰਸ਼ਨ ਪੁੱਛਿਆ ਤਾਂ ਇਕ ਵਿਦਿਆਰਥੀ ਨੇ ਇਹ ਸੀ ਕਿ ਸਕੂਲੀ ਵਰਦੀ ਕਿਹੋ ਜਿਹੀ ਹੁੰਦੀ ਸੀ, ਕਿਤਾਬੀ ਬੈਗ ਕਿੰਨਾ ਕੁ ਭਾਰਾ ਹੁੰਦਾ ਸੀ, ਪਰ ਮੇਰੀ ਸੁਰਤੀ ਹਦਵਾਣਿਆਂ-ਖੱਪਰਾਂ ਸਮੇਤ, ਨੰਗੇ ਪੈਰਾਂ ਹੇਠ ਕੱਖ-ਪੱਤ ਬੰਨ੍ਹ ਕੇ ਰੇਤ ਸਾਗਰ ਪਾਰ ਕਰਨ, ਜਾਂ ਕੇਰਿਆਂ-ਕੱਕਰਾਂ ਦਿਨਾਂ ਪਾਟੇ ਕੱਪੜੇ ਲਪੇਟ ਪੈਰ ਢੱਕਣ ਦੀ ਦਲਦਲ 'ਚ ਫਸੀ ਘਰਦਿਆਂ ਵੱਲੋਂ ਆਪਣੇ ਹੱਥੀਂ ਸੀਤੇ ਖੱਦਰ ਦੇ ਝੋਲੇ 'ਚ ਅੰਗਰੇਜ਼ੀ, ਹਿਸਾਬ, ਤਾਰੀਖ਼ ਜੁਗਰਾਫੀਆਂ, ਸਾਇੰਸ ਆਦਿ ਵਿਸ਼ਿਆਂ ਦੀਆਂ, ਮੈਥੋਂ ਦੱਸਣ ਵਾਲੇ ਤੱਥ ਦੱਸ ਨਹੀਂ ਸੀ ਹੋਏ। ਬੱਸ ਹੱਥ ਜੋੜ ਕੇ ਜਿਵੇਂ ਡੰਗ ਟਪਾਈ ਕਰ ਲਈ ਸੀ। ਸਿਆਣੇ-ਬਿਆਣੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਇਆ।" ਪੰਨਾ ਨੰਬਰ 107

ਇਉਂ ਦੇ ਵੇਰਵੇ ਪੜ੍ਹਦਿਆਂ ਕਹਾਣੀ ਦਾ ਵਿਸ਼ਾ ਸਪੱਸ਼ਟ ਹੋ ਜਾਂਦਾ ਹੈ। ਇਹ ਮੈਂ-ਪਾਤਰ ਬਿਰਤਾਂਤਕਾਰ, ਵਿਦਿਆਰਥੀਆਂ ਦੇ ਰੂ-ਬ-ਰੂ ਹੋਇਆ ਸੀ। ਉਹ ਰੂ-ਬ-ਰੂ ਤੋਂ ਬਾਅਦ ਆਪਣੇ ਘਰ ਦੇ ਕਮਰੇ ਵਿਚ ਹੋਈ ਬੀਤੀ ਨੂੰ ਆਪਣੇ ਸਵੈ ਨਾਲ ਮੁੜ ਸਾਂਝਾ ਕਰ ਰਿਹਾ ਹੈ। ਇੰਝ ਸਵੇ ਨਾਲ ਗੱਲਾਂ, ਵਿਚਾਰਾਂ ਦੀ ਜੁਗਤ ਨਾਲ ਬਿਰਤਾਂਤ ਅਤੀਤ ਅਤੇ ਵਰਤਮਾਨ ਸਮੇਂ ਦੇ ਵੇਰਵੇ ਪਾਠਕ-ਮਨ ਦੇ ਵੀ ਰੂ ਬ-ਰੂ ਕਰਦਾ ਹੈ। ਜਿਸ ਜ਼ਰੀਏ ਇਕ ਵਿਅਕਤੀਗਤ ਸ਼ਖ਼ਸੀਅਤ ਉਸਾਰੀ ਦੀ ਕਹਾਣੀ ਘਰ-ਪਰਿਵਾਰ, ਪਿੰਡ ਆਦਿ ਦੇ ਮਾਹੌਲ ਨੂੰ ਵਰਤਮਾਨ ਅਤੇ ਅਤੀਤ ਦੇ ਅੰਤਰ ਨਿਖੇੜੇ ਵਿਚ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੀ ਜੁਗਤ ਨਾਲ ਸੰਵਾਦ ਰਚਾਉਂਦੀ ਹੈ। ਇਹ ਸਵੇ ਨਾਲ ਵੀ ਸੰਵਾਦ ਹੈ। ਇਹ ਸਭ ਕੁਝ ਵਿਸਥਾਰ ਵਿਚ ਪੇਸ਼ ਹੋਇਆ ਹੈ। ਇਸ ਵਿਚ ਮਨੁੱਖੀ ਜੀਵਨ ਦੇ ਅਨੇਕ ਵੇਰਵੇ ਹਨ। ਉਦਾਹਰਣਾਂ ਹਨ। ਜਿਸ ਜ਼ਰੀਏ ਮੈਂ ਪਾਤਰ ਦਾ ਪੁਸਤਕ ਪ੍ਰੇਮੀ ਹੋਣਾ, ਸਕੂਲ ਅਧਿਆਪਕ ਹੋਣਾ ਅਤੇ ਸਾਹਿਤਕਾਰ ਹੋਣਾ ਉੱਭਰਦਾ ਹੈ।

ਕਹਾਣੀ-ਸੰਗ੍ਰਹਿ/ਯੁੱਧਵੀਰ/ ਦੇ ਤਤਕਰੇ ਦੀ ਆਖਰੀ ਕਹਾਣੀ ਸੱਥਾ ਹੈ। ਜਿਸ ਦਾ ਸਰਬਗਿਆਤਾ ਬਿਰਤਾਂਤਕਾਰ ਕਹਾਣੀ ਦੇ ਆਰੰਭ ਵਿਚ ਵਿਰੋਧੀ ਜੁੱਟ ਅਤੇ ਘਟਨਾ ਵੱਲ ਸੰਕੇਤਕ ਇਸ਼ਾਰਾ ਦੇਂਦਾ ਬਿਰਤਾਂਤ ਵਰਣਨ ਕਰਦਾ ਹੈ। ਇਸ ਦਾ ਵੇਰਵਾ ਇਉਂ ਹੈ ' ਉਹ ਪੰਜ ਜਣੇ ਸਨ ਹਰਜਿੰਦਰ ਦੇ ਸਹਿ-ਕਰਮੀ। ਤਿੰਨ ਮਰਦ ਦੋ ਇਸਤਰੀਆਂ। ਪੁਰਾਣੇ ਸਟਾਫ਼ 'ਚੋਂ। ਨਵੇਂ ਅਧਿਆਪਕ-ਰਾਣਿਆਂ ਨਾਲ ( ਪਿੰਟ ਚਾਹੀਦਾ ਸੀ_ ਨਵੇਂ ਅਧਿਆਪਕ, ਪੁਰਾਣਿਆਂ ਨਾਲ) ਬਹੁਤਾ ਵਾਹ-ਵਾਸਤਾ ਨਹੀਂ ਸੀ ਰੱਖਦੇ। ਆਪਣੇ ਹੀ ਮੋਬਾਈਲੀ ਰੰਗ 'ਚ ਰੰਗ ਹੋਏ ਰਹਿੰਦੇ। ਉਂਝ ਵੀ ਉਹ ਸਰ ਜੀ, ਮੈਡਮ ਜੀ ਸਨ ਇਕ ਦੂਜੇ ਲਈ। ਪਹਿਲੇ ਸਟਾਫ਼ ਵਾਂਗ ਭਰਾ ਜੀ, ਭੈਣ ਜੀ ਨਹੀਂ। ਪੁਰਾਣਾ ਜੁੱਟ ਪੂਰਾ ਗਹਿ-ਗੱਚ ਰਹਿੰਦਾ ਸੀ, ਇਕ ਦੂਜੇ ਦੇ ਦੁੱਖ-ਸੁਖ, ਘਰ ਬਾਹਰ, ਬਾਲ-ਬੱਚਿਆਂ ਨਾਲ। ਹੁਣ ਵੀ ਉਹ ਬੜੀ ਅਪਣੱਤ ਨਾਲ ਬਰਾਂਡੇ 'ਚ ਵਿਛੀ ਦਰੀ 'ਤੇ ਆ ਬੈਠੇ ਸਨ। ਰਾਜਦੀਪ ਲਾਗੇ ਗੋਲ ਦਾਇਰਾ ਜਿਹਾ ਬਣਾ ਕੇ। ਮਰਦ ਚੁੱਪ-ਚਾਪ ਇਸਤਰੀਆਂ ਰੋਣ ਵਰਗਾ ਡੂੰਘਾ ਹਾਉਕਾ ਭਰਦੀਆਂ। " ਪੰਨਾ ਨੰਬਰ 135

 

ਉਪਰੋਕਤ ਵੇਰਵੇ ਵਿਚ ਸਹਿ ਕਰਮੀਆਂ ਦੇ ਜ਼ਰੀਏ ਅਧਿਆਪਕ ਕਿੱਤੇ ਵਿਚ ਪੁਰਾਣੇ ਸਮੇਂ ਅਤੇ ਨਵੇਂ ਸਮੇਂ ਦੀ ਭਾਈਚਾਰਕ ਸਮਾਜਿਕ ਸਾਂਝ ਦਾ ਵਿਰੋਧੀ ਜੁੱਟ ਪੇਸ਼ ਹੋਇਆ ਹੈ। ਦੂਜਾ ਘਟਨਾ ਦੁੱਖਦਾਈ ਹੋਣ ਵੱਲ ਵਿਛੀ ਦਰੀ 'ਤੇ ਬੈਠਣਾ ਗੇਟ ਦਾਇਰਾ ਬਣਾਉਣਾ ਰੋਣ ਵਰਗਾ ਹਾਉਕਾ ਭਰਨਾ ਆਦਿ ਇਸ਼ਾਰੇ ਹਨ। ਅਜਿਹੇ ਵਾਤਾਵਰਵੇਚ ਇਕੱਤਰਤਾ ਦੀ ਆਪਸੀ ਵਾਰਤਾਲਾਪ ਘਟਨਾ ਉੱਤੇ ਕੇਂਦਰਿਤ ਬੀਤੇ ਸਮੇਂ ਦੀਆਂ ਘਟਨਾਵਾਂ ਅਤੇ ਸਮਾਜਕ ਸੰਸਥਾਵਾਂ ਵਿਚੋਂ ਹਸਪਤਾਲ ਤੇ ਡਾਕਟਰੀ ਇਲਾਜ ਵਿਦਿਆ ਉੱਤੇ ਟਿੱਪਣੀਆਂ ਹਨ। ਇਸ ਵਿਚ ਇਕ ਅਧਿਆਪਕ ਪਾਤਰ ਜ਼ਰੀਏ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਚੋਂ ਪਰਿਵਾਰ ਵਿਛੋੜੇ ਵਾਲੀ ਕਥਾ ਦਾ ਜ਼ਿਕਰ ਕਹਾਣੀ ਦੇ ਬਿਰਤਾਂਤ ਨੂੰ ਇਤਿਹਾਸਕ ਪੱਪ ਨਾਲ ਵੀ ਜੋੜਦਾ ਹੈ। ਪਰ, ਇਤਿਹਾਸ ਦੇ ਪ੍ਰਸੰਗ ਵਿਚ ਵਰਤਮਾਨ ਸਮੇਂ ਦੇ ਸੇਵਾਦਾਰਾਂ ਚੇਲਿਆ ਆਦਿ ਦੇ ਕਿਰਦਾਰ ਉਤੇ ਵੀ ਟਿੱਪਣੀ ਪੇਸ਼ ਕੀਤੀ ਗਈ ਹੈ। ਅਧਿਆਪਕ ਸਾਥੀ ਨਾਲ ਉਸ ਦੀ ਮਾਂ ਦੀ ਮੌਤ ਦਾ ਦੁੱਖ ਘੱਟ ਜਦੋਂ ਕਿ ਦੁਨੀਆਂ ਦੀਆਂ ਸਮੱਸਿਆਂਵਾਂ ਦੀ ਚਰਚਾ ਵੱਧ ਤੋਂ ਵੱਧ ਹੰਘਾਲੀ ਗਈ ਪੇਸ਼ ਕੀਤੀ ਗਈ ਹੈ। ਜਿਸ ਵਿਚ ਸੰਤਾਲੀ ਸੰਨ ਦੀ ਪੰਜਾਬ ਵੰਡ ਆਦਿ ਪਹਿਲੀ ਸੰਸਾਰ ਜੰਗ ਤੋਂ ਬਾਅਦ ਅਗਲੀਆਂ ਜੰਗਾਂ ਦਾ ਇਤਿਹਾਸ ਅਤੇ ਭਵਿੱਖ ਵਿੱਚ ਤੀਸਰੀ ਸੰਸਾਰ ਜੰਗ ਦੇ ਆਸਾਰ ਬਾਰੇ ਚਰਚਾ ਸ਼ਾਮਿਲ ਕੀਤੀ ਗਈ ਹੈ। ਅਜਿਹੇ ਬਿਰਤਾਂਤ ਦੇ ਅੰਤ ਵਿਚੋਂ ਦੇ ਵੇਰਵੇ ਪਹਿਲਾ, ਉਹਨਾਂ ਨੂੰ ਆਇਆਂ ਬੇਠਿਆਂ ਨੂੰ ਕਰੀਬ ਦੇ ਢਾਈ ਘੰਟੇ ਹੋਣ ਵਾਲੇ ਸੂਰਜ ਦੀਆਂ ਟੇਢੀਆਂ ਕਿਰਨਾਂ ਵੀ ਧਰਤੀ 'ਤੇ ਸਿੱਧੀਆਂ ਵਿਛਣ ਲੱਗ ਪਈਆਂ ਸਨ।' ਚੰਗਾ ਭਾਅ ਜੀ, ਤੁਸੀਂ ਠੀਕ ਠਾਕ ਰਹੋ ਅਸੀਂ ਤੁਆਡੇ ਵਿਚੋਂ ਹੀ ਜਿੰਦਰ ਨੂੰ ਦੇਖ ਲਿਆ ਕਰਾਂਗੇ।" ਪੰਨਾ ਨੰਬਰ 147 ਦੂਜਾ ਵੇਰਵਾ, * ਉਹਨਾਂ ਨੂੰ ਤੋਰ ਕੇ ਰਾਜਦੀਪ ਮੁੜ ਦਰੀ 'ਤੇ ਆ ਬੈਠਾ ਸੋਚ ਰਿਹਾ ਸੀ। ਇਹ ਅਧਿਆਪਕ ਜਿੰਦਰ ਲਈ ਵਿਛੇ ਸੱਥਰ 'ਤੇ ਬੈਠਣ ਹੀ ਆਏ ਸਨ ਜਾਂ ਸਮੁੱਚੀ ਮਾਨਵਤਾ ਦੀ ਹੋਂਦ ਲਈ ਲਗਾਤਾਰ ਵਧਦੀ ਘੁਟਨ ਦੀ ਵੰਗਾਰ ਲਈ ਵਿਉਂਤਬੰਦੀ ਕਰਨ ਦੇ ਉਪਰਾਲੇ ਵਜੋਂ ਉਹਨੂੰ ਆਪਣੇ ਨਾਲ਼ ਨਾਲ਼ ਤੁਰਦਾ ਰੱਖਣ ਲਈ, ਇਸ ਬੈਠਕ ਨੂੰ ਇਕ ਸੱਧ ਵਿਚ ਬਦਲਦਾ ਆਏ ਸਨ।" ਪੰਨਾ ਨੰਬਰ 147

ਅੰਤਲੇ ਵਾਕਾਂ ਨਾਲ ਕਹਾਣੀ ਦੇ ਬਿਰਤਾਂਤ ਨੂੰ ਮੁੜ ਉਲਟਾ ਕੇ ਖੜ੍ਹਾ ਕਰਨ ਦੀ ਪੇਸ਼ਕਾਰੀ ਕੀਤੀ ਗਈ ਹੈ। ਅਜਿਹੀ ਪੇਸ਼ਕਾਰੀ ਜ਼ਰੀਏ ਕਹਾਣੀਕਾਰ ਨੇ ਪਾਤਰ ਦੀ ਸੋਚ ਰਾਹੀਂ ਵਰਤਮਾਨ ਵਰਤਾਰੇ 'ਤੇ ਵਿਅੰਗਾਤਮਕ ਕਟਾਕਸ਼ ਕਰਦੀ ਟਿੱਪਣੀ ਕੀਤੀ ਹੈ। ਇਹ ਟਿੱਪਣੀ ਕਹਾਣੀ ਦੇ ਬਿਰਤਾਂਤ ਬਾਰੇ ਮੁੜ ਸੋਚਣ ਵਿਚ ਸਹਾਇਤਾ ਕਰਦੀ ਹੈ।ਇਸ ਜ਼ਰੀਏ ਕਹਾਣੀ ਦਾ ਕਹਾਣੀਪਣ /ਉੱਭਰਦਾ ਹੈ।

ਹੁਣ ਕਹਾਣੀਆਂ ਦੇ ਅਧਿਐਨ ਅਧੀਨ ਕਹਾਣੀ-ਸੰਗ੍ਰਹਿ ਦੇ ਨਾਮਕਰਨ ਵਾਲੀ ਕਹਾਣੀ ' ਯੁੱਧਵੀਰ' ਨੂੰ ਸਮਝਣ ਦਾ ਯਤਨ ਕਰਦੇ ਹਾਂ ।

ਕਹਾਣੀ ' ਯੁੱਧਵੀਰ ' ਦੇ ਆਰੰਭ ਤੋਂ ਪਤਾ ਲੱਗਦਾ ਕਿ ਪੁਰਸ਼ ਪਾਤਰ, ਰਾਤ ਸਮੇਂ ਸੂਈਸਾਈਡ ਕਰਨ ਦਾ ਯਤਨ ਕਰਦਾ ਹੈ। ਇਹ ਉਸਦਾ ਸੁਪਨਾ ਸੀ। ਉਸਦੇ ਦੋਨੋਂ ਬਾਲ, ਉਸ ਨਾਲ ਜੁੜੇ ਸੁੱਤੇ ਪਏ ਸਨ। ਉਸਦੀ ਨਿਗਾਹ ਸੁਈਸਾਈਡ ਨੋਟ 'ਤੇ ਸੀ। ਪਰ ਸੁਈਸਾਈਡ ਉਸਦੀ ਪਤਨੀ ਵੱਲੋਂ ਪੇਸ਼ ਹੋਇਆ ਹੈ। ਕਹਾਣੀ ਦੇ ਬਿਰਤਾਂਤ ਵਿਚ ਇਹ ਸੂਈਸਾਈਡ ਵਾਰ ਵਾਰ ਉੱਭਰਦਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਪੁਰਸ਼ ਪਾਤਰ ਦੀ ਪਤਨੀ ਉਸ ਤੋਂ ਉਸ ਦੇ ਪਿਉ ਤੋਂ ਤੰਗ ਰਹੀ। ਉਸਦਾ ਪਤੀ ਦੋ ਬਾਲਾਂ ਦੇ ਜਨਮ ਬਾਦ ਅਰਬ ਮੁਲਕ ਵਿਚ ਰੁਜ਼ਗਾਰ ਕਾਰਨ ਪਰਦੇਸੀ ਵੀ ਹੋ ਗਿਆ ਸੀ। ਉਸ ਦਾ ਬਚਪਨ ਸਕੂਲ ਦੀ ਅਧੂਰੀ ਪੜ੍ਹਾਈ ਕਾਰਨ ਪਿਉ ਦੀ ਵਰਕਸ਼ਾਪ ਵਿੱਚ ਕੈਦ ਹੋ ਗਿਆ ਸੀ। ਫਿਰ, ਵਿਆਹ ਤੇ ਬੱਚੇ ਅਤੇ ਪਰਦੇਸ ਪਰ, ਉਸ ਦੀ ਪਤਨੀ ਆਪਣੇ ਸਹੁਰੇ ਦੀ ਬੋਲੀ ਤੋਂ ਦੁਖੀ ਸੀ। ਪਤੀ ਤੋਂ ਦੂਹ ਸੀ। ਮਾਪਿਆਂ ਦੇ ਘਰ ਵੱਧ ਤੋਂ ਵੱਧ ਜਾਂਦੀ ਸੀ । ਉੱਥੇ ਉਸਨੂੰ ਆਪਣੀ ਭੈਣ ਵੀ ਮਿਲਦੀ, ਕਿਉਂ ਕਿ ਉਸਦਾ ਪਤੀ ਨਸ਼ਈ ਸੀ। ਇਸ ਕਾਰਨ ਉਹ ਮਾਪੀ ਆਈ ਸੀ। ਫਿਰ ਇਸ ਸੁਈਸਾਈਡ ਕਰਨ ਵਾਲੀ ਇਸਤਰੀ ਦੇ ਨਜਾਇਜ਼ ਸਬੰਧਾਂ ਦਾ ਵੇਰਵਾ ਪੁਰਸ਼ ਪਾਤਰ ਦੀ ਮਾਂ ਰਾਹੀਂ ਸਾਹਮਣੇ ਆਉਂਦਾ ਹੈ। ਫਿਰ ਉਸਦਾ ਸੂਈਸਾਈਡ ਕਰ ਜਾਣ ਦਾ ਵੇਰਵਾ ਵੀ ਸੰਕੇਤਕ ਸਰੂਪ ਵਿੱਚ ਪੇਸ਼ ਹੋਇਆ ਹੈ। ਜਿਸ ਬਾਰੇ ਪ੍ਰਸ਼ਨ ਪੁਰਸ਼ ਪਾਤਰ ਵੱਲੋਂ ਹੈ. ਜੇ ਸੱਚਮੁੱਚ ਰਤਨੀ ਟੈਂਪੂ ਚਾਲਕ ਦੇ ਨੇੜੇ ਸੀ ਤਾਂ ਉਹਨੇ ਆਤਮ ਹੱਤਿਆ ਕਿਉਂ ਕੀਤੀ?" ਪੰਨਾ ਨੰਬਰ 30

ਇਉਂ ਕਹਾਣੀ ਦੇ ਬਿਰਤਾਂਤਕ ਵੇਰਵੇ ਬਹੁ-ਪਸਾਰੀ ਪੇਸ਼ ਕੀਤੇ ਗਏ ਹਨ। ਕਹਾਣੀ ਦੇ ਅੰਤਲੇ ਹਿੱਸੇ ਵਿਚ ਫਿਲਮੀ ਕਹਾਣੀ ਦੇ ਕਲਾਈਮੈਕਸ ਵਾਂਗੂੰ ਸਾਰੇ ਪਾਤਰ ਇਕ ਸਥਾਨ 'ਤੇ ਇਕੱਠੇ ਹੋਏ ਹੋਏ ਹਨ। ਜਿਸ ਵਿਚ ਪੁਰਬ ਪਾਤਰ ਦਾ ਸਹੁਰਾ ਪਰਿਵਾਰ ਤੇ ਉਨ੍ਹਾਂ ਦੇ ਨਾਲ ਆਏ ਬੰਦੇ ਵੀ ਸ਼ਾਮਲ ਹਨ। ਅੰਤ ਵਿਚ ਕਹਾਣੀ ਉਲਟਦੀ ਹੈ। ਪੰਚੇਤ ਜਾਂ ਠਾਣੇ ਦੀ ਥਾਂ ਪੁਰਸ਼ ਪਾਤਰ ਦੇ ਘਰ ਵਿਚ ਹੀ ਬਾਹਰੋਂ ਆਏ ਥੱਚੇ ਆਪਣੀ ਮਾਸੀ ਨਾਲ਼ ਚਿੰਬੜਦੇ ਹਨ। ਰੋਂਦੇ ਹਨ। ਇਸ ਮੰਜ਼ਰ ਉਪਰੰਤ ਕਹਾਣੀਕਾਰ ਨੇ ਵਰਣਨ ਕੀਤਾ ਕਿ, ' ਬੱਚਿਆਂ ਦਾ ਰੋਣ ਧੋਣ ਸਭ ਨੂੰ ਸੁੰਨ ਕਰ ਗਿਆ...ਇਹ ਅੱਥਰੂ ਗ੍ਰਹਿ-ਜੰਗ 'ਚ ਹੋਈ ਪਹਿਲੀ ਹਾਰ ਦੀ ਨਿਮੋਸ਼ੀ ਸਨ ਜਾਂ ਅਗਲਾ ਮੋਰਚਾ ਸਾਂਭਟ ਲਈ ਉੱਠ ਤੁਰਨ ਲੱਗੇ ਯੁੱਧਵੀਰਾਂ ਅੰਦਰਲੇ ਰੇਸ਼ ਦੀ ਨਮੀ ? ਪਲ ਦੀ ਪਲ ਉਹਨਾਂ 'ਚੋਂ ਕਿਸੇ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਸੀ ਲੱਗੀ।" ਪੰਨਾ ਨੰਬਰ 32

ਉਪਰੋਕਤ ਆਖ਼ਰੀ ਸ਼ਬਦਾਂ ਦੇ ਅਰਥ ਵਾਂਗੂੰ ਮੈਨੂੰ ਵੀ ਕਹਾਣੀ 'ਯੁੱਧਵੀਰ ਦੇ ਅੰਤ 'ਚੋਂ ਯੁੱਧਵੀਰ ਕੌਣ ਹਨ ਦੀ ਸਮਝ ਇਕਦਮ ਤਾਂ ਨਹੀਂ ਪੱਲੇ ਪਈ ਪਰ । ਕੁਝ ਸੋਚਦਿਆਂ ਸਮਝ ਆਈ ਕਿ ਵਰਤਮਾਨ ਜਾਂ ਸਮਕਾਲੀ ਸਮੇਂ ਦੇ ਯੁੱਧਵੀਰ ਸਮੱਸਿਆ ਗ੍ਰਸਤ ਹਨ।

ਕਹਾਣੀ 'ਯੁੱਧਵੀਰ ਦੇ ਅੰਤ 'ਚੋਂ ਪ੍ਰਾਪਤ ਹੋਈ 'ਵਰਤਮਾਨ ਜਾਂ ਸਮਕਾਲੀ ਸਮੇਂ ਦੇ ਯੁੱਧਵੀਰ ਸਮੱਸਿਆ-ਗ੍ਰਸਤ ਹਨ_ ਸਮਝ, ਮੈਨੂੰ ਤਾਂ ਕਹਾਣੀ-ਸੰਗ੍ਰਹਿ “ਯੁੱਧਵੀਰ" ਦੀਆਂ ਸੱਤ ਦੀਆਂ ਸੱਤ ਕਹਾਣੀਆਂ ਦੇ ਬਿਰਤਾਂਤ ਵਿਚ ਪੇਸ਼ ਅਤੀਤ ਅਤੇ ਵਰਤਮਾਨ ਦੇ ਦਵੰਦ ਵਿਚ ਪਈ ਸਮੱਸਿਆ ਵੀ ਸਪੱਸ਼ਟ ਹੋਈ ਹੈ। ਇਹ ਸਮਝ ਸਾਰੀਆਂ ਕਹਾਣੀਆਂ ਦੀ ਬੁਨਿਆਦ ਹੈ। ਇਸ ਸਾਂਝੇ ਸੂਤਰ ਦਾ ਪ੍ਰਸੰਗ ਸਾਰੀਆਂ ਕਹਾਣੀਆਂ ਦੇ ਸੰਦਰਭ ਮੈਂ ਆਪਣੀ ਸਮਝ ਦੇ ਅਨੁਸਾਰ ਹੇਠਾਂ ਦਰਜ ਕਰ ਦਿੱਤਾ ਹੈ।

'ਯੁੱਧਵੀਰ ਇਕ ਪੰਜਾਬੀ ਸ਼ਬਦ ਹੈ। ਇਹ ਦੇ ਸ਼ਬਦਾਂ ਦੇ ਜੋੜ ਤੋਂ ਬਣਦਾ ਹੈ। ਜਿੱਥੇ 'ਯੁੱਧ ਦਾ ਅਰਥ ਜੰਗ ਜਾਂ ਲੜਾਈ ਹੈ ਉੱਥੇ ਵੀਰ ਸ਼ਬਦ ਦਾ ਅਰਥ ਬਹਾਦਰ ਜਾਂ ਸੂਰਮਾ ਹੈ। ਕਹਾਣੀ-ਸੰਗ੍ਰਹਿ ਯੁੱਧਵੀਰ ਦੀਆਂ ਸੱਤ ਦੀਆਂ ਸੱਤ ਕਹਾਣੀਆਂ ਦੇ ਬਿਰਤਾਂਤ ਵਿਚ ਸਾਂਝੇ ਸੂਤਰ ਵਜੋਂ ਜੇ ਕਹਾਣੀਕਾਰ ਨੇ ਪੇਸ਼ ਕੀਤਾ ਹੈ ਉਹ ਹੈ ਨੰਬਰ ਇਕ, ਅਤੀਤ ਅਤੇ ਵਰਤਮਾਨ। ਦੂਜਾ, ਅਤੀਤ ਚੰਗਾ ਰਿਹਾ ਹੈ। ਵਰਤਮਾਨ ਮਾੜਾ ਹੈ। ਕਹਾਣੀਆਂ ਦੇ ਬਿਹਤਾਂਤ ਜ਼ਰੀਏ ਕੁਝ ਉਦਾਹਰਣਾਂ ਜਿਵੇਂ ਅਤੀਤ ਅਤੇ ਵਰਤਮਾਨ ਦੇ ਵਿਰੋਧੀ ਜੁੱਟ ਵਜੋਂ ਪੇਸ਼ ਪਾਂਧਾ-ਪੁਜਾਰੀ (ਮਹਾਂਮਾਰੀ) ਹੈ, ਪਿੰਡ ਦਾ ਕੁਦਰਤੀਪਣ-ਕਸਥਾਨੁਮਾ ਦਾ ਸ਼ਹਿਰੀਕਰਨ (ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ) ਹੈ, ਘਰ-ਕੋਠੀ (ਕਾਲੀ ਕਿਤਾਬ) ਹੈ, ਬਚਪਨ-ਬੁਦੇਪਾ(ਰੂ-ਬ-ਰੂ) ਹੈ, ਭਰਾ ਜੀ ਭੈਣ ਜੀ- ਸਰ ਜੀ, ਮੈਡਮ ਜੀ (ਸੱਥ) ਆਦਿ ਹਨ। ਇਉਂ ਕਹਾਣੀਕਾਰ ਫੋਕਸੀਕਰਨ ਦੀ ਜੁਗਤ ਨਾਲ ਇਤਿਹਾਸ ਮੂਲਕ ਪ੍ਰਸੰਗ ਜ਼ਰੀਏ ਅਤੀਤ ਅਤੇ ਵਰਤਮਾਨ ਦੇ ਅੰਤਰ ਨੂੰ ਨਿਖੇੜ ਕੇ ਇਕ ਵਿਰੋਧੀ ਜੁੱਟ ਵਜੋਂ ਉਭਾਰ ਕੇ ਬਿਰਤਾਂਤ ਦੀ ਸਿਰਜਣਾ ਰਾਹੀ ਕਹਾਣੀ ਉਸਾਰਦਾ ਹੈ। ਅਜਿਹਾ ਕਰਦਿਆਂ ਕਹਾਣੀਕਾਰ ਵਿਰੋਧੀ ਜੁੱਟ ਦੇ ਪਿਛੋਕੜ ਵਿਚ ਪਏ ਮਨੁੱਖੀ ਜੀਵਨ ਦੇ ਚੰਗੇ ਅਤੇ ਮਾੜੇ ਵਰਤਾਰਿਆਂ ਨੂੰ ਮਨੁੱਖ ਦੇ ਭਾਈਚਾਰੇ ਦੀ ਕੁਦਰਤੀ ਸਾਂਝ ਅਤੇ ਇਸ ਸਾਂਝ ਦਾ ਪੂੰਜੀਵਾਦੀ ਸੱਟ ਨਾਲ ਤਿੜਕਣਾ, ਟੁੱਟਣਾ ਆਦਿ ਨੂੰ ਪੇਸ਼ ਕਰਦਾ ਹੈ।

ਵਰਤਮਾਨ ਸਮੇਂ ਵਿਚ ਯੁੱਧਵੀਰ ਯੁੱਧਵੀਰ ਨਹੀਂ ਰਿਹਾ ਨੂੰ ਕਹਾਣੀ ਯੁੱਧਵੀਰ ਅਤੇ ਬਾਕੀ ਦੀਆਂ ਕਹਾਣੀਆਂ ਵਿਚ ਪਏ ਸਾਂਝੇ ਸੂਤਰ ਜ਼ਰੀਏ ਜਿੱਥੇ ਪੇਸ਼ ਕਰਦਾ ਹੈ ਉੱਥੇ, ਕਹਾਣੀ-ਸੰਗ੍ਰਹਿ ਦਾ ਨਾਮਕਰਨ ਯੁੱਧਵੀਰ ਦੇ ਸਿੱਧੇ ਸਪੱਸ਼ਟ ਅਰਥਾਂ ਦੇ ਉਲਟ ਅਰਥਾਂ ਵਿਚ ਛਪੇ ਵਿਅੰਗਾਤਮਕ ਸੁਰ ਵਾਲੇ ਅਰਥਾਂ ਦੀ ਸੋਝੀ ਕਹਵਾਉਂਦਾ ਹੈ। ਇਹ ਕਹਾਣੀਕਾਰ ਦੀ ਗਲਪੀ-ਜੁਗਤ ਹੈ। ਇਉਂ ਕਹਾਣੀ सी मिनटा (story creation) दिच वचता बम (content/subject matter) è ਅੰਦਰ ਲੁਕੀਆਂ ਸੰਭਾਵਨਾਵਾਂ ਨੂੰ ਪ੍ਰਗਟਾਉਣਾ ਇੱਕ ਬਹੁਤ ਮਹੱਤਵਪੂਰਨ ਅਤੇ ਕਲਾਤਮਕ ਕਾਰਜ ਹੈ। ਇਸ ਸਬੰਧ ਵਿਚ ਸੱਤ ਦੀਆਂ ਸੱਤ ਕਹਾਣੀਆਂ ਦੇ ਸਿਰਲੇਖ ਵੀ ਸ਼ਾਮਲ ਹੁੰਦੇ ਹਨ। ਇਸ ਤਰ੍ਹਾਂ ਕਹਾਣੀਆਂ ਦੇ ਸਿਰਲੇਖ ਤੇ ਬਿਰਤਾਂਤ ਜ਼ਰੀਏ ਪਾਤਰਾਂ ਦੇ ਅੰਦਰੂਨੀ ਦਵੰਦ ਤੇ ਇੱਛਾਵਾਂ ਅਤੇ ਮਾਨਸਿਕਤਾ ਨੂੰ ਉਘਾੜਿਆ ਗਿਆ ਹੈ। ਜਿਸ ਜ਼ਰੀਏ ਮਨੁੱਖੀ ਸਮਾਜ ਦਾ ਵਾਤਾਵਰਨ ਤੇ ਵਿਚਾਰ ਪੇਂਡੂ ਤੇ ਸ਼ਹਿਰੀ ਅਤੇ ਰੀਤੀ ਰਿਵਾਜਾਂ, ਰਿਸ਼ਤਿਆਂ ਦੀਆਂ ਗੁੰਝਲਾਂ ਤੇ ਬਦਲਦੇ ਸਮਾਜਿਕ ਸਰੋਕਾਰਾਂ ਦੇ ਦਰਸ਼ਨ ਹੁੰਦੇ ਹਨ। ਇਸ ਸਭ ਦੀ ਪੇਸ਼ਕਾਰੀ ਲਈ ਢੁਕਵੇਂ ਪ੍ਰਤੀਕਾਂ ਅਤੇ ਬਿੰਬਾਂ ਦੀ ਵਰਤੋਂ ਕੀਤੀ ਗਈ ਹੈ। ਜਿਵੇਂ ਕਹਾਣੀਆਂ ਦੇ ਸਿਰਲੇਖ ਹਨ। ਉਹਨਾਂ ਦੇ ਦੋਹਰੇ ਅਰਥ ਬਿਰਤਾਂਤ ਵਿਚ ਉਜਾਗਰ ਕੀਤੇ ਗਏ ਹਨ। ਇਸ ਸਭ ਕੁਝ ਵਿਚ ਭਾਸ਼ਾ ਦੇ ਮੁਹਾਵਰੇਦਾਰ ਰੂਪ ਦੀ ਵਰਤੋਂ ਵੀ ਦੋਆਬੇ ਦੀ ਆਂਚਲਿਕਤਾ ਰਾਹੀਂ ਵਰਤੋਂ ਵਿੱਚ ਲਿਆਂਦੀ ਗਈ ਹੈ। ਇਸ ਸੁਮਿਸ਼ਰਣ ਵਿਚੋਂ ਕਹਾਣੀਕਾਰ ਦੀ ਕਹਾਣੀ ਸ਼ੈਲੀ ਉੱਭਰੀ ਹੈ। ਇਸ ਸਭ ਕੁਝ ਵਿਚੋਂ ਇਕ ਸਿਰਜਣਾਤਮਕ ਲੇਖਕ ਦੀ ਸੰਵੇਦਨਸ਼ੀਲਤਾ ਅਤੇ ਕਲਾਤਮਿਕਤਾ ਦੀ ਪਛਾਣ ਪ੍ਰਗਟ ਹੋਈ ਹੈ।

ਪੰਜਾਬੀ ਸਾਹਿਤ ਦੇ ਇਕ ਬਹੁਤ ਹੀ ਸਮਰੱਥ ਕਹਾਣੀਕਾਰ ਲਾਲ ਸਿੰਘ ਨੇ ਆਪਣੀ ਕਹਾਣੀਕਾਰ ਵਾਲੀ ਪਹਿਲੀ ਪਛਾਣ ਨੂੰ ਆਪਣੇ ਅੱਠਵੇਂ ਕਹਾਣੀ-ਸੰਗ੍ਰਹਿ ਯੁੱਧਵੀਰ ਜ਼ਰੀਏ ਬਰਕਾਰਾਰ ਰੱਖਿਆ ਹੈ। ਜਿਸ ਵਿਚ ਪ੍ਰਗਤੀਵਾਦੀ ਅਤੇ ਸਮਾਜਵਾਦੀ ਸੋਚ, ਕਿਰਤੀ ਲੋਕਾਂ ਦਾ ਸੰਘਰਸ਼ ਆਰਥਿਕ ਨਾ-ਬਰਾਬਰੀ ਦੇ ਸਰੋਕਾਰ ਨਵ ਬਸਤੀਵਾਦ ਦੇ ਰੂਪ ਵਿਚ ਉਭਰੇ ਵਿਸ਼ਵੀਕਰਨ ਦੇ ਸਨਮੁੱਖ ਹਾਸੀਆ-ਗ੍ਰਸਤ ਵਰਗਾਂ ਦੇ ਪ੍ਰਮੁੱਖ ਹਨ। ਇਸ ਕਰਕੇ ਹੀ ਕਹਾਣੀਕਾਰ-ਲਾਲ ਸਿੰਘ ਇਕ ਲੋਕ-ਪੱਖੀ ਅਤੇ ਅਗਾਂਹਵਧੂ ਸੋਚ ਵਾਲਾ ਪ੍ਰਤੀਬੱਧ ਕਹਾਣੀਕਾਰ ਹੈ। ਪੰਜਾਬੀ ਕਹਾਣੀ ਦਾ ਲਾਲ (ਬਹੁਤ ਕੀਮਤੀ ਲਾਲ ਰੰਗ ਦਾ ਹੀਰਾ) ਹੈ। ਪੰਜਾਬੀ ਕਹਾਣੀ ਦਾ ਯੁੱਧਵੀਰ ਹੈ।

 ----------------------------------

ਹਵਾਲੇ ਅਤੇ ਟਿੱਪਣੀਆਂ

1. ਲਾਲ ਸਿੰਘ ਦਸੂਹਾ, ਯੁੱਧਵੀਰ, ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ, ਵਿਚੋਂ ਪੰਨਾ ਨੰਬਰ 1 ਤੋਂ 15 ਤੱਕ