1. ਕੂਕਰ
ਦਰਗਾਹ ਦੇ ਦਰਵਾਜ਼ੇ
ਉਪਰ ਹੋ ਰਿਹਾ ਹੈ
ਨਤਮਸਤਕ ਕੂਕਰ
ਜਿਸਦੀ ਕੂ-ਕੂ ਜਗਾਉਂਦੀ
ਸੁੱਤੀਆਂ ਪੁਥਲੀਆਂ ਦੇ ਵਜੂਦ ਨੂੰ-
ਇਹ ਮਸਕੀਨ-
ਇਹ ਆਜਜ਼-
ਮੰਨ ਦਾ ਹਰ ਕਹਿਣਾ
ਕਲਬੂਤ ਦੇ ਇਕ ਇਸ਼ਾਰੇ ਤੇ-
ਉਡੀਕਦਾ ਹਮੇਸ਼ਾ ਮਾਲਕ ਦੀ ਆਮਦ ਨੂੰ-
ਮਾਣਦਾ ਹਰ ਰਿਸ਼ਤੇ ਦੇ ਨਿੱਘ ਨੂੰ
ਘਰ ਦੀ ਰੋਣਕ ਦਾ ਪਹਿਰੇਦਾਰ ਇਹ ਕੂਕਰ-
ਕਾਇਨਾਤ ਏਸ ਦੀ ਹੈ-
ਚੇਤਨਾ ਏਸ ਦੀ ਹੈ-
ਊਰਜਾ ਏਸ ਦੀ ਹੈ-
------------------------------
2. ਜ਼ਹਿਰੀਲੀ ਧੂਫ
ਹਰ ਰੋਜ਼ ਦਿੰਦਾ ਹੈ
ਉਹ ਆਪਣੇ ਹੀ ਘਰ
ਅੰਦਰ ਸੱਪ ਦੀ ਜ਼ਹਿਰੀਲੀ ਧੂਫ-
ਘਰ ਦਾ ਕਣ-ਕਣ
ਤਿਆਰ ਬਰ ਤਿਆਰ ਹੈ
ਏਸ ਧੂਫ ਦੇ ਜਲਵਿਆਂ ਨੂੰ
ਮਾਨਣ ਦੇ ਲਈ-
ਸੁੰਨੀਆਂ ਕੰਧਾਂ ਵੀ ਸਿਰਜ
ਰਹੀਆਂ ਨੇ ਇਕ ਅਨੋਖਾ ਇਤਿਹਾਸ-
ਗਟਰ ਚ ਜੰਨਮੇ ਭੂੰਡ ਵੀ
ਹਿੱਕ ਤਾਣਕੇ ਖੜੇ ਨੇ
ਜ਼ਹਿਰੀਲੀ ਧੂਫ ਦੇ ਦਸਤਾਵੇਜ਼ਾਂ ਸਾਹਵੇਂ-
ਜੰਗਲ ਚ ਤੁਰਦੀ ਕੁੜੀ
ਨੇ ਵੀ ਪਹਿਣ ਲਈ
ਦਰੋਪਦੀ ਦੀ ਅਣ ਮਿਣੀ ਸਾੜੀ-
ਕ੍ਰਿਸ਼ਣ ਦਾ ਚੱਕਰ ਵੀ
ਚਾਰੋ ਤਰਫ ਮੰਡਰਾ ਰਿਹਾ ਹੈ
ਕੁਝ ਕਲਮ ਕਰਨ ਦੇ ਲਈ-
ਲੋਹ ਛਾਤੀਆਂ ਦੀਆਂ ਛਾਤੀਆਂ
ਨੇ ਵੀ ਲੈ ਲਿਆ ਅਵਤਾਰ
ਰੁਹਾਣੀ ਢਾਲਾਂ ਦਾ-
ਧੂਫ ਫੁਕ ਮਾਰ ਕੇ
aੁੱਡਾ ਦਿਤੀ ਜਾਵੇਗੀ-