ਯਾਦ (ਕਵਿਤਾ)

ਮਨਦੀਪ ਕੈਂਥ   

Cell: +91 94170 37037
Address:
ਕੋਟਕਪੂਰਾ India
ਮਨਦੀਪ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਿਲ ਵਿਚ
ਮਿੱਠੀ ਜਿਹੀ ਯਾਦ
ਹਰ ਕੋਈ
ਕਿਸੇ ਨੂੰ
ਕਿਸੇ ਬਹਾਨੇ ਯਾਦ ਕਰਦਾ
ਪਰ…..
ਨਿਗੂਣੀ ਸੋਚ ਸਦਕਾ
ਹਰ ਕੋਈ
ਕਿਸੇ ਤੇ
ਭੁੱਲ ਗਿਆ ਹੋਵੇਗਾ
ਕਹਿ ਦੋਸ਼ ਮੜ੍ਹਦਾ
ਪਰ..
ਉਹ ਅਣਜਾਣ
ਇਹ ਨਹੀਂ ਜਾਣਦਾ
ਐਂਵੇ ਕੌਣ
ਕਿਸੇ ਨੂੰ
ਕੋਈ ਭੁੱਲਦਾ।
ਇਹ ਦੂਰੀਆਂ ਤੇ ਫ਼ਾਸਲੇ
ਸੋਚ ਨੇ ਘੜੇ ਜੋ ਕਾਫ਼ਲੇ
ਦਿਲ ਤੋਂ ਦਿਲ ਦੇ ਰਿਸ਼ਤੇ
ਇਨ੍ਹਾਂ ਲਈ ਨਾ ਕੋਈ ਬਣਿਆ
ਪੈਮਾਨਾ
ਜੋ ਇਨ੍ਹਾਂ ਨੂੰ ਮਿਣ ਸਕਦਾ
ਦਿਲ ਦੀ ਡੂੰਘਾਈ ਹੀ ਇਸ
ਤੜਫ਼ ਨੂੰ ਮਹਿਸੂਸ ਕਰਦੀ
ਕੌਣ ਬੇਮੁੱਖ ਹੋ
ਇਨ੍ਹਾਂ ਰਿਸ਼ਤਿਆਂ ਨੂੰ ਜਰਦਾ
ਦਿਲ ਤੋਂ ਦੂਰ ਹੋਣਾ
ਕਦੇ ਆਪਣੇ ਆਪ ਲਈ
ਮਜ਼ਬੂਰੀ ਜਾਂ ਸਬੱਬ ਬਣਦਾ।
ਤੋੜ ਜੋ ਰਿਸ਼ਤਿਆਂ ਦੀ ਕੜੀ
ਕੋਈ ਕਿਸੇ ਨੂੰ ਭੁੱਲਦਾ,
ਬਦਨਸੀਬ ਉਹ ਇਨਸਾਨ
ਜੋ ਪੱਥਰ ਦੀ ਤਰ੍ਹਾਂ
ਨਦੀ ਤੇ ਵਹਾਅ ਸੰਗ ਰੁੜ੍ਹਦਾ।
ਮਜ਼ਬੂਰੀ ਦੂਜੇ ਦੀ,
ਇਹ ਵਹਿਮ ਤੇਰਾ
ਕੌਣ  ਕਿਸੇ ਨੂੰ ਭੁੱਲਦਾ।
ਇਨਸਾਨੀ ਫ਼ਿਤਰਤ ਇਹੋ
ਮਿੱਠੀ- ਕੌੜੀ ਯਾਦ
ਰੱਖ ਦਿਲ ਵਿਚ
ਹਰ ਕੋਈ
ਕਿਸੇ ਨੂੰ ਕਿਸੇ ਬਹਾਨੇ ਮਿਲਦਾ,
ਕਿਸੇ. . . . . .