ਕਲਮ ਮੇਰੀ ਉੱਠਦੀ,ਤੇਰੇ ਗੁਣ ਗਾਉਣ ਲੱਗਦੀ।
ਫੇਰ ਹਨੇਰੀ ਪੰਡ ਯਾਦਾਂ ਦੀ ਖਿੰਡਉਣ ਲੱਗਦੀ।
ਮੈ ਲੁਕ ਲੁਕ ਹਨੇਰਿਆਂ 'ਚ ਉਦੋਂ ਹੌਕੇ ਭਰਦਾ।
ਜਦ ਹਵਾਂ ਦਾ ਬੁੱਲਾ ਟਿੱਚਰਾਂ ਮੇਰੇ ਨਾਲ ਕਰਦਾ।
ਰੁੱਖ ਕਹਿੰਦੇ ਸ਼ਾਇਰ ਸਾਡੇ ਤੋ ਕਿਉਂ ਹੋਇਆ ਵੱਖ।
ਸਿੱਲ੍ਹੇ ਬਾਲਣ ਨਹੀ ਬਲਦੇ ਟੱਕਰਾਂ ਮਾਰ ਲੈ ਲੱਖ।।
ਕਮਰਾਂ ਮੇਰਾ ਜਿਵੇ ਲੱਗਦਾ ਤੇਰੀ ਤਰੀਫ ਸਦਾ ਕਰੇ।
ਵੀਰਾਨਿਆਂ ਵਿੱਚ ਰਹਿਣ ਲੱਗਾ ਮਹਿਫਲ ਤੋ ਪਰੇ।
ਮੇਰੀ ਕਲਮ ਹੌਕੇ ਭਰ ਭਰ ਪੈਗਾਮ ਲ਼ਿਖਦੀ।
ਵਿਚੋਂ ਬੇਅੰਤ ਦੁਖੀ ਉਤੋਂ ਖੁਸ਼ ਹੈ ਦਿਖਦੀ।
ਸ਼ਹਿਰ ਮੇਰਾ ਵੱਢ ਖਾਣ ਨੂੰ ਕਿਉਂ ਮੈਨੂੰ ਪੈਂਦਾ।
ਤੱਕਣ ਤੋਂ ਪਹਿਲਾਂ ਬਿਆਨ ਖੁਦਾ ਦਾ ਲੈਦਾ।
ਨਾ ਉਹਨੂੰ ਤੱਕਣਾ ਤੇ ਨਾ ਕਰਨਾ ਬਨਾਉਟੀ ਯਕੀਨ।
ਸ਼ਾਇਰੀ ਬਣਾਉਣੀ ਮਹਿਬੂਬਾ ਜੋ ਬੇਹੱਦ ਹਸੀਨ।