ਆਸਟ੍ਰੇਲੀਆ ਜਿਵੇਂ ਮੈਂ ਵੇਖਿਆ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ਸਫਰਨਾਮਾ ਹੈ ।ਪੁਸਤਕ ਲੇਖਕ ਦਾ ਪੰਜਾਬੀ ਦੀਆ ਨਾਮਵਰ ਅਖਬਾਰਾ ਦਾ ਚੰਗਾ ਤਜ਼ਰਬਾ ਹੈ । ਇਸ ਲਈ ਇਸ ਸਫਰਨਾਮੇ ਵਿਚ ਢੁਕਵੀ ਗੱਲ ਵਿਸ਼ੇ ਅਨੁਸਾਰ ਸੰਖੇਪ ਰੂਪ ਵਿਚ ਕੀਤੀ ਹੈ । ਸਫਰਨਾਮੇ ਨੂੰ ਲੇਖਕ ਨੇ ਤਿਂਨ ਭਾਗਾ ਵਿਚ ਵੰਡਿਆ ਹੈ ।ਪਹਿਲੇ ਭਾਗ ਵਿਚ ਵਿਸ਼ਵ ਸਾਂਝ ਦੀ ਚੇਤਨਾ ਸਿਰਲੇਖ ਨਾਲ ਡਾ ਪਰਮਿੰਦਰ ਸਿੰਘ ਨੇ ਵਿਸ਼ਵ ਦਾ ਕੁਦਰਤੀ ਨਜ਼ਾਰਿਆ ਨਾਲ ਭਰਪੂਰ ਧਰਤੀ ਕਿਹਾ ਹੈ ਇਸ ਪਖ ਤੋਂ  ਲੇਖਕ ਦੇ ਹਵਾਲੇ ਨਾਲ  ਆਸਟਰੇਲੀਆ ਨੂੰ  ਧਰਤੀ ਦਾ ਪੂਰਨਮਾਸੀ ਦਾ ਚੰਨ  ਲਿਖਿਆ ਹੈ ।  ਲੇਖਕ ਨੇ ਖੁਦ ਵੀ 7 ਪੰਨਿਆ ਤੇ ਧਰਤੀ ਦੇ ਚਂਨ ਦੀ ਵਿਆਖਿਆ ਕੀਤੀ ਹੈ ।ਤਤਕਰੇ ਤੋਂ ਬਗੈਰ ਪੁਸਤਕ ਵਿਚ ਪੰਨਾ 16 –102 ਤਕ ਵਖ ਵਖ ਸਿਰਲੇਖਾ ਤਗਿਤ ਸੰਖੇਪ ਜਾਣਕਾਰੀ ਦਿਤੀ ਹੈ ।ਪਹਿਲੇ ਕੁਝ ਸਿਰਲੇਖ ਹਨ –ਪਰਾਈ ਧਰਤੀ ਬਿਗਾਨੇ ਲੋਕ । ਲੇਖਕ ਦਾ ਜਹਾਜ਼ ਮੈਲਬੋਰਨ ਦੇ ਹਵਾਈ ਅਡੇ ਤੇ ਰੁਕਦਾ ਹੈ  ਕੈਨਬਰਾ ਆਸਟਰੇਲੀਆ ਦੀ ਰਾਜਧਾਨੀ ਹੈ। ਆਸਟਰੇਲੀਆ ਦੀ ਭੂਗੋਲਿਕ ਸਥਿਤੀ ਦਾ ਵੇਰਵਾ ਹੈ ।ਆਸਟਰੇਲੀਆ  ਦੁਨੀਆ ਦਾ ਸਭ ਤੋਂ ਛੋਟਾ ਮਹਾਂਦਪ ਹੈ ਤੇ ਸਭ ਤੋਂ ਵਡਾ ਟਾਪੂ ਹੈ । ਮਕਰ ਰੇਖਾ ਇਸ ਦੇ ਵਿਚਕਾਰੋਂ ਲੰਘਦੀ ਹੈ  । ਭੁਗੋਲਿਕ ਤੌਰ ਤੇ ਆਸਟਰੇਲੀਆ  ਦੁਨੀਆ ਦਾ ਛੇਵਾਂ ਵਡਾ ਮੁਲਕ ਹੈ । ਲੇਖਕ ਨੇ ਇਸ ਦੇਸ਼ ਦਾ ਰਕਬਾ ਵੀ ਲਿਖਿਆ ਹੈ ।ਆਸਟਰੇਲੀਆ ਦੀਆ 06 ਸਟੇਟਾ ਹਨ ।ਮੈਲਬੌਰਨ ਵਿਕਟੋਰੀਆ ਸਟੇਟ ਦੀ ਰਾਜਧਾਨੀ ਹੈ । ਵਡੀ ਗਿਣਤੀ ਵਿਚ ਪੰਜਾਬੀ ਮੈਲਬੌਰਨ ਵਿਚ ਰਹਿੰਦੇ ਹਨ ।ਆਸਟਰੇਲੀਆ ਦਾ ਹਰ ਨਾਗਰਿਕ ਇਮਾਨਦਾਰ ਹੈ । ਸਾਫ ਸਫਾਈ ਬਹੁਤ ਜ਼ਿਆਦਾ ਹੈ ਕਿਸੇ ਨੂੰ ਖਾ ਪੀ ਕੇ ਕੁਝ ਵੀ ਸੁੱਟਣ ਦੀ ਆਦਤ ਨਹੀ ਹੈ । ਜਨਤਕ ਬੱਸ ਸੇਵਾ ਕਮਾਲ ਦੀ ਹੈ ।ਬੱਸਾ ਵਿਚ ਟਿਕਟਾ ਕਟਣ ਲਈ ਕੋਈ ਕੰਡਕਟਰ ਨਹੀਂ  ਹੁੰਦਾ । ਸਵਾਰੀ ਕੋਲ ਮਾਇਕੀ ਨਾਂਅ ਦਾ ਇਕ ਪਾਸ ਹੁੰਦਾ ਹੈ ਜਿਸ ਨੂੰ ਨਿਰਧਾਰਿਤ ਥਾਂ ਤੇ ਨਪਣ ਨਾਲ ਕਿਰਾਇਆ ਕਟਿਆ ਜਾਂਦਾ ਹੈ । ਜੇ ਕੋਈ ਸਵਾਰੀ ਇੰਜ ਨਹੀ ਕਰਦੀ ਤਾਂ ਤਿਂਨ ਗੁਣਾ ਜੁਰਮਾਨਾ  ਖਾਤੇ ਵਿਚੋਂ ਕਟਿਆ ਜਾਂਦਾ ਹੈ । ਲੇਖਕ ਦੀ ਵਾਰਤਕ ਬਹੁਤ ਦਿਲਚਸਪ ਤੇ ਮੁਹਾਵਰੇਦਾਰ ਹੈ ਜਿਵੇਂ –ਸੜਕਾ ਤੇ ਬਸਾਂ ਕਾਰਾ ਇੰਜ ਦੌੜਦੀਆ ਹਨ ਜਿਵੇਂ ਕਿਸੇ ਡੈਮ ਤੋਂ ਪਾਣੀ ਛਡਿਆ ਹੋਵੇ । ਲੇਖਕ ਦਾ ਕਥਨ ਹੈ ਆਸਟਰੇਲੀਆਦੀ ਰੇਲ ਵਿਵਸਥਾਂ ਰੂਹ ਨੂੰ ਸਕੂਨ ਦੇਣ ਬਾਲੀ ਹੈ।  ਮੈਟਰੋ ਗਡੀਆ ਬਿਨਾ ਕਿਸੇ ਦੇਰੀ ਦੇ ਆਂਉਂਦੀਆ ਜਾਂਦੀਆ ਹਨ ।ਆਸਟਰੇਲੀਆ ਦਾ ਪੂਰਾ ਨਜ਼ਾਰਾ ਕਿਤਾਬ ਵਿਚ ਹੈ । ਇਸੇ ਲਈ ਲੇਖਕ ਰੀਝ ਨਾਲ ਆਸਟਰੇਲੀਆ ਨੂੰ ਸਵਰਗ ਨਾਲ  ਤੁਲਨਾ ਕਰਦਾ ਹੈ ।ਕਿਤਾਬ ਵਿਚ ਨੈਸ਼ਨਲ ਗੈਲਰੀ ਆਫ ਵਿਚਟੋਰੀਆ ,ਪੰਜਾਬੀਆ ਦੀ ਸੰਘਰਸ਼ਾਂ ਭਰੀ ਜ਼ਿੰਦਗੀ ,ਲਕੜੀ ਦੇ ਅਨੋਖੇ ਘਰ ,ਰੁਖ ਪੁਟਨਾ ਗੁਨਾਹ ,ਕਰੇਗੀ ਬਰਨ ਦਾ ਸੁਹਪਣ, ਸਟੇਟ ਲਾਇਬਰੇਰੀ ਵਿਚ 50 ਲਖ ਕਿਤਾਬਾਂ ਵੇਖ  ਕੇ ਹੈਰਾਨੀ ਹੁੰਦੀ ਹੈ ।ਜੀਲਾਂਗ ਦੇ ਨਜ਼ਾਰੇ ,ਯਾਰਾ,ਦਰਿਆ ਬੁਟੈਨਿਕ ਗਾਰਡਨ ਮੈਟਲ ਆਰਟ ਗੈਲਰੀ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨੇ ਆਜ਼ਾਦ ਪਸ਼ੂਆ ਦਾ ਦੇਸ਼ ਵਡੇ ਵਡੇ ਵਾੜੇ ਹਨ ਪਸ਼ੂਆਂ ਦੇ ਚਰਨ ਲਈ। ਖਾਲਸ  ਤੇ ਸ਼ੁਧ ਭੋਜਨ, ਘਰਾਂ ਦਾ ਕੂੜੇ  ਦਾ ਸੁਚਜਾ ਪ੍ਰਬੰਧ, ਟ੍ਰੈਫਿਕ ਪੁਲੀਸ ਤੋਂ ਬਗੈਰ ਚਲਾਨ ਕਟਨ ਦੀ ਪ੍ਰਕਿਰਿਆ  ਇਸ ਭਾਂਗ ਵਿਚ ਹੋਰ ਵੀ ਬਹੇਤ ਕੁਝ ਹੈ ।

ਕਿਤਾਬ ਦੇ ਦੂਸਰੇ ਭਾਗ ਵਿਚ 11 ਤਸਵੀਰਾ ਹਨ ।ਕਿਤਾਬ ਦੇ ਤੀਸਰੇ ਭਾਗ ਵਿਚ ਲੇਖਕ ਦੀ ਬੇਟੀ ) ਜਸਦੀਪ ਕੌਰ ਦਾ ਮਿਹਨਤ ਨਾਲ ਕਾਮਯਾਬ ਹੋਣ ਦੀ ਦਾਸਤਾਨ ਹੈ ।ਉਸਦੀਆ ਸਾਥਣਾ ਵਿਚ ਪਰਨੀਤ ਕੌਰ ਪ੍ਰਭਜੋਤ ,ਕੋਮਲ ਪ੍ਰੀਤ ਅਮਨਦੀਪ ਕੌਰ ਰਚਨਦੀਪ ਤੇ ਰਮਨਜੋਤ ਦੇ ਨਿਜੀ ਤਜ਼ਰਬੇ ਹਨ ।ਜੋ ਉਂਨ੍ਹਾਂ ਨੂੰ ਆਸਟਰੇਲੀਆਂ ਵਿਚ ਕਾਮਯਾਂਬ ਹੋਣ ਲਈ ਹਾਸਲ ਹੇ ।ਇਸ ਦੇ ਨਾਲ ਗਗਨਦੀਪ ਸਿੰਘ ਲਖਵਿੰਦਰ ਸਿੰਘ ਤੇ ਅਮਨਜੋਤ ਸਿੰਘ ਦੇ ਮਿਹਨਤ ਤੇ ਸਿਰੜ ਨਾਲ ਆਪਣੀ ਕੰਪਨੀ ਖੌਲ੍ਹਣ ਦਾ ਜ਼ਿਕਰ ਹੈ । ।ਰਾਗੀ ਜਥਾਂ ਭਾਈ ਕਰਨੈਲ ਸਿੰਘ ਦੀ ਯਾਂਤਰਾ  ਦਾ ਪੜ੍ਹ ਕੇ ਖੁਸ਼ੀ ਹੁੰਦੀ ਹੈ ।,ਲੇਖਕ ਦੇ ਯਾਤਰਾ ਨਾਲ ਗਹਿਰੇ ਸੰਬੰਧਾ ਬਾਰੇ ਵਿਚਾਰ ਹਨ ਅਖੀਰ ਤੇ ਕਿਤਾਬ ਦੇ ਪ੍ਰਕਾਸ਼ਕ ਸੰਦੀਪ ਸਿੰਘ ਵਲੋਂ ਲੇਖਕ ਬਾਰੇ ਪੂਰੀ ਜਾਣਕਾਰੀ ਹੈ । ਘਰ ਬੇਠੇ ਆਸਟਰੇਲੀਆ ਵੇਖਣ  ਲਈ ਕਿਤਾਬ ਪੜ੍ਹਨੀ ਜ਼ਰੂਰੀ ਹੈ ।