"ਬਦਤਮੀਜ਼ੀ ਦੀ ਵੀ ਹੱਦ ਹੁੰਦੀ ਹੈ। ਹਿੰਦੁਸਤਾਨ ਵਿੱਚ ਪੈਸੇ ਵਾਲੇ ਲੋਕਾਂ ਨੂੰ ਗਰੀਬ ਦੀ ਤਾਂ ਕੋਈ ਕਦਰ ਹੀ ਨਹੀਂ। ਸਾਰਾ ਦਿਨ ਨੌਕਰਾਂ ਤੋਂ ਜਾਨਵਰਾਂ ਵਾਂਗੂੰ ਕੰਮ ਕਰਵਾਉਂਦੇ ਹਨ ਤੇ ਕਦਰ ਕੋਈ ਨਹੀਂ।ਂ ਗੁਲਾਮਾ ਨਾਲ ਵੀ ਇਹੋ ਜਿਹਾ ਸਲੂਕ ਨਹੀਂ ਕੀਤਾ ਜਾਂਦਾ।"
"ਕੀ ਹੋ ਗਿਆ ਹ,ੈ ਸਿਰੀਮਤੀ ਜੀ। ਅੱਜ ਇਹ ਗੁਸਾ, ਇਹ ਅਦਾ ਕਿਸ ਦਾ ਕਤਲ ਕਰਨ ਵਾਲੀ ਹੈ?"
"ਤੁਹਾਨੂੰ ਮਖੌਲ ਸੁਝ ਰਿਹਾ ਹੈ। ਮੇਨੂੰ ਤਾਂ ਅੰਬਿਕਾ ਤੇ ਬੇਹੱਦ ਗੁਸਾ ਆ ਰਿਹਾ ਹੈ।"
"ਪਰ ਕਿਉਂ? ਕੀ ਹੋ ਗਿਆ ਜਿਸ ਨਾਲ ਆਪ ਗੁਸੇ ਵਿੱਚ ਅੱਗ ਬਿਘੋਲਾ ਹੋ ਰੇ ਹੋ, ਮੇਰੀ ਜਾਨ?"
"ੇ ਜਦੋਂ ਮੈ ਕਿਚਨ ਵਿੱਚ ਗਈ ਤਾਂ ਅੰਬਿਕਾ ਆਪਣੇ ਛੋਟੇ ਨੌਕਰ ਤੇ ਗੁਸੇ ਹੋ ਰਹੀ ਸੀ। ਉਸਨੂੰ ਬਾਰ ਬਾਰ ਪੂਛ ਰਹੀ ਸੀ ਕਿ ਉਹ ਕਿੱਥੇ ਗਿਆ। ਕੀ ਜ਼ਮੀਨ ਖਾ ਗਈ ਏ? ਥੌਨੂੰ ਨੌਕਰਾਂ ਨੂੰ ਥੋੜੀ੍ਹ ਢਿਲ ਦੇ ਦਿਉ ਤਾਂ ਤੁਸੀਂ ਸਿਰ ਤੇ ਹੀ ਚੜ੍ਹ ਜਾਦੇ ਹੋ। ਪਿਛਲੇ ਮਹੀਨੇ ਵੀ ਦੋ ਗਾਇਬ ਹੋ ਗਏ ਸਨ ਤੇ ਅੱਜ ਫਿਰ। ਤੈਨੂੰ ਲੱਭਣੇ ਹੀ ਪੈਣੇ ਹਨ।" ਇਹ ਕਹਿੰਦਿਆਂ ਹੀ ਅੰਬਿਕਾ ਨੇ ਦੋ ਥੱਪੜ ਉਸ ਨੌਕਰ ਦੇ ਮੂੰਹ ਤੇ ਜੜ ਦਿੱਤੇ।
"ਕੀ ਗੁਆਚ ਗਿਆ ਹੇ, ਪਤਾ ਨਹੀਂ ਕੀਤਾ?"
"ਨਹੀਂ। ਨੌਕਰ ਦੀ ਇਸ ਤਰਾਂ੍ਹ ਬੇਇਜ਼ਤੀ ਹੁੰਦੀ ਮੈ ਤਾਂ ਦੇਖ ਹੀ ਨਹੀਂ ਸਕੀ। ਇਸ ਤੋਂ ਪਹਿਲਾਂ ਕਿ ਮੈਂ ਗੁਸੇ ਵਿੱਚ ਕੁਝ ਕਹਿੰਦੀ, ਮੈ ਤਾਂ ਕਮਰੇ ਵਿੱਚ ਵਾਪਸ ਆ ਗਈ।"
"ਚੰਗਾ ਕੀਤਾ। ਕਿਸੇ ਦੇ ਘਰ ਫਾਲਤੂ ਦਖਲ ਨਹੀਂ ਦਈਦਾ। ਸਾਨੂੰ ਕੀ। ਆਪਾਂ ਚਾਰ ਦਿਨ ਠਹਿਰਨਾ ਹੈ ਇਥੇ ਕਾਹਨੂੰ ਅਗਲੇ ਨੂੰ ਨਾਰਾਜ਼ ਕਰਨਾ ਹੈ।"
"ਮੈਨੂੰ ਪਤਾ ਸੀ ਤੁਸੀਂ ਇਦਾਂ ਹੀ ਕਹੋਗੇ। ਵਿਚਾਰੇ ਨੌਕਰ ਦਾ ਪਤਾ ਕੀ ਹਾਲ ਹੋਇਆ ਸੀ? ਅੱਖਾਂ ਵਿੱਚ ਅਥਰੂ ਤੇ ਮੂੰਹ ਵਿੱਚ ਇੰਜ ਲੱਗਦਾ ਸੀ ਕਿ ਜ਼ਬਾਨ ਹੈ ਹੀ ਨਹੀਂ। ਵਿਚਾਰਾ ਨੌਕਰ।"
"ਚਲੋ ਛੱਡੋ ਇਹ ਗੁੱਸਾ ਤੇ ਤਿਆਰ ਹੋ ਜਾਉ, ਆਪਾਂ ਬਾਹਰ ਬਰੇਕਫਾਸਟ ਕਰਕੇ ਆਉਂਦੇ ਹਾਂ। ਜਦੋਂ ਨੂੰ ਆਪਾਂ ਵਾਪਸ ਆਵਾਂਗੇ ਅੰਬਿਕਾ ਸ਼ਾਂਤ ਹੋ ਜਾਵੇਗੀ ਹੋ ਸਕਦਾ ਏ ਜੋ ਗੁਆਚਿਆ ਹੈ ਲੱਭ ਜਾਏਗਾ।"
ਜਦੋਂ ਅਸੀਂ ਘੁੰਮ ਘਮਾਕੇ ਘਰ ਵਾਪਸ ਆਏ ਤਾਂ ਡਿਨਰ ਟਾਈਮ ਹੋ ਗਿਆ ਸੀ। ਕਿਚਨ ਵਿੱਚ ਖਾਣੇ ਦੀ ਕੋਈ ਖਸ਼ਬੂ ਨਹੀਂ ਸੀ ਆ ਰਹੀ, ਪਰ ਅੰਬਿਕਾ ਹਾਲੇ ਵੀ ਨੌਕਰ ਤੇ ਖਫਾ ਹੋ ਰਹੀ ਸੀ। ਮੈ ਅੱਗੇ ਹੋਕੇ ਪੁੱਛ ਹੀ ਲਿਆ,
"ਅੰਬਿਕਾ, ਕੀ ਗੁਆਚ ਗਿਆ ਹੈ? ਸ਼ਾਇਦ ਮੈ ਕੁਝ ਮਦਦ ਕਰ ਸਕਾਂ"
ਪਹਿਲਾਂ ਤਾਂ ਉਹ ਟਾਲ ਮੁਟਾਲੇ ਕਰਦੀ ਰਹੀ ਫਿਰ ਕਹਿਣ ਲੱਗੀ,
"ਇਹ ਜਦੋਂ ਵੀ ਟੀ ਟਾਵਲ ਬਾਹਰ ਸੁਕਣੇ ਪਾਉਂਦਾ ਹੈ ਤਾਂ ਉਹ ਗੁਆਚ ਜਾਂਦੇ ਹਨ। ਮੰੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਮੁੰਡੂ ਟੀ ਟਾਵਲ ਦਾ ਕੀ ਕਰਦਾ ਹੈ। ਇਸਨੇ ਮੈਨੂੰ ਬਹੁਤ ਦੁਖੀ ਕੀਤਾ ਹੈ।"
ਮੈ ਵੀ ਸ਼ਰਾਰਤ ਨਾਲ ਕਹਿ ਦਿੱਤਾ, " ਵੇਚ ਆਇਆ ਹੋਣਾ ਹੈ। ਜਾਂ ਕਿਸੇ ਨੂੰ ਤੋਹਫਾ ਦੇ ਆਇਆ ਹੋਣਾ ਹੈ।"
ਜਗਦੇਵ ਜੀ ਨੇ ਮੈਨੂੰ ਘੁਰਿਆ ਤੇ ਮੈ ਵੀ ਆਪਣਾ ਪੈਨਤੜਾ ਬਦਲਿਆ ਤੇ ਕਿਹਾ,
"ਅੰਬਿਕਾ, ਦੱਸਾਂ ਰੁਪਈਆਂ ਦੇ ਦੋ ਟੀਟਾਵਲ ਆ ਜਾਂਦੇ ਹਨ। ਛੱਡ ਪਰਾਂ੍ਹ। ਪੁਟਿਆ ਪਹਾੜ ਨਿਕਲਿਆ ਚੂਹਾ। ਮੈ ਤਾਂ ਸੋਚ ਰਹੀ ਸੀ ਕਿ ਕੋਈ ਗਹਿਣੇ ਯਾਂ ਨਕਦੀ ਚੋਰੀ ਹੋ ਗਈ ਏ। ਪੰਦਰਾਂ ਕਰੋੜ ਦੀ ਕੋਠੀ ਵਿੱਚ ਰਹਿਕੇ ਇਹੋ ਜਿਹੀ ਗੱਲਾਂ ਨਹੀਂ ਸੋਭਦੀਆਂ।"
ਮੈਂ ਕੈਨੇਡਾ ਤੋਂ ਕੁਝ ਟੀਟਾਵਲਜ਼ ਲਿਆਈ ਸੀ, ਉਹ ਮੈ ਅਗਲੇ ਦਿਨ ਉਸਨੂੰ ਗਿਫਟ ਦੇ ਦਿੱਤੇ। ਮੈ ਸੋਚਿਆ ਉਹ ਸ਼ਾਂਤ ਹੋ ਜਾਏਗੀ ਪਰ ਉਸਦਾ ਗੁੱਸਾ ਤਾਂ ਬੜੇ ਕਹਿਰ ਦਾ ਸੀ।
ਅਸੀਂ ਸਾਰੇ ਲਿਵਿੰਗ ਰੂਮ ਵਿੱਚ ਆਕੇ ਚੁਪ ਚਾਪ ਆਕੇ ਬੈਠ ਗਏ। ਟੀਵੀ ਤੇ 'ਨਵੀਂ ਦਿਲੀ' ਮੂਵੀ ਚੱਲ ਰਹੀ ਸੀ, ਤੇ ਕਿਸ਼ੋਰ ਸਾਹਿਬ ਗਾ ਰਹੇ ਸਨ,
"ਊਂਚੀ ਊਂਚੀ ਦੁਕਾਨ,
ਫੀਕਾ ਫੀਕਾ ਪਕਵਾਨ
ਦੇਖੀ ਦੇਖੀ ਅਮੀਰੋ ਤੁਮ੍ਹਾਰੀ ਯਿਹ ਸ਼ਾਨ"
ਕਿੰਨਾ ਢੁਕਵਾਂ ਗਾਣਾ ਸੀ। ਮੈ ਜਗਦੇਵ ਜੀ ਵੱਲ ਤੇ ਜਗਦੇਵ ਜੀ ਮੇਰੇ ਵੱਲ ਦੇਖਕੇ ਮੁਸਕਰਾਏ।