" ਸਮਿਆਂ ਤੋਂ ਪਾਰ " - ਕਾਵ ਸੰਗ੍ਰਿਹ
ਲੇਖਕ ਪਿਆਰਾ ਸਿੰਘ ਕੁਦੋਵਾਲ
ਪ੍ਰਕਾਸ਼ਕ: ਪ੍ਰਤੀਕ ਪਬਲੀਕੇਸ਼ਨ 718 ਰਣਜੀਤ ਨਗਰ-ਏ ਪਟਿਆਲਾ
ਸਮਾਂ ਲਿਸ਼ਕ ਪੁਸ਼ਕ ਦਾ ਹੈ ਖਾਣ ਪਹਿਨਣ ਦੀ ਸ਼ੈ ਹੋਵੇ ਚਾਹੇ ਪੜ੍ਹਨ ਪੜ੍ਹਾਉਣ ਦੀ ਹਰ ਥਾਂ੍ਹ ਬਾਹਰਲੀ ਸੁੰਦਰਤਾ ਪ੍ਰਧਾਨ ਬਣ ਚੁਕੀ ਹੈ। ਇਸ ਦਾ ਅਸਰ ਪੁਸਤਕ ਦੀ ਰੂਪ ਰੇਖਾ ਤੇ ਵੀ ਪਿਆ, ਪੁਸਤਕ ਦਾ ਬਾਹਰਲਾ ਕਵਰ ਅਤੇ ਨਾਂ ਨੂੰ ਦਿਲਕਸ਼ ਬਣਾਉਣ ਦਾ ਪੂਰਾ ਯਤਨ ਕੀਤਾ ਜਾਂਦਾ ਹੈ। ਪਿਆਰਾ ਸਿੰੰਘ ਕੁੱਦੋਵਾਲ ਦਾ ਕਾਵ ਸੰਗ੍ਰਿਹ ਦਾ ਕਵਰ ਪਰਦੂਸ਼ਤ ਵਾਤਾਵਰਨ ਦੀ ਗੱਲ ਕਰਦਾ ਹੈ। ਅਧਾ'ਕ ਰਸਾ ਉਚਾ ਸੂਰਜ ਜਿਵੇਂ ਅੱਗ ਦੇ ਧੂਂਏਂ ਵਿਚੀਂ ਦੇਖ ਰਿਹਾ ਹੋਵੇ । ਪਾਣੀ ਦੇ ਕਿਨਾਰੇ ਦਾ ਸੀਨ ਹੈ। ਚਾਰ ਸਾਰਸ ਉਡਾਨ ਦੇ ਵਖ ਵਖ ਪੜਾਵਾਂ ਵਿਚ ਹਨ। ਪਾਣੀ ਦੇ ਕਿਨਾਰੇ ਕੁਝ ਛੋਟੇ ਪੰਛੀਆਂ ਦੀ ਘਾਟ ਮਹਿਸੂਸ ਹੋਈ ਹੈ। ਵਾਤਾਵਰਣ ਦਿਨੋ ਦਿਨ ਪ੍ਰਦੂਸ਼ਤ ਹੁੰਦਾ ਜਾਂਦਾ ਹੈ ਅਗਰ ਇਸੇ ਤਰਾਂ੍ਹ ਚਲਦਾ ਰਿਹਾ ਤਾਂ ਹਰ ਦਿਨ ਦਾ ਮੰਨਜ਼ਰ ਇਹੋ ਜਿਹਾ ਹੀ ਹੋਵੇਗਾ। ਹੁਣ ਰਹੀ ਨਾਮ ਦੀ ਗੱਲ ਪੁਸਤਕ ਦਾ ਸਮਿਆਂ ਤੋਂ ਪਾਰ ਨਾਂ ਰੜਕਦਾ ਹੈ ਕਿਊਂਕਿ ਸਮਾਂ ਕਦੇ ਖੜੋਤ ਵਿਚ ਨਹੀਂ ਆਊਂਦਾ। ਸਮੇਂ ਸਾਰ ਹੋ ਸਕਦਾ ਹੈ, ਸਮੇਂ ਦੇ ਰੰਗ ਹੋ ਸਕਦਾ ਹੈ, ਸਮੇਂ ਦੀ ਚਾਲ ਵੀ ਹੋ ਸਕਦਾ ਹੈ ਸਮੇਂ ਸੰਗ ਹੋ ਸਕਦਾ ਹੈ।
ਭੁਮਿਕਾ ਨੂੰ ਮੈਂ ਹਮੇਸ਼ਾ ਨਜ਼ਰ ਅੰਦਾਜ਼ ਕਰਦਾ ਹਾਂ ਮੇਰਾ ਵਿਚਾਰ ਹੈ ਕਿ ਕਿਸੇ ਵਲੋਂ ਲਿਖੀ ਭੂਮਿਕਾ ਪੜ੍ਹਨ ਉਪਰੰਤ ਹੋ ਸਕਦਾ ਹੈ ਮੈਂ ਨਿਰਪੱਖ ਵਿਚਾਰ ਨਾ ਦੇ ਸਕਾਂ।
ਪਿਆਰਾ ਸਿੰਘ ਕੁੱਦੋਵਾਲ ਦੀ ਕਾਵ ਕਲਾ ਤੇ ਲਿਖਣ ਤੋਂ ਪਹਿਲਾਂ ਮੇਂ ਕੁੱਦੋਵਾਲ ਨਾਲ ਆਪਣੀ ਜਾਣ ਪਹਿਚਾਣ ਬਾਰੇ ਕੁਝ ਕਹਿਣਾ ਜ਼ਰੂਰੀ ਸਮਝਦਾ ਹਾਂ
ਮਾਰਚ 1995 ਪੰਜਾਬੀ ਸਾਹਿਤ ਸਭਾ ਦੀ ਤ੍ਰੈ ਮਾਸਕ ਮਿਲਣੀ ਮਿਲਪੀਟਸ ਵਿਚ ਹੋਈ। ਯੁਬਾ ਸਿਟੀ ਅਤੇ ਮਿਲਪੀਟਸ ਵਿਚਕਾਰ ਤੇਜ ਤਰਾਰ ਕਾਰ ਲਈ ਕੋਈ ਦੋ ਘੰਟੇ ਦੀ ਦੌੜ ਹੈ ਪਰ ਹਾਈ ਵੇ ਤੇ ਇਕ ਐਕਸੀਡੈਂਟ ਹੋਣ ਕਾਰਨ ਸਾਡਾ ਇਹ ਸਫਰ ਕੋਈ ਚਾਰ ਘੰਟੇ ਦਾ ਸਮਾਂ ਲੈ ਗਿਆ। ਫੇਰ ਵੀ ਂ ਮੀਟੰਗ ਸ਼ੁਰੂ ਹੁੰਿਦਆਂ ਕਰਦਿਆਂ ਅਸੀਂ ਪੁਜ ਹੀ ਗਏ। ਦੋ ਲੇਖਕ ਪਰਧਾਨਗੀ ਮੰਡਲ ਵਿਚ ਸੁਭਾਏਮਾਨ ਹੋ ਚੁਕੇ ਸਨ ਅਤੇ ਸਤ ਹੋਰ ਕੁਰਸੀਆਂ ਦੇ ਸਿੰਗਾਰ ਲਈ ਲੇਖਕਾਂ ਦੀ ਚੋਣ ਹੋ ਰਹੀ ਸੀ। ਉਨ੍ਹਾਬੀ ਰੰਗ ਦੀ ਸੰਵਾਰ ਕੇ ਬੰਨੀ੍ਹਂ ਦਸਤਾਰ ਅਤੇ ਤਿਨ ਪੀਸ ਸੂਟ ਵਿਚ ਸਜਿਆ ਲੇਖਕ ਸਾਡੇ ਲਈ ਨਵਾਂ ਸੀ। ਮੇਰੇ ਲਾਗੇ ਬੈਠੇ ਇਕ ਸਾਥੀ ਨੇ ਕੰਨ ਦੇ ਲਾਗੇ ਹੁੰਦਿਆਂ ਆਖਿਆ ਬੜਾ ਡਮਾਕੂ ਲੱਗਦਾ ਦੇਖ ਕਿਦਾਂ ਮੀਲ ਪੱਥਰ ਵਾਂਗ ਤਣਿਆਂ ਬੈਠਾ, ਹੈ ਕਿਤੇ ਰਤਾ ਵੀ ਵਲ। ਮੈਂ ਹਲਕੀ ਜਹੀ ਮੁਸਕਾਨ ਨਾਲ ਆਖਿਆ ਓਪਰਾ ਥਾਂ੍ਹ ਮਨਦਾ ਹੋਣਾ। ਬਾਅਦ ਵਿਚ ਜਦ ਰਲ ਮਿਲ ਗਏ ਤਾਂ ਮੈਂ ਆਪਣੇ ਦੋਸਤ ਨੂੰ ਆਖਿਆ ਤੇਰਾ ਅੰਦਾਜ਼ਾ ਗਲੱਤ ਸੀ ਦੇਖ ਇਸ ਵਿਚ ਤਾਂ ਡਮਾਕ ਵਰਗੀ ਕੋਈ ਗੱਲ ਹੀ ਨਹੀਂ। ਪਿਆਰਾ ਸਿੰਘ ਕੁਦੋਵਾਲ ਬਹੁਤ ਮਿਲਨਸਾਰ ਹੋ ਨਿਬੜਿਆ ਉਸਦੇ ਕੈਨੇਡਾ ਪ੍ਰਵੇਸ਼ ਕਰਨ ਨਾਲ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ਨੂੰ ਉਸ ਦੀ ਘਾਟ ਅਜ ਵੀ ਰੜਕਦੀ ਹੈ। ਪਰਧਾਨਗੀ ਮੰਡਲ ਦੀ ਗਿਣਤੀ ਪਰੋਫੈਸਰ ਸੁਰਜੀਤ ਕੋਰ ਦੀ ਚੋਣ ਨਾਲ ਪੂਰੀ ਹੋ ਗਈ ਇਹ ਚੇਹਰਾ ਵੀ ਸਾਡੇ ਲਈ ਨਵਾਂ ਸੀ। ਲਗਦਾ ਕੁਝ ਆਦਤਾਂ ਨੇ ਤਾਂ ਪੰਜਾਬੀਆਂ ਨਾਲ ਸਤ ਫੇਰੇ ਲੈ ਲਏ ਹਨ ਇਕ ਤਾਂ ਵਕਤ ਨੂੰ ਅਸੀਂ ਰਬੜ ਵਾਂਗ ਖਿਚ ਖਿਚ ਕੇ ਲੰਬਾ ਕਰ ਲੈਂਦੇ ਹਾਂ ਮੀਟੰਗ ਦਾ ਸਮਾਂ 10 ਬਜੇ ਸਵੇਰ ਦਾ ਸੀ ਜੋ 2 ਬਜੇ ਬਾਅਦ ਦੁਪਿਹਰ ਸ਼ੁਰੂ ਹੋਈ ਦੂਸਰਾ ਪਰਧਾਨਗੀ ਮੰਡਲ ਵਿਚ ਗਿਣਤੀ ਕਈ ਵੇਰ ਸਰੋਤਿਆਂ ਨਾਲੋਂ ਵੀ ਵੱਧ ਜਾਂਦੀ ਹੈ। ) ਖੈਰ
ਸਟੇਜ ਸੰਚਾਲਕ ਨੇ ਬੇਨਤੀ ਕੀਤੀ ਕਿ ਅਸੀਂ ਪੰਜ ਵਜੇ ਤਕ ਹੀ ਹਾਲ ਦੀ ਵਰਤੋਂ ਕਰ ਸਕਦੇ ਹਾਂ ਇਸ ਲਈ ਹਰ ਕਵੀ ਨੁੰ ਬੇਨਤੀ ਹੈ ਕਿ ਉਹ ਆਪਣੀ ਇਕ ਕਵਿਤਾ ਨਾਲ ਹੀ ਸਾਂਝ ਪਾਵੇ। ਬੇਨਤੀ ਦੇ ਬਾਵਜੂਦ ਹਰ ਕਵੀ ਪਹਿਲਾਂ ਭੂਮਕਾ ਬੰਨਦਾ ਫੇਰ ਬੱਝੀ ਕਵਿਤਾ ਜਾਂ ਖੁਲੀ ਕਵਿਤਾ ਨਾਲ ਜਾਂ ਗਜ਼ਲ ਨਾਲ ਸਾਂਝ ਪਾAਂਦਾ। ਹਰ ਬੁਲਾਰਾ ਆਪਣਾ ਰਾਂਝਾ ਰਾਜ਼ੀ ਹੋਣ ਤੇ ਹੀ ਮਾਇਕਰੋਫੂਨ ਛਡਦਾ। ਸਟੇਜ ਸੰਚਾਲਕ ਵਿਚਾਰਾ ਦੰਦ ਕਰੀਚਦਾ ਰਹਿ ਜਾਂਦਾ।
ਪਰੋਫੈਸਰ ਸੁਰਜੀਤ ਕੋਰ ਨੇ "ਇਕ ਦਾਸਤਾਨ " ਖੁਲੀ ਕਵਿਤਾ ਨਾਲ ਸਾਝ ਪਾਈ ਕਵਿਤਾ ਦਾ ਪਹਿਲੀਆਂ ਸਤਰਾਂ ਨੇ ਸਰੋਤਿਆਂ ਦਾ ਧਿਆਨ ਖਿਚ ਲਿਆ।
ਹਸੂੰ ਹੰਸੂ ਕਰਦੀ ਇਕ ਕੁੜੀ
ਹਾਸੇ ਦੀ ਛਣਕਾਰ ਗੁਆਕੇ
ਜਦ ਪਰਤੀ
ਉਹਦੇ ਸਿਰ ਤੇ
ਸੁੱਕਾ ਘਾਹ ਉਗ ਚੁੱਕਾ ਸੀ
ਉਹਦੇ ਨੈਣ ਸਿਰਫ ਤੱਕਦੇ ਸਨ।
ਬਾਕੀਆਂ ਵਾਂਗ ਦੂਸਰੀ ਕਵਿਤਾ "ਦਾਜ ਦਾ ਸੰਦੂਕ" ਪੇਸ਼ ਕੀਤੀ। ਅੋਰਤ ਦੀ ਰੀਝਾਂ ਬੇਬਸੀ ਦੀ ਗੱਲ ਜਿਨੀ ਬੇਬਾਕੀ ਨਾਲ ਪੇਸ਼ ਕੀਤੀ ਸਲਾਹਣ ਯੋਗ ਸੀ
ਇਥੋਂ ਤਕ ਤਾਂ ਜਾਣ ਪਛਾਣ ਦੀ ਗੱਲ ਸੀ ਹੁਣ ਹੱਥਲੀ ਕਿਤਾਬ ਸਮਿਆਂ ਤੋਂ ਪਾਰ ਬਾਰੇ ਆਪਣੇ ਵਿਚਾਰ ਸਾਂਝੇ ਕਰਾਂ ਗਾ।
ਪਹਿਲੀ ਕਵਿਤਾ ਸਮਿਆਂ ਤੋਂ ਪਾਰ ਦੇ ਕੁਝ ਸੇਅਰ ਪੇਸ਼ ਕਰ ਰਿਹਾ ਹਾਂ (ਬਰੈਕਟਾਂ ਵਿਚ ਦਿਤੇ ਸੁਝਾ ਹਨ)
ਸੁਣਿਐ ਪਾਪੀ ਮਾਰਨ ਲਈ , ਪਾਪ ਹੁੰਦਾ ਮਹਾਂਬਲੀ
ਕੀ ( ਕਦੋਂ ) ਹੋਵੇਗਾ ਪਾਪ ਦਾ ਅੰਤ ਸਦੀਆਂ ਤੋਂ ਜੋ ਫਿਰ ਰਿਹੇ।
ਕੁੱਦੋਵਾਲ ਕੀ ਉਹਦਾ ਜੀਣਾ, ਜੋ ਮਰ ਮਰ ਕੇ ਜੀਵਿਆ,
ਉਹ ਸਮੇਂ ਤੋਂ ਪਾਰ ਗਿਆ , ਜੋ ਖੜਾ ਸਥਿਰ ਰਿਹੈ।
(ਸਮੇਂ ਦਾ ਸੰਗੀ ਹੋ ਜਾਂਦਾ, ਜੋ ਖੜਾ ਸਥਿਰ ਰਿਹੇ।)
ਇਸ ਤੇਜ ਤਰਾਰ ਯੁਗ ਨੇ ਸਮਾਜਕ ਢਾਂਚੇ ਦੀਆਂ ਚੂਲਾਂ ਨੂੰ ਇਨਾਂ ਜਰਜਰਾ ਕਰ ਦਿਤਾ ਹੈ ਕਿ ਰਿਸ਼ਤੇ ਨਾਤੇ ਯਾਰੀ ਦੋਸਤੀ ਜੋ ਕਦੇ ਉਮਰਾਂ ਦੀ ਗੰਢ ਹੋਇਆ ਕਰਦੇ ਸਨ ਕਚ ਦੀ ਵੰਗ ਵਾਂਗ ਟੁਟ ਜਾਂਦੇ ਹਨ। ਨਵੀਆਂ ਨਵੀਆਂ ਸੰਸਥਾਵਾਂ ਬਣਾਓਣ ਦਾ ਸ਼ਊਰ ਸਾਨੂੰ ਅਜ ਵੀ ਹੈ ਸ਼ੁਰੂ ਸ਼ੁਰੂ ਵਿਚ ਹਮ ਖਿਆਲਾਂ ਦਾ ਵਡ ਅਕਾਰੀ ਕਾਫਲਾ ਵੀ ਜੁੜ ਜਾਂਦਾ ਹੈ ਪਰ ਹੁੰਦਾ ਕੀ ਹੈ ਬੇਕਦਰਾਂ ਦੀ ਯਾਰੀ ਟੁਟ ਗਈ ਕੜਿਚ ਕਰਕੇ ਬਸ ਕੁਝ ਹੀ ਦਿਨਾਂ ਵਿਚ ਹਰ ਕੋਈ ਡੇਡ ਇਟ ਦੀ ਮਸਜਦ ਉਸਾਰ ਖੜਦਾ ਹੈ ਬਸ ਮੈਂ ਮੈਂ ਦੇ ਵਾਬਰੋਲੇ ਵਿਚ ਪਰਾਪਤੀ ਗੁਮ ਹੋ ਜਾਂਦੀ ਹੈ । ਕੁਦੋਵਾਲ ਦੁਖ ਸੁਖ ਅਤੇ ਯਾਰ ਦੀ ਗਲੀ ਕਵਿਤਾ ਵਿਚ ਇਸ ਮੰਦਭਾਗੀ ਹੋਣੀ ਦੀ ਗੱਲ ਕਰਦਾ ਆਖਦਾ ਹੈ।
ਸਮੇਂ ਦਾ ਗੇੜ ਹੈ ਸੋਚ ਦਾ ਫੇਰ ਅੱਜ ਕੱਲ
ਬੋਲੀ ਬਦਲਦੇ ਸਾਥੀ ਤੇ ਰਾਹ ਬਿਖਰ ਜਾਂਦੇ ਨੇ।
ਘਰੋਂ ਤੁਰਿਆ ਸਾਂ , ਭੀੜ ਸੀ ਬੜੀ
ਮੰਜ਼ਲ ਤੇ ਦੇਖਾਂਗੇ , ਕਿਹੜਾ ਨਾਲ ਹੈ।
ਅਗੇ ਚਲ ਕੇ ਕੁਦੋਵਾਲ ਜੰਨਸਾਧਾਰਨ ਅਤੇ ਅੋਰਤ ਦੇ ਸੰਤਾਪ ਦੀ ਗੱਲ ਕਰਦਾ ਆਖਦਾ ਹੈ
ਆਮ ਲੋਕਾਂ ਨੁੰ ਕਦੇ ,ਪੁੱਛਿਆ ਹੀ ਨਹੀਂ ਕਿਸੇ
ਉਦਂੋਂ ਵੀ ਉਹ ਨਾਚੀਜ਼ ਸਨ , ਅਜ ਵੀ ਨਾਚੀਜ਼ ਹਨ।
ਆਮ ਲੋਕਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਸਿਖ ਪੰਥ ਹੋਂਦ ਵਿਚ ਆਇਆ, ਗੁਰੂ ਬਾਬਾ ਨਾਨਕ ਤੋਂ ਲੇ ਕੇ ਗੁਰੂ ਗੋਬਿੰਦ ਸਿੰਘ ਤਕ ਸਿਰਫ ਤੇ ਸਿਰਫ ਇਕ ਨਿਸ਼ਾਨਾ ਸੀ ਕਿ ਦਬੇ ਕੁਚਲੇ ਲੋਕ (ਔਰਤ ਵੀ ਦਬੇ ਕੁਚਲੇ ਲੋਕਾਂ ਵਿਚ ਹੀ ਗਿਣੀ ਜਾਂਦੀ ਹੈ) ਅਣਖ ਨਾਲ ਜੀਣਾ ਸਿਖ ਲੈਣ। ਪਰ ਹੋ ਕੀ ਰਿਹਾ ਹੈ। ਚੋਰ ਠਗ ਧੜਵੈਲ ਛਤਰ ਭੂਪਤ ਸਿਰ ਤੋੜਾ। ਭਰੂਣ ਹਤਿਆ ਜ਼ੋਰਾਂ ਤੇ ਹੈ ਵਿਆਹੀਆਂ ਦਾਜ ਦੀ ਵਲੀ ਚੜ੍ਹ ਜਾਂਦੀਆਂ ਹਨ। ਗੁਰੂ ਗਰੰਥ ਨੂੰ ਗੁਰੂ ਮਨਣ ਵਾਲੇ ਵਡੀ ਗਿਣਤੀ ਵਿਚ ਕੁਕਰਮ ਕਰਨ ਵਿਚ ਅਗਲੀ ਕਤਾਰ ਵਿਚ ਖੜੇ ਨਜ਼ਰ ਆਉਂਦੇ ਹਨ।
ਕੁਦੋਵਾਲ ਅਗਲੀਆਂ ਸਤਰਾਂ ਔਰਤ ਦੀ ਤਰਾਸਦੀ ਦੀ ਗੱਲ ਕਰਦਾ ਲਿਖਦਾ ਹੈ।
ਦਰੋਪਦੀ ਦਾ ਚੀਰ ਹਰਨ ਜੋ ਕਰਦੇ ਰਹੇ
ਉਦੋਂ ਵੀ ਉਹ ਸ਼ਰੀਫ ਸਨ ਅਜ ਵੀ ਸ਼ਰੀਫ ਨੇ।
ਸੀਤਾ ਵਰਗੀਆਂ ਮਾਵਾਂ ਦਿੰਦੀਆਂ ਅਗਨ ਪ੍ਰੀਖਿਆ
ਅੱਜ ਵੀ ਸੜਦੀਆਂ ਮਰਦੀਆਂ ਕੈਸੇ ਨਸੀਬ ਨੇ।
ਔਰਤ ਹੋਣ ਦੀ ਸਜ਼ਾ ਹੋਈ ਕਦੇ ਵੀ ਘਟ ਨਾ
ਉਦੋਂ ਸ਼ਰੇਆਮ ਸੀ ਅਜ ਕੁੜੀਮਾਰ ਸ਼ਰੀਫ ਨੇ।
ਕਦੇ ਤਾਂ ਮਰਦ ਔਰਤ , ਦੀ ਕਰੇਗਾ ਕਦਰ
ਆਸ ਇਹੀ, ਦਿਲ ਵਿਚ ਮਿਰੇ , ਪਲ ਰਹੀ ਹੇ
(ਹੋ ਗਈ ਜਦ ਇਨਕਾਰੀ, ਕਿ ਇਹ ਉਸਦੇ ਨਸੀਬ ਨੇ)
ਕੁਦੋਵਾਲ ਦਾ ਉੁਪਰੋਕਤ ਸ਼ੇਅਰ ਔਰਤ ਨਾਲ ਹੋ ਰਹੀ ਬੇਇਨਸਾਫੀ ਦੀ ਗੱਲ ਕਰਦਾ ਹੈ ਇਸ ਸ਼ੇਅਰ ਦਾ ਅਸਲ ਥਾਂ੍ਹ ਸਹਾਦਤ ਦੀ ਥਾਂ੍ਹ ਨਵੇਂ ਪੁਰਾਣੇ ਵਕਤ ਨਾਂ ਦੀ ਕਵਿਤਾ ਵਿਚ ਜ਼ਿਆਦਾ ਜਚਦਾ ਹੈ
1984 ਵਿਚ ਹੋਏ ਸਿਖ ਕਤਲੇਆਮ ਦੀ ਘਿਨਾਉਣੀ ਤਸਵੀਰ ਹੈ ਢਾਣੀ ਕਵਿਤਾ
ਇਕ ਢਾਣੀ, ਆਪਣੇ ਹੀ ਸ਼ਹਿਰ ਚਲੀ ਦੋਸਤੋ।
ਅੱੱਗ ਅੱਗ ਖੇਡਦੀ, ਗਲੀ ਗਲੀ ਦੋਸਤੋ।
ਵਕਤ ਦਾ ਕਾਨੂੰਨ , ਖੜਾ੍ਹ ਹਸਦਾ ਰਿਹਾ
ਅੱੱਗ ਮੰਗਦੀ ਰਹੀ ਬੰਦੇ ਦੀ ਬਲੀ ਦੋਸਤੋ।
ਇਸਤੋਂ ਅਗਲਾ ਸ਼ੇਅਰ
ਰੁੱਖ ਬੜਾ ਜਦ ਵੀ ਗਿਰੇ , ਆਲ੍ਹਣੇ ਵੀ ਟੁਟਦੇ
ਬੇਖਬਰ ਪੰਛੀ ,ਅਗ ਮਹਾਂ ਛਲੀ ਦੋਸਤੋ
ਇਸ ਸ਼ੇਅਰ ਮੁਤਾਬਕ ਇੰਦਰਾ ਮਰਨ ਤੇ ਜੋ ਦਿਲੀ ਵਿਚ ਸਿਖ ਕਤਲੇਆਮ ਹੋਈ ਉਹ ਹੋਣੀ ਹੀ ਸੀ। ਮੇਰੀ ਜਾਚੇ ਇਸ ਦਾ ਮਤਲਬ ਰਾਜੀਵ ਗਾਂਧੀ ਦੀ ਕਹੀ ਗੱਲ ਕਿ ਜਦ ਕੋਈ ਬੜਾ ਰੁਖ ਡਿਗਦਾ ਹੈ ਤਾਂ ਧਰਤੀ ਕੰਬਦੀ ਹੈ ਨਾਲ ਮੇਲ ਖਾਦਾ ਹੈ। ਜੱਚਿਆ ਨਹੀਂ।
ਅਫਸੋਸ ਤਾਂ ਇਸ ਗੱਲ ਦਾ ਹੈ ਕਿ ਜਿਸ ਬੋਟ ਦਾ ਆਲ੍ਹਣਾ ਉਸ ਰੁਖ ਤੇ ਸੀ ਉੇਹ ਤਾਂ ਸਟ ਚੋਟ ਖਾਂਣ ਦੀ ਬਜਾਏ ਦੇਸ਼ ਦੀ ਵਾਗਡੋਰ ਸੰਭਾਲ ਕੇ ਬੈਠ ਗਿਆ।
ਕੁਦੋਵਾਲ ਦੀ ਉਜੜੇ ਗਰਾਂ ਕਵਿਤਾ ਅਜ ਦੇ ਯੁਗ ਦੀ ਸਹੀ ਤਸਵੀਰ ਪੇਸ਼ ਕਰਦੀ ਹੈ। ਕਿਸ ਤਰਾਂ ਸਰੀਫ ਆਦਮੀ ਦਾ ਜੀਣਾ ਦੋਭਰ ਹੋ ਗਿਆ ਹੈ।
ਕਿਸ ਤਰਾਂ ਜੰਨਤਾ ਡਰ ਦੇ ਸਾਏ ਵਿਚ ਦਿਨ ਕਟ ਰਹੀ ਹੈ। ਮੇਰੇ ਖਿਆਲ ਮੁਤਾਬਕ ਕੁਝ ਸ਼ੇਅਰ ਸੋਧ ਮੰਗਦੇ ਹਨ।
ਉਜੜੇ ਗਰਾਂ ਨੇ ਦਸਦੇ, ਕਹਾਣੀ ਡਰਾਂ ਦੀ।
ਕਿਸ ਤਰਾਂ ਲੁਟੀ ਰੌਣਕ, ਵਸਦੇ ਘਰਾਂ ਦੀ।
ਮਹਿੰਂਦੀ ਸਗਨਾ ਦੀ, ਲੱਗੀ ਹੈ ਜ਼ਰੂਰ।
ਹੈ ਤੇਲ ਭਿਜੀ ਗੁੱਠ, ਅਜੇ ਵੀ ਦਰਾਂ ਦੀ।
ਗਾਏ ਗਏ ਨੇ ਗੀਤ, ਇਥੇ ਸੁਹਾਗ ਦੇ।
ਹੈ ਲਮਕਦੀ ਅਜੇ ਵੀ , ਡੋਰ ਪਤਰਾਂ ਦੀ।
ਹੁਸਨਾਂ ਦੀ ਮੰਡੀ ਲਗੀ, ਕਤਲਾਂ ਦਾ ਹੈ ਮੌਸਮ।
ਦੋ ਚਾਰ ਬੀਜ ਬੀਜ ਲੈ, ਰੁੱਤ ਵੱਤਰਾਂ ਦੀ।
ਕੁੱਦੋਵਾਲ ਦਾ ਮਤਲਬ ਕਿਸ ਬੀਜ ਤੋਂ ਹੈ ਇਹ ਸਮਝ ਤੋਂ ਬਾਹਰ ਹੈ।
ਰੁੱਤ ਰੱਤ ਨਾਲ ਸਿੰਜਣ, ਬੀਜਦੇ ਨਫਰਤਾਂ ਹੀ।
( ਨਫਰਤ ਦੇ ਬੀਜ ਬੀਜ ਕੇ, ਜਦ ਰੱਤ ਨਾਲ ਸਿੰਜਣ।)
ਹੈ ਖੂਨ ਖੂਨ ਰਹਿ ਗਈ, ਕੀਮਤ ਕਦਰਾਂ ਦੀ।
ਨਹੀਂ ਹਾਰੇਗਾ, ਨਾ ਹਾਰਿਆ ਹੈ ਕੁੱਦੋਵਾਲ
ਕਥਾਂ ਬਾਰੂਦ ੁਯੱਗ ਦੀ, ਜਾਂ ਹੋਵੇ ਪਥਰਾਂ ਦੀ
ਆਖਰੀ ਸ਼ੇਅਰ ਹਾਂ ਪਖੀ ਹੈ ਚੰਗਾ ਲਗਾ।
ਪਰਦੇਸੀ ਧਰਤੀ ਅਤੇ ਲੜਦੇ ਰਹਾਂਗੇ ਦੋਵੇਂ ਕਵਿਤਾਵਾਂ ਚੜਦੀ ਕਲਾ ਦੀ ਗੱਲ ਕਰਦੀਆਂ ਹਨ।
ਕੁੱਦੋਵਾਲ ਨੇ ਇਕੋਵਾਰ, ਜੀਣਾ ਇਸ ਜੱਗ ਤੇ
ਸੂਰਮਿਆਂ ਦੀ ਮੌਤ ਵੀ, ਇਕੋ ਵਾਰ ਮਰਨਾ ਹੈ " ਪਰਦੇਸੀ ਧਰਤੀ"
ਤੁਸੀਂ ਕਤਲ ਕਰੋ, ਅਸੀਂ ਮਰਦੇ ਰਹਾਂਗੇ।
ਤੂੰ ਕਤਲ ਕਰੇਂਗਾ, ਕੀ ਅਸੀਂ ਡਰਦੇ ਰਹਾਂਗੇ।
(ਨਹੀਂ, ਆਪਣੀ ਆਜ਼ਦੀ ਤੱਕ, ਲੜਦੇ ਰਹਾਂਗੇ।)
ਤਾਕਤ ਹੈਂਕੜ ਗ਼ਰੂਰ , ਜੇ ਤੇਰਾ ਸੱਚ ( ਸੁਭਾ) ਹੈ
ਦੇ ਸ਼ਹਾਦਤ ਤੇਰਾ ਭਰਮ, ਭਸਮ ਕਰਦੇ ਰਹਾਂਗੇ।
ਤੇਰਾ ਇਕ ਇਕ ਬੋਲ ਜੇ, ਬਣ ਜਾਂਦੈ ਕਾਨੂੰਨ।
ਅੇਸੇ ਹਰ ਕਾਨੂੰਨ ਦਾ, ਫਾਤਿਯਾ ਪੜ੍ਹਦੇ ਰਹਾਂਗੇ। " ਲੜਦੇ ਰਹਾਂਗੇ"
ਉਧਾਰੇ ਖੰਭ ਵਧੀਆ ਹੈ।
ਦੇ ਕੇ ਉਧਾਰੇ ਖੰਭ , ਵਣਜੇਂ ਲਾਚਾਰੀਆਂ।
ਉੱਡਣਾ ਵੀ ਲੋਚੇਂ, ਉੱੱਚੀਆਂ ਉਡਾਰੀਆਂ ।
ਸੋਨੇ ਵਰਗਾ ਸਚ ਹੈ।
" ਇਹ ਵੀ ਦਿਨ ਹਨ " ਬਦਲਦੇ ਸਮੇਂ ਦਾ ਯਤਾਰਥ ਹੈ।
ਕੱੱਲ ਵੀ ਸੀ,ਅੱਜ ਵੀ ਸੱਚ ਹੈ,ਜੋ ਸਿਆਣੇ ਕਹਿੰਦੇ ਹਨ।
ਦੇਸ਼ ਵਿੱਚ , ਬੰਦੇ ਘੱਟ ਤੇ ਬਾਬੇ ਜ਼ਿਆਦਾ ਰਹਿੰਦੇ ਹਨ।
ਇਹ ਵੀ ਦਿਨ ਹਨ, ਸ਼ਿਅਰ ਬਾਜ਼ਾਰ, ਰਾਜਾ ਕਦੇ ਕੰਗਾਲ ਕਰੇ।
ਉਹ ਵੀ ਦਿਨ ਸਨ,ਸੌ ਦਾ ਨੋਟ, ਯਾਰ ਬਾਦਸ਼ਾਹ ਕਹਿੰਦੇ ਸਨ।
ਉਪਰੋਕਤ ਸਤਰਾਂ ਵਿਚ ਪਿਆਰਾ ਸਿੰਘ ਕੱਦੋਵਾਲ ਬਾਬਿਆਂ ਦੀ ਵਧਦੀ ਗਿਣਤੀ ਬਾਰੇ ਗੱਲ ਕਰਦਾ ਹੈ
ਬਰਸਾਤ ਦੀ ਰੁਤੇ ਜਮੀਆਂ ਖੁੰਬਾਂ ਵਾਂਗ ਬਾਬਿਆਂ ਬਾਰੇ ਜਾਨਣਾ ਔਖਾ ਹੋ ਗਿਆ ਹੈ ਕਿਹੜਾ ਗੁਣਕਾਰੀ ਹੈ ਅਤੇ ਕਹਿੜਾਂ ਜ਼ੈਹਰ ਦੀ ਗੰਦਲ ਹੈ।
ਸ਼ਿਅਰ ਬਾਜਾæਰ ਬਾਰੇ ਕੀਤੀ ਟਿਪਣੀ ਬੜੀ ਢੁਕਵੀਂ ਹੈ। ਸਾਰੇ ਸੰਸਾਰ ਨੂੰ ਬਲੀ ਦੇ ਬੁਥੇ ਦੇਣ ਵਾਲਾ ਸ਼ੇਅਰ ਬਾਜ਼ਰ ਹੀ ਤਾਂ ਹੈ।
ਮਸੀਤਾਂ ਵਿਚ ਬੰਬ ਚਲਦੇ ਹਨ,ਚਰਚਾਂ ਦੇ ਪਾਦਰੀ ਬਦਫੈਲੀਆਂ ਕਰਨ ਵਿਚ ਅਗਲੀ ਕਤਾਰ ਵਿਚ ਖੜੇ ਨਜ਼ਰ ਆਉਂਦੇ ਹਨ, ਗੁਰਦਵਾਰਿਆਂ ਵਿਚ ਨਿਤ ਪੱਗੋ ਲਥੀ ਹੋਣ ਦੀਆਂ ਖਬਰਾਂ ਛਪਦੀਆਂ ਹਨ। ਬਾਬਿਆਂ ਦੇ ਅਤੇ ਬਾਪੂਆਂ ਦੇ ਡੇਰੇ ਕੁਕਰਮਾਂ ਦਾ ਕੇਂਦਰ ਬਣੇ ਹੋਏ ਹਨ। ਸਿਆਸਤਦਾਨਾ ਦੀ ਸਰਪਰਸਤੀ ਕਾਰਨ ਕੋਈ ਵੀ ਕਾਨੂੰਨ ਇਹਨਾਂ ਬਬਿਆਂ ਬਾਪੂਆਂ ਤੇ ਲਾਗੂ ਨਹੀਂ ਹੁੰਦਾ।
ਇਹ ਵੀ ਦਿਨ ਹਨ, ਰੱਬ ਦੇ ਘਰਾਂ'ਚ , ਘੋਰ ਪਾਪ ਨਿੱਤ ਹੁੰਦੇ ਨੇ।
ਉਹ ਵੀ ਦਿਨ ਸਨ, ਘਰ ਘਰ ਵਿੱਚ, ਰੱਬੀ ਬੰਦੇ ਰਹਿਂਦੇ ਸਨ।
ਪਿਆਰਾ ਸਿੰਘ ਕੁਦੋਵਾਲ ਆਪਣੀ ਕਵਿਤਾ ਵਿਚ ਨਿਜਵਾਦ , ਦੇਹਵਾਦ ਜਾਂ ਵਖਵਾਦ ਦੇ ਰੋਣੇ ਰੋਣ ਦੀ ਬਜਾਏ ਇਕ ਸੁਲਝੇ ਹੋਏ ਲੇਖਕ ਵਾਂਗ ਆਪਣੇ ਫਰਜ æਨੂੰ ਪਛਾਣਦਾ ਹੋਇਆ ਨਿਰਪੱਖ ਰਹਿੰਦਾ ਹੋਇਆ ਆਪਣੀ ਕਵਿਤਾ ਦਵਾਰਾ ਸਮਾਜਕ ,ਧਾਰਮਕ ਅਤੇ ਸਿਆਸੀ ਗਿਰਾਵਟ ਦੀ ਨਿਸ਼ਾਨਦਹੀ ਕਰਦਾ ਹੋਇਆ ਜਨਸਧਾਰਰਨ ਨੂੰ ਧਾਰਮਕ, ਸਮਾਜਕ ਅਤੇ ਸਿਆਸਤ ਪਖੋਂ ਜਾਗਰੂਕ ਕਰਦਾ ਹੈ।
ਪਿਆਰਾ ਸਿੰਘ ਦੀ ਕਾਵ ਕਿਰਤ ਨੂੰ ਜੀ ਆਇਆ ਆਖਦਾ ਹੋਇਆ ਹੋਰ ਪੁਸਤਕਾਂ ਦੀ ਉਡੀਕ ਕਰਾਂਗਾ ਅਤੇ ਆਸ ਕਰਾਂਗਾ ਕਿ ਪਿਆਰਾ ਸਿੰਘ ਕੁਦੋਵਾਲ ਪੂਰੀ ਦ੍ਰਿੜਤਾ ਨਾਲ ਮਾਂ ਬੋਲੀ ਪੰਜਬੀ ਦੀ ਉਨਤੀ ਲਈ ਆਪਣਾ ਯੋਗਦਾਨ ਪਾਵੇਗਾ