ਮਿੱਟੀ ਦੀ ਦਵਾਤ (ਪਿਛਲ ਝਾਤ )

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਵਾਤ  ਅਰਥਾਤ ਲਿਖਣ ਲਈ ਸਿਆਹੀ ਪਾਉਣ ਵਾਲਾ ਬਰਤਣ ,ਇੰਕ ਪੌਟ ,ਗੁਰਬਾਣੀ ਵਿਚ ਜਿੱਸ ਨੂੰ ਮਸਵਾਣੀ ਵੀ ਕਿਹਾ ਗਿਆ ਹੈ , ਬੇਸ਼ਕ ਦਫਤਰਾਂ ਅਤੇ ਹੋਰ ਕਾਰੋ ਬਾਰੀ ਥਾਂਵਾਂ ਵਿਚ ਲਿਖਣ ਲਈ ,ਧਾਤ ਦੀਆਂ ਬਣੀਆਂ ਗੋਲ ਤੇ ਹੋਰ ਨਮੂਨਿਆਂ ਵਿਚ ਸੁੰਦਰ ਦਵਾਤਾਂ ਵੀ ਵੇਖਣ ਨੂੰ ਮਿਲਦੀਆਂ ਸਨ ,ਪਰ ਸਕੂਲ ਵਿਚ ਪਹਿਲੇ ਸਮਿਆਂ ਵਿਚ ਸਕੂਲ ਵਿਚ ਛੋਟੀਆਂ ਕਲਾਸਾਂ ਵਿਚ ਦਵਾਤ ਮਿੱਟੀ ਦੀ ਗੋਲ ਝਜਰੀ ਵਰਗੀ ਤੰਗ ਮੂੰਹ ਵਾਲੀ ਹੁੰਦੀ ਸੀ ,ਜਿਸ ਵਿਚ ਲਿਖਣ ਲਈ ਕਾਲੀ ਸਿਆਹੀ ਫੱਟੀ ਤੇ ਲਿਖਣ ਲਈ ਤਿਆਰ ਕੀਤੀ ਜਾਂਦੀ ਸੀ ,ਕਾਲੀ ਸਿਆਹੀ ਮੈਨੂੰ ਕਈ ਵਾਰ ਮਾਂ ਬਦਾਮਾਂ ਦੇ ਸਿੱਕੜ ਸਾੜ ਕੇ ਵਿਚ ਗੂੰਦ ਪਾਕੇ ਤਿਆਰ ਕਰਕੇ ਦੇਂਦੀ ਸੀ ,ਤੇ ਕਈ ਵਾਰ ਕਾਲੀ ਦਾਣੇ ਦਾਰ ਸਿਆਹੀ ਦੀ ਪੁੜੀ  ਜਿਸ ਦਾ ਨਾਂ " ਤਾਜ ਰੋਸ਼ਨਾਈ " ਇੱਕ ਪੈਸੇ ਦੀ ਪੁੜੀ ਮਿਲਦੀ ਸੀ ,ਜੋ ਦੁਕਾਨ ਤੋਂ ਮਿਲ ਜਾਂਦੀ ਸੀ ,ਤੇ ਖੁਲ੍ਹੀ ਰਵੇਦਾਰ ਸਿਆਹੀ ਵੀ ਲਿਖਣ ਲਈ ਵਰਤੀ ਜਾਂਦੀ ਸੀ |
              ਮਿੱਟੀ ਦੀ ਦਵਾਤ ਦਾ ਢਕਣ ਕੋਈ ਪੱਕਾ ਨਾ ਮਿਲਣ ਕਰਕੇ ਆਮ ਛੱਲੀ ਦੇ ਤੁੱਕੇ ਦਾ ਢਕਣ ਬਨਾ ਲਿਆ ਕਰਦੇ ਸਾਂ ,ਜੋ ਕਿਤਾਬਾਂ ਵਾਲੇ ਬਸਤੇ ਵਿਚ ਢੁਕਣ ਖੁਲ੍ਹ ਜਾਣ ਜਾਣ ਕਰਕੇ ਕਈ ਵਾਰ ਕਾਇਦਾ , (ਪਹਿਲੀ ਜਮਾਤ ਦੀ ਕਿਤਾਬ) ਸਿਆਹੀ ਡੁਲ੍ਹ ਜਾਣ ਕਰਕੇ ਜਦੋਂ ਕਿਤੇ ਲਿਬੜ ਜਾਣਾ ਤਾਂ ਘਰ ਆ ਕੇ ਮਾਂ ਦੀਆਂ ਝਿੜਕਾਂ ਵੀ ਸਹਿਣੀਆਂ ਪੈਂਦੀਆਂ ਸਨ ,ਸਿਆਹੀ ਬਨਾਉਣ ਦਾ ਢੰਗ ਵੀ ਸਾਡਾ ਨਿਰਾਲਾ ਤੇ ਮਜ਼ੇਦਾਰ ਹੁੰਦਾ ਸੀ ,ਲਿਖਣ ਵਾਲੀ  ਫੱਟੀ ਦੀ ਗੱਲ ਕਿਤੇ ਫਿਰ ਕਿਸੇ ਲੇਖ ਵਿਚ ਕਰਾਂਗਾ ,ਇੱਥੇ ਗੱਲ ਸਿਰਫ ਦਵਾਤ ਅਤੇ ਲਿਖਣ ਲਈ ਸਿਆਹੀ ਦੀ ਕਰਨੀ ਠੀਕ ਹੋਵੇਗੀ , ਦਵਾਤ ਵਿਚ ਲੋੜ ਅਨੁਸਾਰ ਪਾਣੀ ਅਤੇ ਸਿਆਹੀ ਪਾ ਕੇ ਕਲਮ ਦੀ ਮਧਾਣੀ ਪਾ ਕੇ ਕਲਮ ਨੂੰ ਦੋਹਾਂ ਹੱਥਾਂ ਦੀਆਂ ਤਲੀਆਂ ਵਿਚ ਮਲ ਕੇ ਮਧਾਣੀ ਵਾਂਗ ਰਿੜਕ ਕੇ ਪਾਣੀ ਵਿਚ ਸਿਆਹੀ ਮਿਲਾ ਕੇ ਲਿਖਣ ਯੋਗ ਤਿਆਰ ਕੀਤੀ ਜਾਂਦੀ ਸੀ ,ਲਿਖਾਈ ਨੂੰ ਇਮਲਾ ਜਾਂ ਇਬਾਰਤ ਕਿਹਾ ਜਾਂਦਾ ਸੀ ,ਸੁੰਦਰ ਲਿਖਾਈ ਨੂੰ ਖੁਸ਼ ਖਤ ਕਿਹ ਜਾਂਦਾ ਸੀ ,ਜਿਸ ਵਾਸਤੇ ਵਧੀਆ ਸਿਆਹੀ ਤਿਆਰ ਕੀਤੀ ਜਾਣੀ  ਬਹੁਤ ਜ਼ਰੂਰੀ ਸੀ ਇਸ ਕੰਮ ਵਿਚ ਇੱਕ ਦੂਜੇ ਤੋਂ ਵੱਧ ਵਧੀਆ ਸਿਆਹੀ ਤਿਆਰ ਕਰਨ ਲਈ ਸਾਰੇ ਪੜ੍ਹਾਕੂ ਝੁਰਮਟ ਜੇਹਾ ਪਾਈ ਰਲ ਕੇ ਅਪਨੀ 2ਵਧੀਆ ਸਿਆਹੀ ਤਿਆਰ ਕਰਨ ਵਿਚ ਪੂਰਾ 2 ਜ਼ੋਰ ਲਾਉਂਦੇ ਸਾਂ ,ਕਿਉਂਜੋ ਸੱਭ ਤੋਂ ਵਧੀਆ ਸੁੰਦਰ ਲਿਖਾਈ ਦੀ ਸ਼ਾਬਾਸ਼ ਮਿਲਦੀ ਸੀ , ਤੇ ਕਈ ਵਾਰ ਵਧੀਆ ਲਿਖਾਈ ਲਿਖਣ ਵਾਲੇ ਮੁੰਡੇ ਨੂੰ ਜਮਾਤ ਦਾ ਮਨੀਟਰ ਵੀ ਬਨਾ ਦਿੱਤਾ ਜਾਂਦਾ ਸੀ ,ਉਸ ਵੇਲੇ ਦੇ ਮਾਨੀਟਰ ਨੂੰ ਜਮਾਤ ਵਿਚ ਪਾਵਰਾਂ ਵੀ ਬੜੀਆਂ ਹੁੰਦੀਆਂ ਸਨ ,ਬਸ ਜ਼ਰਾ ਜਿੰਨੇ ਕਸੂਰ ਤੇ ਜਿਸ ਦੇਮਰਜ਼ੀ ਚਾਹੇ ਕੰਨ ਪੁੱਟੇ ਚਾਹੇ ਥੱਪੜ ਸੁੱਟੇ ,ਇਸ ਲਈ ਹਰ ਕੋਈ ਵਧੀਆ ਸਿਆਹੀ ਬਨਾਉਣ ਦਾ ਪੂਰਾ ਤਾਣ ਲਾਉਂਦਾ ਸੀ ,ਸਮਾਂ ਅਪਨੀ ਚਾਲੇ ਚਲਦਾ ਅਜੋਕੇ ਯੁਗ ਵਿਚ , ਮਿੱਟੀ ਦੀ ਦਵਾਤ ਤੇ ਟੀਣ ਦੀ ਦਵਾਤ ,ਸ਼ੀਸ਼ੇ ਦੀ ਦਵਾਤ ,ਤੋਂ ਹੁੰਦਾ ਹੋਇਆਂ ਬਹੁਤ ਟਾਈਪ ਰਾਈਟਰ ਦੇ ਸਮੇਂ ਤੋਂ ਵੀ ਬਹੁਤ ਅੱਗੇ ,ਕੰਪੀਉਟਰ ਯੁੱਗ ਵਿਚ ਦਾਖਲ ਹੋ ਕੇ ਕਈ ਹੋਰ ਢੰਗਾਂ ਦੀ ਸਿਆਹੀ ਲਿਖਣ ਲਈ ਵਰਤੋਂ ਦੇ ਸਾਧਣਾਂ ਦੀ ਖੋਜ ਵਿਚ ਪ੍ਰਗਤੀ ਸ਼ੀਲ ਹੈ , ਤੇ ਇਹ ਸਫਰ ਨਿਰੰਤਰ ਜਾਰੀ ਹੈ ,ਪਰ ਬੀਤੇ ਦੇ ਯਾਰਾਂ ਸਬੇਲੀਆਂ ਵਿਚ ਬਹਿਕੇ ਇਸ ਤਰਾਂ੍ਹ  ਮਿੱਟੀ ਦੀਆਂ ਦਵਾਤਾਂ ਵਿਚ ਕਲਮਾਂ ਦੀ ਮਧਾਣੀਆਂ ਪਾ ਕੇ ਸਿਆਹੀ ਗਾੜ੍ਹੀ ਬਨਾਉਣ ਦੇ ਨਿੱਕੇ ਹੁੰਦਿਆਂ ਦੇ ਸਕੂਲ ਦੇ ਦਿਨ ਵੀ ਬੜੇ ਯਾਦ ਆਉਂਦੇ ਹੱਨ ,ਤੇ ਇੱਕ ਦੂਜੇ ਨਾਲ ਰਲਕੇ ਉੱਚੀ ਉੱਚੀ ,ਇਸ ਕੰਮ ਲਈ  ਇਹ ਉਚੀ ਆਵਾਜ਼ ਵਾਲੇ ਆਪੇ ਘੜੇ ਬੋਲ ਵੀ ਚੇਤੇ ਕਰਕੇ ,ਹਾਸਾ ਆਪ ਮੁਹਾਰੇ ਆ ਜਾਂਦਾ ਹੈ ,ਜਦੋਂ ਇੱਕ ਦੂਜੇ ਨੂੰ ਲਾ ਲਾ ਕੇ ਕਲਮ ਦੀ ਮਧਾਣੀ ਨੂੰ ਦੁਆਤ ਵਿਚ ਜਿੱਦੋ ਜਿੱਦੀ ਘੁਮਾAਂਦੇ ਸਾਂ ,

                       ਆਲੇ ਵਿਚ ਧਮੂੜੀ ,

                        ਮੇਰੀ ਸ਼ਾਹੀ ਗੂੜ੍ਹੀ ,

                       ਆਲੇ ਵਿਚ ਟਿੱਕੀ ,

                        ਤੇਰੀ ਸ਼ਾਹੀ ਫਿੱਕੀ |

                        ਆਲੇ ਵਿਚ ਚੱਪਲ ,

                        ਮੇਰੀ ਸ਼ਾਹੀ ਗੱਚਲ |

                        ਆਲੇ ਵਿਚ ਕਾਣੀ ,

                        ਤੇਰੀ ਸ਼ਾਹੀ ਪਾਣੀ |

                        ਆਲੇ ਵਿਚ ਸਾੜ੍ਹੀ ,

                        ਮੇਰੀ ਸਾæਹੀ ਗਾੜ੍ਹੀ |

                        ਆਲੇ ਵਿਚ ਕਿੱਕਰ ,

                        ਤੇਰੀ ਸ਼ਾਹੀ ਫਿੱਕੜ |

                        ਆਲੇ ਵਿਚ ਵਾਲੀ ,

                       ਮੇਰੀ ਸ਼ਾਹੀ ਕਾਲੀ |