ਇਟਲੀ ਦੇ ਅਰਸ਼ ਤੇ ਚਮਕਦੇ ਸਿਤਾਰੇ
(ਲੇਖ )
ਪੰਜਾਬਾ ਵਿਚ ਅਤੇ ਭਾਰਤ ਦੇ ਹੋਰ ਪ੍ਰਾਂਤਾਂ ਵਿਚ ਪੰਜਾਬੀ ਬੋਲੀ ਦੇ ਸਾਹਿਤ ਉਸੱਰਦੇ ਲੇਖਕਾਂ ਦੀ ਪੂਰੀ ਸੂਚੀ ਬਨਾਉਣੀ ਇੱਕ ਵੱਡਾ ਕੰਮ ਹੈ ,ਇਸੇ ਤਰ੍ਹਾਂ ਪੱਛਮੀ ਪੰਜਾਬ ਅਤੇ ਪੱਛਮੀ ਦੇਸਾਂ ਵਿਚ ਪੰਜਾਬੀ ਮਾਂ ਬੋਲੀ ਲਈ ਸਰਗਰਮ ਲੇਖਕਾਂ ਬਾਰੇ ਵੀ ਉਨ੍ਹਾਂ ਦਾ ਯੋਗ ਦਾ ਬਹੁਤ ਹੀ ਸਰਾਹੁਣ ਯੋਗ ਹੈ | ਪੱਛਮੀ ਪੰਜਾਬ ਵਿਚ ਲਿਖਦੇ ਸ਼ਾਇਰ , ਕਹਾਣੀ ਕਾਰ,ਕਲਾ ਕਾਰ ,ਕਾਲਮ ਨਵੀਸਾਂ ਦੀਆਂ ਰਚਨਾਂਵਾਂ ਜਦ ਕਿਤੇ ਪੜ੍ਹਨ ਨੂੰ ਮਿਲਦੀਆਂ ਹਨ ,ਪੰਜਾਬੀ ਬੋਲੀ ਵਿਚ ਸਾਂਝ ਰੱਖਦੇ ਇਹ ਲੇਖਕਾਂ ਦੀ ਇਕ ਸੁਰਤਾ ਵੇਖ ਕੇ ਮਨ ਗਦ ਗਦ ਹੋ ਉਠਦਾ ਹੈ | ਮੇਰਾ ਜਨਮ ਅਣ ਵੰਡੇ ਪੰਜਾਬ ਵਿਚ ਹੋਇਆ ,ਪੰਜਾਬੀ ਦੇ ਇਨ੍ਹਾਂ ਲੇਖਕਾਂ ਦੀਆਂ ਰਚਨਾੜਾਂ ਪੜ੍ਹ ਕੇ ਮੈਨੂੰ ਅਪਨਾ ਪਛੋਕੜ, ਅਪਨਾ ਪਿੰਡ ,ਤੇ ਉਸ ਦੀਆਂ ਗਲੀਆਂ ਵਿਚ ਬਿਤਾਇਆ ਬਚਪਣ ਯਾਦ ਆ ਜਾਂਦਾ ਹੈ ,ਸੋਚਦਾ ਹਾਂ, ਕਿੰਨੇ ਚੰਗੇ ਸਮੇਂ ਸਨ ਉਹ |
ਕੁਝ ਸਮੇਂ ਤੋਂ ਮੈਂ ਯੌਰਪ ਦੇ ਇਟਲੀ ਦੇਸ਼ ਵਿਚ ਅਪਨੇ ਪ੍ਿਰਵਾਰ ਨਾਲ ਆ ਟਿਕਿਆਂ ਹਾਂ ਪਿੱਛੇ ਜੇਹੇ ਕੁਝ ਪੰਜਾਬੀ ਸਾਹਿਤ ਨਾਲ ਲਗਾਅ ਰਖਣ ਵਾਲੇ ਲੇਖਕਾਂ ਦੇ ਯਤਨਾਂ ਸਦਕਾ " ਸਾਹਿਤ ਸੁਰ ਸੰਗਮ ਇਟਲੀ " ਦੀ ਲੇਖਕ ਸਭਾ ਦਾ ਗਠਣ ਕੀਤਾ ਗਿਆ ,ਜਿਸ ਨੇ ਅਪਨੇ ਥੋੜ੍ਹੇ ਜੇਹੇ ਸਮੇਂ ਵਿਚ ਕਾਫੀ ਪ੍ਰਗਤੀ ਕੀਤੀ ਹੈ ,ਤੇ ਬੜੇ ਉਦੱਮ ਨਾਲ ਸਮੇਂ 2 ਸਿਰ ਬੈਠਕਾਂ ਕਰਕੇ ,ਇਟਲੀ ਵਿਚ ਕੁਝ ਪ੍ਰੌੜ ਅਤੇ ਨਵੇਂ ਪੁੰਗਰਦੇ 29 ਲੇਖਕਾਂ ਨੂੰ ਲਾਮ ਬੰਦ ਕਰਕੇ ਇੱਕ ਸਾਂਝਾ ਕਾਵਿ ਸੰਗ੍ਰਹਿ "ਸਾਂਝ ਸਫਰ "ਪੁਸਤਕ ਤਿਆਰ ਕਰਕੇ ਇਸ ਨੂੰ ਬੜੀ ਸ਼ਾਨ ਨਾਲ ਇੱਕ ਪ੍ਿਰਵਾਰਿਕ ਮੇਲੇ ਦੇ ਭਰਵੇਂ ਇਕੱਠ ਵਿਚ ਇਸ ਪੁਸਦਕ ਦੀ ਘੁੰਡ ਚੁਕਾਈ ਕਰਕੇ ਪੰਜਾਬੀ ਸਾਹਿਤ ਵਿਚ ਯੋਗਦਾਨ ਪਾਉਣ ਦਾ ਉਪਰਾਲਾ ਕੀਤਾ ਤੇ ਵੇਖ ਕੇ ਖੁਸ਼ ਹੋਈ ਕਿ ਵਿਦੇਸ਼ ਵਿਚ ਰਹਿਕੇ ਕਿਸ ਤਰ੍ਹਾਂ ਹੱਡ ਭੰਨਵੀ ਕਰਦੇ ਕਾਮੇ ਲੇਖਕ ਮਾਂ ਬੋਲੀ ਦੇ ਪਿਆਰ ਨੂੰ ਸੀਨੇ ਲਾਈ ਅਪਨੇ ਰੁਝੇਵੈਂ ਭਰੇ ਸਮੇਂ ਵਿਚੋਂ ਲਿਖਣ ਲਈ ਸਮਾਂ ਕੱਢਦੇ ਹਨ |
ਇਸ ਤੋੰ ਬਾਅਦ ਇਟਲੀ ਵਿਚ ਵੱਸਦੇ ਇਕ ਹੰਡੇ ਵਰਤੇ ਲੇਖਕ ਮਲਕੀਅਤ ਸਿੰਘ ਹਠੂਰੀਆ ਦਾ ਕਾਵਿ ਸੰਗ੍ਰਹਿ " ਬੁੱਤ ਦੀ ਪੁਕਾਰ" ਵੀ ਭਰਵੇ ਵੱਡੇ ਇੱਕੱਠ ਵਿਚ ਇੱਕ ਵਿਦੇਸ਼ੀ ਲੇਖਕ ਹਰਵਿੰਦਰ ਸਿੰਘ ਮੁੱਖ ਮਹਿਮਾਨ ਦੀ ਹਾਜਰੀ ਵਿਚ ਇਟਲੀ ਦੇ ਪੰਜਾਬੀ ਦੇ ਕਵੀ ਦਰਬਾਰ ਵਿਚ ਰੀਲੀਜ਼ ਹੋਇਆ | ਇਸ ੇਦੇ ਇਲਾਵਾ ਇਟਲੀ ਦੇ ਲੇਖਕਾਂ ਸ਼ਾਇਰਾਂ ਦੀਆਂ ਸਮੇ 2 ਸਿਰ ਸਾਹਿਤਕ ਬੈਠਕਾ ਵੀ ਹੁੰਦੀਆਂ ਰਹਿੰਦੀਆਂ ਹਨ ,ਬੇਸ਼ਕ ਇਸ ਸਮੇਂ ਮੰਦੀ ਦੇ ਦੌਰ ਵਿਚ ਇਹ ਦੇਸ਼ ਵੀ ਮੰਦੀ ਦੇ ਦੌਰ ਨੂੰ ਬੁਰੀ ਤਰ੍ਹਾਂ ਹੰਢਾ ਰਿਹਾ ਹੈ , ਪਰ ਇਥੇ ਰਹਿੰਦੇ ਲੇਖਕ ਫਿਰ ਵੀ ਕੋਈ ਸਮਾਂ ਪੰਜਾਬੀ ਸਾਹਿਤ ਲਈ ਔਖੇ ਸੌਖੇ ਹੋ ਕੇ ਕੱਢ ਲੈਂਦੇ ਹਨ |ਇਸ ਮਨੋਰਥ ਲਈ ਇਸ ਦਸ਼ੇੰ ਦੀ ਧਰਤੀ ਤੇ ਅਰਸ਼ੰ ਤੇ ਚਮਕਦੇ ਸਿਤਾਰੇ ,ਮਲਕੀਅਤ ਸਿੰਘ ਹਠੂਰੀਆ , ਰਾਜੂ ਹਠੂਰੀਆ ,ਪ੍ਰਭਜੀਤ ਨਰਵਾਲ , ਬਲਵੋੰਦਰ ਚਾਹਲ ,ਵਾਸ ਦੇਵ ,ਸਲੀਮ "ਮਨਚਲਾ" , ਵਾਸ ਦੇਵ ਇਟਲੀ ,ਰਾਣਾ ਸੁਖਵਿੰਦਰ ,ਸਾਬਰ ਅਲੀ ਬਲਦੇਵ " ਝੱਲੀ" ਬੰਤ ਲੁਬਾਣ ਗੜ੍ਹੀਆ , ਸਵਰਨ ਜੀਤ ਘੋਤੜਾ ਪੱਤਰਕਾਰ ਲੇਖਕ ਤੇ ਕਵੀ ,ਬਲਦੇਵ ਬੂਰੇ ਜੱਟਾਂ ਪੱਤਰ ਕਾਰ ਅਤੇਬੀਰ ਬੱਲ ਅਤੇ ਕਈ ਹੋਰ ਨਵੇਂ ਪੁੰਗਰਦੇ ਕਵੀ ਜੋ ਅਪਨੀ 2 ਥਾਂ ਤੇ ਇਕ ਖਾਸ ਥਾਂ ਰਖਦੇ ਹਨ ੱ, ਪਰ ਵਿਸ਼ਾਲ ਵਰਗਾ ਵਿਲੱਖਣ ਸ਼ਝਖਸੀਅਤ ਦਾ ਲੇਖਕ ,ਪੱਤਰਕਾਰ ,ਸ਼ਾਇਰ ,ਇੱਕ ਕੁਸ਼ਲ ਪ੍ਰਬੰਧਕ ਤੇ ਨੇਕ ਸਲਾਹ ਕਾਰ ਜੋ ਕਿ ਪਤਾ ਨਹੀਂ ਕਿਸ ਮਜਬੂਰੀ ਵੱਸ ਇਸ ਦੇਸ਼ ਨੂੰ ਕੁੱਝ ਸਮੇਂ ਤੋਂ ਅਲਵਿਦਾ ਕਹਿ ਗਿਆ ਹੈ , ਦੇ ਚਲੇ ਜਾਣ ਨਾਲ ਇਟਲੀ ਵਿਚ ਛਪਦੇ ਪੰਜਾਬੀ ਮੈਗਜ਼ੀਨ ਇੰਡੋ ਇਟਾਲੀਅਨ ਤੋਂ ਸਦਾ ਲਈ ਵਾਂਝਿਆ ਜਾਣ ਕਰਕੇ ਇੱਥੋਂ ਦੇ ਲੇਖਕਾਂ ਤੇ ਪਾਠਕਾਂ ਨੂੰ ਇੱਕ ਵੱਡੀ ਘਾਟ ਰੜਕਦੀ ਹੈ ,ਰੱਬ ਕਰੇ ਉਹ ਜਿੱਥੇ ਵੀ ਰਹੇ , ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਵਿਚ ਸਰਗਰਮ ਰਹੇ |
ਇਸੇ ਤਰ੍ਹਾਂ ਮੀਡੀਆ ਪੰਜਾਬ ਦੇ ਵਾਰਸ਼ਿਕ ਕਵੀ ਦਰਬਾਰ ਵਿਚ ਵੀ ਹਰ ਵਾਰ ਇਟਲੀ ਦੇ ਸ਼ਾਇਰ ਵੀ ਹੁੰਮ ਹੁਮਾ ਕੇ ਇਸ ਵਿਚ ਹਿੱਸਾ ਲੈਂਦੇ ਹਨ ,ਰੱਬ ਕਰੇ ਇਸੇ ਤਰ੍ਹਾਂ ਹੀ ਇਟਲੀ ਦੇ ਪ੍ਰਵਾਸੀ ਕਾਮਿਆਂ ਲੇਖਕਾਂ , ਸ਼ਾਇਰਾਂ ਦਾ ਇਹ ਕਾਫਲਾ ਪੂਰੀ ਰੀਝ ਨਾਲ ਅਪਨੀਆਂ ਸਾਹਿਤਕ ਸੇਵਾਵਾਂ ਨਾਲ ਪੰਜਾਬੀ ਬੋਲੀ ਦਾ ਭੰਡਾਰ ਭਰਦਾ ਰਹੇ |