ਕੈਸਾ ਦੀਪ ਸੀ ਜੋ ਹਨੇਰੀਆਂ ਵਿਚ ਵੀ ਬਲ਼ਦਾ ਰਿਹਾ,
ਉਲਫ਼ਤ ਚਿਣਗ ਲੱਗੀ, ਜਿਸ ਨਾ' ਆਦਮੀ ਢਲ਼ਦਾ ਰਿਹਾ।
ਅਤੀਤ, ਭਵਿੱਖ ਦਾ ਚਾਣਨ ਬਣਦਾ ਹੈ, ਆਖ਼ਿਰ ਜਾ,
ਫੁੱਲ ਕਿੰਨਾ ਸੁਹਣਾ! ਜੋ ਕੰਡਿਆਂ ਹੇਠ ਫਲ਼ਦਾ ਰਿਹਾ।
ਚਿਮਰਾਟ ਉਠਿਆ ਹੋਣੈ , ਰੋਦਾਂ ਏ ਇਸੇ ਕਰਕੇ ਹੀ ਤਾਂ,
ਲੱਗ ਗਈਆਂ ਮਿਰਚਾਂ, ਬੱਚਾ ਅੱਖੀਆਂ ਮਲ਼ਦਾ ਰਿਹਾ।
ਜਾਨ ਲਗਾ ਥੱਲਿਆ ਸਾਰੀ ਬੰਜ਼ਰ ਭੂਮੀ ਤਾਈਂ,
ਪਸੀਨੀ ਹੋਇਆ ਕਿਸਾਨ,ਜਿਮੀਂ ਨੂੰ ਹਲ਼ਦਾ ਰਿਹਾ।
ਮਨਫ਼ੀ ਨਾ ਹੋਵੇ, ਆਸਾਂ ਨਾਲ ਬਣਾਇਆ ਸੀ ਜੋ,
ਰਾਖ਼ ਹੋਇਆ, ਅੱਖਾਂ ਸਾਹਵੇਂ ਘਰ ਜਲ਼ਦਾ ਰਿਹਾ।