ਉਡੀਕਿਆ ਮੈਂ ਬੜਾ ਦਿਲਬਰ ਬਨੇਰੀਂ ਬਾਲ ਕੇ ਦੀਵੇ।
ਮਿਲੀ ਨਾ ਦੀਦ ਪਰ ਉਸ ਦੀ ਪਿਆਸੇ ਹੀ ਰਹੇ ਦੀਦੇ।
ਸੁਣਾਇਆ ਦਰਦ ਨਾ ਦਿਲ ਦਾ ਲੁਕਾਏ ਜੱਗ ਤੋਂ ਹੰਝੂ,
ਖੁਦਾ ਸਾਹਵਂੇ ਜਹਾਂਨ ਨੰਗੈ ਖੁਦਾ ਤੋ ਕਿAੇ ਕਰਾਂ ਪਰਦੇ ।
ਯਤਨ ਕੁਝ ਖੁਦ ਨਹੀਂ ਕਰਦੇ ਅਜੇਹੀ ਸੋਚ ਹੈ ਸਾਡੀ,
ਕੋਈ ਸੁਕਰਾਤ ਆ ਬਹੁੜੇ ਪਿਆਲਾ ਜ਼ਹਿਰ ਦਾ ਪੀਵੇ ।
ਉਨਾ੍ਹ ਦਾ ਹੌਸਲਾ ਦੇਖੋ ਉਨਾਂ੍ਹ ਦਾ ਸਿਰੜ ਵੀ ਦੇਖੋ ,
ਕਟਾਏ ਸੀਸ ਜਿੰਨ੍ਹਾਂ ਨੇ ਨਹੀ ਪਰ ਬਚਨ ਤੋਂ ਥਿੜਕੇ ।
ਨਹੀ ਮਾਣੇ ਨਜਾਰੇ ਕੁਦਰਤੀ Aਹਨਾ ਹਕੀਕਤ ਹੈ,
ਜਿਨਾਂ੍ਹ ਦੇਖੇ ਕਦੇ ਨਾ ਪੱਤਿਆਂ ਤੇ ਤ੍ਰੇਲ ਦੇ ਤਪਕੇ ।
ਲਗਾਈਆਂ ਬੇੜੀਆਂ ਪੈਰੀਂ ਤੇ ਪੱਤਣੋਂ ਬੇੜੀਆਂ ਲੈ ਗਏ ,
ਕਿਵੇ ਜਾਵਾਂ ਵਸੇ ਦਿਲਬਰ ਨਦੀ ਦੇ ਦੂਸਰੇ ਪਾਸੇ ।
ਸਹਾਰਾ ਪੀ੍ਰਤ ਸੀ ਤੇਰਾ ਤੂੰ ਹੀ ਮੁੱਖ ਮੋੜਿਆ ਸਾਥੋਂ,
ਉਡੀਕਾਂਗੇ ਤੇ ਪੂਜਾਂਗੇ ਅਸੀਂ ਤੈਨੂੰ ਖੁਦਾ ਕਰਕੇ ।