ਐਵੇਂ ਖੜ-ਖੜ ਕਰਦੇ ਨੇ
(ਕਵਿਤਾ)
ਪੱਤਿਆਂ ਦੀ ਕੋਈ ਰਮਝ ਨਾ ਜਾਣੇ
ਕਿਉਂ ਜੋ ਐਵੇਂ ਖੜ-ਖੜ ਕਰਦੇ ਨੇ
ਅੱਜ ਦੇ ਲੰਡੂ ਅਾਸ਼ਕ ਸਾਰੇ
ਗੋਰੇ ਚੰਮ੍ਹ ਤੇ ਮਰਦੇ ਨੇ
ਰੱਬ ਕਰਦੇ ਮੇਹਰਾਂ ਉਹਨਾਂ ਉੱਤੇ
ਜੋ ਕਦਰ ਰੱਬ ਦੀ ਕਰਦੇ ਨੇ
ਲੋਕ ਸਮਾਜ ਦੇ ਹੋਏ ਤੰਗ ਇਹਨਾਂ ਤੋਂ
ਗਾਲ੍ਹਾਂ ਘਰ ਦੇ ਵੀ ਇਹਨਾਂ ਕੱਢਦੇ ਨੇ
ਹੋ ਜਾਂਦੇ ਅਮਰ ਉਹ ਸਦਾ ਲਈ
ਹਿੰਕ ਤਾਣ ਕੇ ਜੋ ਮੂਹਰੇ ਖੜਦੇ ਨੇ
ਡੱਬ ਵਿੱਚ ਬੋਤਲ, ਜੇਬ ਪੋਸਤ ਦੀ
'ਤੇ ਤੱਲੀਆਂ ਸਾਰਿਆਂ ਦੇ ਜ਼ਰਦੇ ਨੇ
ਗੱਭਰੂ ਪੁੱਤ ਪੰਜਾਬ ਮੇਰੇ ਦੇ
ਜਵਾਨੀ ਅਾਪਣੀ ਤੇ ਮਾਣ ਕਰਦੇ ਨੇ
ਅੱਜ ਖਾ ਲਈ ਨਸ਼ੇ ਨੇ ਜਵਾਨੀ ਸਾਰੀ
ਭਾਂਡੇ ਵੇਚੇ ਇਹਨਾਂ ਘਰ ਦੇ ਨੇ
ਵੱਡਰੇ ਤੇ ਸੋਚਾਂ ਜਿੰਨ੍ਹਾਂ ਦੀਆਂ ਨੇ ਵੱਡੇਰੀਆਂ
ਅਨੰਦ ਮਾਣੇ ਉਹਨਾਂ ਸਵਰਗ ਦੇ ਨੇ
ਝੱਟ ਰੁੱਸ ਪੈਂਦੇ ਹਰ ਗੱਲ 'ਤੇ
ਸੱਚੀ ਗੱਲ ਨੂੰ ਨਾ ਜਰਦੇ ਨੇ
ਪੱਤਿਆਂ ਦੀ ਕੋਈ ਰਮਝ ਨਾ ਜਾਣੇ
ਕਿਉਂ ਜੋ ਐਵੇਂ ਖੜ-ਖੜ ਕਰਦੇ ਨੇ
.ਐਵੇਂ ਖੜ-ਖੜ ਕਰਦੇ ਨੇ !