ਬੇਰੋਜ਼ਗਾਰੀ (ਕਵਿਤਾ)

ਸੁਰਿੰਦਰਪਾਲ ਸਿੰਘ ਉਪਲ   

Email: surinder7dubai@gmail.com
Cell: +968-93447646
Address: ਪਿੰਡ- ਗੜ੍ਹਦੀਵਾਲਾ
ਹੁਸ਼ਿਆਰਪੁਰ India
ਸੁਰਿੰਦਰਪਾਲ ਸਿੰਘ ਉਪਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਐਮ.ਏ. ਬੀ.ਐਡ ਪੜ੍ਹ ਕੇ ਮੁੰਡੇ-ਕੁੜੀਆਂ ਘੂੰਮਦੇ  ਵਾਂਗ ਭਿਖਾਰੀ,
ਡਿਗਰੀ ਦਾ ਕੋਈ ਮੁੱਲ ਨਾ ਪੈਂਦਾ ਨਾ ਨੋਕਰੀ ਮਿਲੇ ਸਰਕਾਰੀ,
ਦਿਨੋ ਦਿਨ ਵੱਧਦੀ ਮੰਗਿਆਈ ਨੇ ਮੱਤ  ਕਈਆ ਦੀ ਮਾਰੀ,
ਬੜੀ ਮੁਸੀਬਤ ਬਣੀ ਹੈ ਲੋਕੋ ਇਸ ਜੱਗ ਤੇ ਬੇਰੋਜ਼ਗਾਰੀ,


ਕਰਜੇ  ਚੁੱਕ ਕੇ ਕਰੀ ਪੜਾਈ  ਜਦ ਕਿਸੇ ਕੰਮ ਨਾ ਆਉਂਦੀ,
ਬਣ ਜਾਂਦੀ ਫਿਰ ਟੈਨਸ਼ਣ ਜਿੰਦਗੀ ਰਾਹ ਨਸ਼ਿਆ ਦੇ ਪਾਉਂਦੀ,
ਟੈਨਸ਼ਣ ਦੇ ਵਿੱਚ ਪੈ ਕੇ ਹਰ ਕੋਈ ਲਾ ਬਹਿੰਦਾ ਬੂਰੀ ਬਿਮਾਰੀ,
ਬੜੀ  ਮੁਸੀਬਤ  ਬਣੀ ਹੈ ਲੋਕੋ  ਇਸ ਜੱਗ  ਤੇ ਬੇਰੋਜ਼ਗਾਰੀ,


ਡਿਗਰੀ  ਨੂੰ ਨਾ ਕੋਈ  ਵੀ  ਪੁੱਛਦਾ  ਰਿਸ਼ਵਤ  ਇੱਥੇ  ਚੱਲੇ,
ਨੋਕਰੀ  ਵੀ  ਤਾਂ  ਉਹਨੂੰ  ਮਿਲਦੀ  ਪੈਸਾ   ਜੀਹਦੇ   ਪੱਲੇ,
ਜਾ  ਫਿਰ ਪੁੱਤ  ਸਿਫਾਰਸ਼ੀ  ਕੋਈ  ਲੈ ਜਾਂਦਾ  ਸਾਡੀ ਵਾਰੀ,
ਬੜੀ  ਮੁਸੀਬਤ  ਬਣੀ ਹੈ  ਲੋਕੋ  ਇਸ  ਜੱਗ  ਤੇ ਬੇਰੋਜ਼ਗਾਰੀ,


ਵੋਟਾਂ  ਵੇਲੇ  ਸਰਕਾਰ  ਵੀ  ਇੱਥੇ  ਵਾਅਦੇ  ਵੱਡੇ ਵੱਡੇ  ਕਰਦੀ,
ਇਲੇਕਸ਼ਨ ਪਿਛੋ ਸਾਰ ਨਾ ਲੈਂਦੀ ਨਾ ਹੱਲ ਮਹਿੰਗਾਈ ਦਾ ਕਰਦੀ
ਸਾਡੇ  ਦੇਸ਼  ਨੂੰ  ਲੁੱਟ  ਕੇ  ਖਾਈ  ਜਾਂਦੇ  ਵੋਟਾਂ  ਦੇ  ਭਿਖਾਰੀ,
ਬੜੀ  ਮੁਸੀਬਤ  ਬਣੀ ਹੈ  ਲੋਕੋ  ਇਸ  ਜੱਗ  ਤੇ ਬੇਰੋਜ਼ਗਾਰੀ,

ਬਾਪੂ ਕਹਿੰਦਾ ਪੜ੍ਹ ਲਿੱਖ ਮੁੰਡਾ ਬਣੂਗਾ ਸਾਡਾ ਸਹਾਰਾ,
ਪਰ ਡਿਪਲੋਮਾ ਕਰ ਕੇ ਵਿੱਚ ਪ੍ਰਦੇਸਾ "ਉੱਪਲ" ਰੁਲੇ ਬੇਚਾਰਾ,
ਅਈਲੇਟਸ ਕਰ ਮੁੰਡੇ ਕੁੜੀਆ ਕਰੀ ਯੋਰਪ ਦੀ ਫਿਰਣ ਤਿਆਰੀ,
ਕਦੋ  ਮੁੱਕਣੀ  ਰੱਬਾ   ਇਸ   ਜੱਗ  ਤੋ  ਚੰਦਰੀ ਬੇਰੋਜ਼ਗਾਰੀ.
ਬੜੀ  ਮੁਸੀਬਤ  ਬਣੀ ਹੈ  ਲੋਕੋ  ਇਸ  ਜੱਗ  ਤੇ ਬੇਰੋਜ਼ਗਾਰੀ,