ਧੀ ਉਹ ਪੰਜਾਬ ਦੀ ਹੈ ਹਰਮਨ ਪਿਆਰੀ,
ਚੱਕਦੇ ਕਬੱਡੀ ਉਹਦੀ ਖੇਡ ਸੀ ਨਿਆਰੀ।
ਨਵੇਂ ਕਿਲ੍ਹੇ ਵਿਚ ਉਹ ਮਾਣ ਸਾਰੇ ਪਿੰਡ ਦਾ,
ਮਾਪਿਆਂ ਦੀ ਇੱਜ਼ਤ ਹੈ ਸਿਦਕਵਾਨ ਨਾਰੀ।
ਮਾਰ-ਮਾਰ ਕੈਂਚੀਆਂ ਮੈਦਾਨ ਰਹੀ ਜਿੱਤਦੀ,
ਹੈ ਅੱਜ ਆਪਣੀ ਹੀ ਤਕਦੀਰ ਹੱਥੋਂ ਹਾਰੀ।
ਸੋਨੇ ਨਾਲ ਮੜ੍ਹਿਆ ਸੀ ਉਸ ਨੇ ਪੰਜਾਬ ਨੂੰ,
ਅੱਜ ਇੱਕ ਸਨਮਾਨ ਲਈ ਤਰਸੇ ਵਿਚਾਰੀ।
ਦੇਸ਼ ਆਪਣੇ ਵਿੱਚ ਵੀ ਉਹ ਬੇਗਾਨੀ ਹੋਈ,
ਸਮੇਂ ਦਿਆਂ ਹਾਕਮਾਂ ਵੀ ਮਨ ਚੋਂ ਵਿਸਾਰੀ।
ਕੱਲ੍ਹ ਨੂੰ ਕਬੱਡੀ ਕੱਪ ਹੋਣੇ ਉਹਦੇ ਨਾਂ ਤੇ,
ਦੁਨੀਆਂ ਤੋਂ ਜਦੋਂ ਜੱਸੀ ਮਾਰ ਜਾਊ ਉਡਾਰੀ।