ਤੂੰ ਸਾਈਂ ਦਾ ਅੰਗ / (ਕਾਫ਼ੀ)
(ਕਵਿਤਾ)
ਤੂੰ ਸਾਈਂ ਦਾ ਅੰਗ ਬੇਲੀਆ,
ਤੂੰ ਸਾਈਂ ਦਾ ਅੰਗ।
ਬਿਨਾ ਮਿਲਾਪੇ ਦਰਗਾਹ ਕੋਲੋਂ ਦੀ ,
ਜਾਣ-ਜਾਣ ਨਾ ਲੰਘ।
ਤੂੰ ਸਾਈਂ ਦਾ ਅੰਗ ਬੇਲੀਆ,
ਤੂੰ ਸਾਈਂ ਦਾ ਅੰਗ।
ਊੱਚੀਆ ਕੋਠੀਆਂ ਪਾ ਕੇ,
ਫਿਰ ਵੀ ਕਿਅਂ ਏ ਨੰਗ।
ਪੂਰੇ ਹੌਸ਼-ਹਵਾਸ ਦੇ ਵਿਚ ਵੀ,
ਤੂੰ ਚੜ੍ਹਾਈ ਭੰਗ।
ਤੂੰ ਸਾਈਂ ਦਾ ਅੰਗ ਬੇਲੀਆ,
ਤੂੰ ਸਾਈਂ ਦਾ ਅੰਗ।
ਅਮੀਰ ਜ਼ਾਦਿਆਂ ਦੇ ਨਾਲ ਰਲਕੇ,
ਬੋਲਣ ਦਾ ਨੀ ਢੰਗ।
ਜੋ ਹੱਥ ਲੱਗੇ ਬਿਨਾ ਕਸੂਰੋਂ,
ਫੜਕੇ ਦੇਵੇ ਚੰਡ।
ਤੂੰ ਸਾਈਂ ਦਾ ਅੰਗ ਬੇਲੀਆ,
ਤੂੰ ਸਾਈਂ ਦਾ ਅੰਗ।
ਕਈਆ ਦੀ ਦਿੱਤੀ ਬਲੀ ਤੈਂਨੇ,
ਕਈ ਸੂਲੀ ਦਿੱਤੇ ਟੰਗ।
ਕੀ ਦੇਸ਼ ਭਗਤ ਤੂੰ ਬਣਿਆ ਏਂ,
ਨਾ ਇੱਜ਼ਤ ਕੋਈ ਤਿਰੰਗ।
ਤੂੰ ਸਾਈਂ ਦਾ ਅੰਗ ਬੇਲੀਆ,
ਤੂੰ ਸਾਈਂ ਦਾ ਅੰਗ।
ਜੋ ਕੁੱਝ ਚਾਹੇਂ ਤਾਂ ਉਸ ਸੱਚੇ ,
ਸਾਈਂ ਕੋਲਂੋ ਮੰਗ।
ਵੇ ਸਾਈਂਆ ਤੇਰੀ ਦੁਨੀਆ ਦਾ ਹੁਣ,
ਬਦਲ ਗਿਆ ਰੰਗ।
ਤੂੰ ਸਾਈਂ ਦਾ ਅੰਗ ਬੇਲੀਆ,
ਤੂੰ ਸਾਈਂ ਦਾ ਅੰਗ।