ਆ ਬਈ ਪਾੜ੍ਹਿਆ, ਸੁਣਾ ਕੋਈ ਗੱਲ ਬਾਤ ਅੱਜ ਦੇ ਜ਼ਮਾਨੇ ਦੀ , ਆਹ 'ਖਬਾਰ ਕੀ ਕਹਿੰਦਾ ਜਿਹੜਾ ਹੱਥ ਵਿਚ ਲਈ ਫਿਰਦੈਂ, ਏਹਨੇ ਤਾਇਆ ਕੀ ਕਹਿਣੈ, ਅੱਜ ਤਾਂ ਮੁਕਾਬਲੇ ਦਾ ਯੁੱਗ ਐ, ਅੱਜ ਤਾਂ ਹਰ ਕੋਈ ਮੁਕਾਬਲੇ ਵਿਚ ਭੱਜਿਆ ਫਿਰਦੈ , ਇਹ ਤਾਂ ਪੁੱਤਰਾ ਤੇਰੀ ਗੱਲ ਠੀਕ ਐ, '' ਅੱਜ ਤਾਂ ਮੁਕਾਬਲੇਬਾਜ਼ੀ ਕਰਨ ਹਰ ਕੋਈ ਆਪੋ ਧਾਪੀ ਹੋਇਆ ਫਿਰਦੈ, ਪੱਕੀ ਗੱਲ ਐ ਤਾਇਆ, ਆਹ ਦੇਖ ਅੱਜ ਦੇ ਅਖ਼ਬਾਰ ਵਿਚ ਆਹ ਸਰਕਾਰ ਨੇ ਮੁਕਾਬਲੇ ਵਿਚ ਹਿੱਸਾ ਲੈ ਕੇ ਇੱਕ ਹੋਰ ਮਾਅਰਕਾ ਮਾਰਿਐ, ਆਹ ਦੇਖ ਲੈ ਤਾਇਆ ਸਰਕਾਰ ਨੇ ਆਵਦਾ ਹੀ ਰਕਾਡ ਤੋੜਤਾ, ਤੇ ਤੋੜਿਆ ਵੀ ਆਪ ਹੀ , ਆਹ ਦੇਖ ਲੈ ਸਰਕਾਰ ਨੇ ਇੱਕ ਸੌ ਛਿਆਸੀ ਕਰੋੜ ਦਾ ਘਪਲਾ ਕਰਤਾ, ਤੇ ਹੁਣ ਮੰਨਦੀ ਵੀ ਨਹੀਂ , ਇਹਨਾਂ ਮੁਕਾਬਲਿਆਂ ਬਾਰੇ ਤਾਂ ਪਾੜ੍ਹਿਆ ਥੋਨੂੰ ਹੀ ਪਤੈ, ਪਰ ਸਾਡੇ ਵੇਲੇ ਮੁਕਾਬਲੇ ਕੁਝ ਹੋਰ ਹੁੰਦੇ ਸੀ। ਉਹ ਭਾਂਵੇ ਕਿਵੇਂ ਤਾਇਆ , ਲੈ ਫਿਰ ਸੁਣ ਬਈ ਪੁੱਤਰਾ ਮੁਕਾਬਲੇ ਕੀ , ਹਰ ਇੱਕ ਕੰਮ ਇੱਕ ਦੂਜ਼ੇ ਨਾਲ ਜਿੱਦ ਜਿੱਦ ਕੇ ਕਰੀਦਾ ਸੀ । ਤੇ ਜਦੋਂ ਕੋਈ ਕੰਮ ਜਿੱਦ ਜਿੱਦ ਕੇ ਕਰੀਦਾ ਸੀ ਤਾਂ ਖਾਣ ਪੀਣ ਵੇਲੇ ਵੀ ਕਈ ਵਾਰ ਇੱਕ ਦੂਜ਼ੇ ਨਾਲ ਸ਼ਰਤਾਂ ਲਾ ਲੈਂਦੇ ਸੀ । ਉਹਨਾਂ ਵੇਲਿਆਂ ਵਿਚ ਸ਼ਰਤ ਇਹ ਹੁੰਦੀ ਸੀ, ਕਿ ਫਲਾਣਾ ਸਿਆਂ ਤੂੰ ਕਿੰਨਾ ਘਿਉ ਪੀ ਜਾਵੇਗਾਂ, ਕਿੰਨਾ ਦੁੱਧ ਪੀ ਜਾਏਗਾਂ ਤੇ ਕਿੰਨਾ ਗੁੜ ਖਾ ਜੇ ਗਾ ਆਦਿ , ਜਾਂ ਫਿਰ ਜਦ ਕਿਤੇ ਤਿਰਕਾਲਾਂ ਵੇਲੇ ਅਖਾੜਿਆਂ ਵਿਚ 'ਕੱਠੇ ਹੋਣਾ ਤਾਂ ਇੱਕ ਦੂਜ਼ੇ ਨਾਲ ਹਿੰਢ ਹਿੰਢ ਕਰਕੇ ਕਰਕੇ ਭਾਰ ਚੱਕਣਾ , ਮੂੰਗਲੀਆਂ ਫੇਰਨੀਆਂ ਤੇ ਕੁਸ਼ਤੀਆਂ ਲੜਨੀਆਂ , ਤੇ ਕਈ ਗੱਭਰੂ ਅਜਿਹੇ ਜਰਵਾਨੇ ਹੁੰਦੇ ਸਨ , ਜਿੰਨਾਂ ਤੇ ਸਾਰੇ ਪਿੰਡ ਨੂੰ ਮਾਣ ਹੁੰਦਾ ਸੀ , ਤੇ ਉਹ ਮਿੱਟੀ ਦੀ ਭਰੀ ਬੋਰੀ ਚੁੱਕ ਕੇ ਵਗਾਹ ਮਾਰਦੈ ਸਨ। ਇਹ ਉਹਨਾਂ ਦੇ ਤਕੜੇ ਜੁੱਸੇ ਦੀਆਂ ਕਰਾਮਾਂਤਾਂ ਸਨ, ਪਾੜਿਆਂ , ਕਈ ਵਾਰ ਜਦੋਂ ਕਿਸੇ ਗੱਭਰੂ ਨੇ ਆਪਣੇ ਵਿੱਤ ਤੋਂ ਵੱਧ ਭਾਰ ਚੁੱਕਣ ਦੀ ਗੱਲ ਕਰਨੀ ਤਾਂ ਉਹਨਾਂ ਦਿਨਾਂ ਵਿਚ ਦਾਰਾ ਸਿੰਘ ਦੀ ਚੜ੍ਹਤ ਹੋਣ ਕਾਰਨ ਇਹ ਵੀ ਕਿਹਾ ਜਾਂਦਾ ਸੀ ਕਿ ਤੂੰ ਕਿਹੜਾ ਦਾਰਾ ਸਿੰਘ ਐਂ
ਖੁੰਢ ਤੇ ਚੁੱਪ ਬੈਠਾ ਘੋਗੜ ਅਮਲੀ ਦੀ ਪੀਣਕ ਟੁੱਟੀ ਤੇ ਅੱਬੜਵਾਹੇ ਹੀ ਬੋਲਿਆ ,''ਲੈ ਆਹ ਕਿਹੜੀਆਂ ਸ਼ਰਤਾ ਦੀਆਂ ਗੱਲਾਂ ਕਰਦਿਉਂ ਤਾਇਆ , ਆਹ ਪਾੜੇ ਨੂੰ ਪੁੱਛ ਕੇ ਦੇਖ ਇਹ ਵੀ ਸ਼ਰਤਾਂ ਲਾਓਦੇਆ , ਅਮਲੀ ਦੀ ਗੱਲ ਸੁਣ ਕੇ ਪਾੜੇ ਨੂੰ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਲੱਗੀ , ਕੀ ਆਵਦੀਆਂ ਮਾਰੀ ਜਾਨੈਂ ਅਮਲੀਆਂ , ਭਲਾਂ ਅਸੀ ਕਿਹੜੀਆਂ ਸ਼ਰਤਾਂ ਲਾਉਣੇ ਆਂ, ਲੈ ਫਿਰ ਸੁਣ ਲੈ ਪਾੜ੍ਹਿਆ ਮੈਂ ਪਰਸੋਂ ਗੁੱਡੀ ਦੀ ਬੀਬੀ ਦੀ ਦਵਾਈ ਲੈਣ ਸ਼ਹਿਰ ਗਿਆ ਸੀ ,ਤਾਂ ਮੇਰੇ ਸਰੀਰ ਨੂੰ ਕੜੱਲ ਜੇ ਪੈਣ ਲੱਗ ਗਏ ਸਹੁਰੇ ਦੇ ਨਸ਼ੇ ਨਹੀਂ ਖਿੜੇ ਸੀ , ਪਰ ਇਹਨਾਂ ਨੂੰ ਪਤਾ ਨਹੀਂ ਲੱਗਿਆ , ਇਹ ਬੋਲਦੇ ਸੀ , ਪਾੜ੍ਹਾ ਮੂੰਹ ਜਾ ਬਣਾ ਕੇ ਬੋਲਿਆ ਦੱਸ ਖਾਂ ਘੋਗੜਾ ਅਸੀ ਕੀ ਬੋਲਦੇ ਸੀ , ਲੈ ਫਿਰ ਸੁਣ, ''ਤੇਰੇ ਨਾਲ ਬੈਠਾ ਝੰਡੇ ਕਿਆਂ ਆਲਾ ਕਹਿੰਦਾ ਸੀ, ਅਖੇ ਮੇਰੇ ਨਾਲ ਲਓ ਸ਼ਰਤ ਮੈਂ ਤਾਂ ਕੈਪਸੂਲਾਂ ਦੇ ਦੋ ਪੱਤੇ ਕੱਠੇ ਇੱਕੋ ਵਾਰ ਰਗੜ ਜਾਨੈਂ ਤੇ ਪਾਣੀ ਵੀ ਨਹੀਂ ਪੀਦਾਂ ।
ਤਾਇਆ ਝੰਡੇ ਕਿਆਂ ਆਲਾ ਉਹਨਾਂ ਕੈਪਸੂਲਾਂ ਦੇ ਪੱਤਿਆਂ ਦੀ ਗੱਲ ਕਰਦਾ ਸੀ ਜਿਹੜੇ ਕਿਸੇ ਅਪਰੇਸ਼ਨ ਵਾਲੇ ਮਰੀਜ਼ ਨੂੰ ਦਿੱਤੇ ਜਾਣ ਜਿਹਨੂੰ ਦਰਦ ਜਿਆਦਾ ਹੁੰਦਾ ਹੋਵੇ। ਤੇ ਜਿਹੜੇ ਆਮ ਬੰਦੇ ਦੀ ਭੰਬੀਰੀ ਘੁੰਮਾ ਦਿੰਦੇ ਹਨ। '' ਤੇ ਤਾਇਆ ਮੈਂ ਤਾਂ ਭੁੱਕੀ ਹੀ ਖਾਨੈ , ਜਿਹੜੀ ਓਹ ਵੀ ਸ਼ੁੱਧ ਨਹੀਂ ਮਿਲਦੀ , ਤੇ ਕਈ ਵਾਰ ਤੋੜੇ ਵਿਚ ਤਾਂ ਘੱਟ ਵੀ ਖਾਣੀ ਪੈ ਜਾਂਦੀ ਐ, ਪਰ ਇਹਨਾਂ ਦੇ ਕੈਪਸੂਲ, ਜਿਹੜੇ ਨਿਰ੍ਹਾ ਖੂਨ ਹੀ ਸਾੜਦੇ ਆ, ਤਾਂਹੀ ਤਾਂ ਅੱਜ ਕੱਲ੍ਹ ਵਾਲਿਆਂ ਦੇ ਮੂੰਹ ਤੇ ਲਾਲੀ ਦੀ ਥਾਂ ਤੇ ਪਲੱਤਣ ਛਾਈ ਪਈ ਐ। ਤੇ ਜਦੋਂ ਝੰਡਿਆਂ ਕਿਆਂ ਆਲਾ ਕੈਪਸੂਲ ਕੈਪਸੂਲ ਕਰੀ ਜਾਂਦਾ ਸੀ ਤਾਂ ਇੱਕ ਮਤੀਰੇ ਸਿਰੇ ਜੇ ਨੇ ਉਹਦੇ ਹੁੱਝ ਮਾਰ ਕੇ ਕਿਹਾ ਸੀ , '' ਕਿਉਂ ਸਾਰਿਆਂ ਨੂੰ ਪਤਾ ਲਵਾਉਣੈ, ਤੈਥੋਂ ਫੋਰਡ ਨਹੀਂ ਕਿਹਾ ਜਾਂਦ, ।
ਤਾਇਆ ਇਹਨਾਂ ਨੇ ਉਹਨਾਂ ਦਾ ਰੰਗ ਨੀਲੇ ਹੋਣ ਕਰਕੇ ਕੈਪਸੂਲਾਂ ਦਾ ਨਾਂ 3600 ਫੋਰਡ ਦੇ ਨਾਂ ਤੇ ਫੋਰਡ ਹੀ ਰੱਖ ਦਿੱਤਾ। ਤਾਂ ਆਹੀ ਗੱਲ ਐ ਅਮਲੀਆ , ਮੈਂ ਵੀਂ ਕਹਾਂ ਆਹ ਪਿੰਡ ਵਿਚ ਜਹਾਜ਼ ਉਤਰਨ ਵਾਲਾ ਕੀ ਰੌਲਾ ਪਿਆ ? ਪਰਸੋਂ ਧੁਰਲੇ ਕਿਆਂ ਆਲਾ ਕਹਿੰਦਾ ਸੀ ਅਖੇ , ਅੱਜ ਫਿਰਨੀ ਤੇ ਜਹਾਜ਼ ਉਤਰਿਆ , ਭਲਾਂ ਉਹ ਕੀ ਮਾਮਲੇ , ਅਮਲੀਆ , ਉਹ ਵੀ ਤਾਇਆ ਅਮਲੀਆਂ ਦਾ ਕੰਮ ਸਾਰਨਾ ਆਉਦੇਂ ਜਿਹੜੇ ਦੁੱਧ ਵਾਲੀਆਂ ਢੋਲੀਆਂ ਚ ਦੁੱਧ ਦੀ ਥਾਂ ਪੋਸਤ ਰੱਖਦੇ , ਉਹਨੂੰ ਪਿੰਡ ਦੇ ਸਾਰੇ ਅਮਲੀ ਜਹਾਜ ਉਤਰਨਾ ਕਹਿੰਦੇ ਆ, ਅੱਛਾ ਅਮਲੀਆ ਤਾ ਆਹ ਗੱਲਾਂ , '' ਬਈ ਫੋਰਡ ਤੇ ਜਹਾਜ ਹੁਣ ਐਂ ਹੀ ਤੁਰੇ ਫਿਰਦੇ ਆ, ਪਰ ਜਿੱਦਣ ਏਨਾਂ ਦੀ ਫੂਕ ਨਿਕਲਗੀ ਨਾਂ ਜਹਾਜ ਨੇ ਉਡੱਣੇ ਤੇ ਨਾ ਫੋਰਡ ਨੇ ਟਾਪ ਗੇਅਰ ਫੜ੍ਹਨਾ , ਏਹ ਤਾਂ ਫਿਰ ਹੈਗਾ ਈ ਤਾਇਆ ।