ਅਸੀਂ ਰਾਹਾਂ ਵਿੱਚ ਫੁੱਲ ਵਿਛਾਉਂਦੇ ਰਹੇ।
ਸੱਜਣ ਪਿਆਰੇ ਦਗਾ ਕਮਾਉਂਦੇ ਰਹੇ।
ਅਸੀਂ ਵਾਅਦਿਆਂ ਦੇ ਪੱਕੇ ਨਿਕਲੇ,
ਸੱਜਣ ਝੂਠੇ ਲਾਰੇ ਲਾaੁਂਦੇ ਰਹੇ।
ਸਾਡੀ ਕਹਿਣੀ ਤੇ ਕਰਣੀ ਇੱਕ ਸੀ,
ਸੱਜਣ ਗੱਲਾਂ ਦੇ ਮਹਿਲ ਬਣਾaੁਂਦੇ ਰਹੇ।
ਅਸੀਂ ਸੁਪਨਿਆਂ ਦੇ ਮਹਿਲ ਉਸਾਰੇ,
ਸੱਜਣ ਠੋਕਰ ਮਾਰ ਕੇ ਢਾਹਉਂਦੇ ਰਹੇ।
'ਅਰਸ਼'ਅੰਮ੍ਰਿਤ ਦੇ ਪਾਣੀ ਵਰਗਾ ਸੀ,
ਸੱਜਣ ਵਿੱਚ ਜ਼ਹਿਰ ਮਿਲਾਉਂਦੇ ਰਹੇ।