ਮੈਂ ਏਨਾ ਸਸਤਾ ਨਹੀਂ ਵਿਕਾਂਗਾ
ਕਿ ਸੱਚ ਦਾ ਭਾਅ ਡਿੱਗ ਪਵੇ
ਮੈਂ ਪਿਆਰ ਦਾ ਸੂਹਾ
ਫੁੱਲ ਧਰਨ ਦੀ ਥਾਂ
ਦਗਦਾ ਅੰਗਿਆਰ ਵੀ ਨਹੀਂ ਰੱਖਾਂਗਾ
ਮੇਰਾ ਸਿਰ ਕਟ ਜਾਵੇਗਾ
ਪਰ ਝੁਕੇਗਾ ਨਹੀਂ
ਕਿਉਂਕਿ====
ਅਜੇ ਪੌਣਾ ਤੇ ਤੂਫਾਨਾ ਨੂੰ
ਰਾਹਦਾਰੀ ਲੈਣ ਦੀ ਲੋੜ ਨਹੀਂ
ਯਾਦ ਰੱਖੋ
ਬਹੁਤ ਲੰਬਾ ਇਤਿਹਾਸ ਹੈ
ਸਾਡੇ ਸਬਰਾਂ ਦਾ
ਅਸੀਂ ਅਚਾਨਕ ਹੀ ਤਾਂ ਨਹੀਂ ਪਹੁੰਚੇ
ਤਰਲਿਆਂ ਤੋਂ ਤਲਵਾਰਾਂ ਤੱਕ।
ਤਰਲਿਆਂ ਤੋਂ ਤਲਵਾਰਾਂ ਤੱਕ।