ਮੈ ਹੀ ਲਖਸ਼ਮੀ, ਮੈ ਹੀ ਦੁਰਗਾ
(ਗੀਤ )
ਜਨਮ ਲੈਂਦੀ ਤਾ ਸੁੱਖ ਹੀ ਦਿੰਦੀ
ਨਾਲੇ ਦਿੰਦੀ ਦੁੱਖ ਵੰਡਾ ਬਾਬੁਲ
ਮੈ ਹੀ ਲਖਸ਼ਮੀ, ਮੈ ਹੀ ਦੁਰਗਾ
ਭੈਣ ਤੇਰੀ ਮੈ, ਤੇਰੀ ਮਾਂ ਬਾਬੁਲ
ਰੀਝ ਮੇਰੀ ਮੈਨੂ ਸੁਆਸ ਦਿਵਾ ਦੇ
ਇਕ ਵਾਰੀ ਤੂੰ ਧਰਤ ਦਿਖਾ ਦੇ
ਮੇਰੇ ਵੀ ਤੂੰ ਖਾਬ ਸ਼ਜਾ ਦੇ
ਪੂਰੇ ਕਰ ਦੇ ਚਾਅ ਬਾਬੁਲ
ਮੈ ਹੀ ਲਖਸ਼ਮੀ, ਮੈ ਹੀ ਦੁਰਗਾ
ਭੈਣ ਤੇਰੀ ਮੈ, ਤੇਰੀ ਮਾਂ ਬਾਬੁਲ
ਦੱਸ ਕੀ ਮੈਂ ਸੀ ਪਾਪ ਕਮਾਇਆ
ਦੱਸ ਕਿੳ ਦਿੱਤਾ ਹੋਣ ਨਾ ਜਾਇਆ
ਖੋਰੇ ਕੀ ਤੇਰੇ ਦਿਲ ਵਿਚ ਆਇਆ
ਵੇਖਣ ਤੋ ਕੀਤੀ ਨਾਹ ਬਾਬੁਲ
ਮੈ ਹੀ ਲਖਸ਼ਮੀ, ਮੈ ਹੀ ਦੁਰਗਾ
ਭੈਣ ਤੇਰੀ ਮੈ, ਤੇਰੀ ਮਾਂ ਬਾਬੁਲ
ਜਨਮ ਲੈਂਦੀ ਤਾ ਨਾਮ ਕਮਾੳਦੀ
ਤੇਰੇ ਹੀ ਮੈ ਸਿਹਰਾ ਲਾਉਂਦੀ
ਤੇਰਾ ਹੀ "ਮਨ" ਨਾਓ ਚਮਕਾੳਦੀ
ਰੁਤਬਾ ਤੇਰਾ ਹਰ ਥਾ ਬਾਬੁਲ
ਮੈ ਹੀ ਲਖਸ਼ਮੀ, ਮੈ ਹੀ ਦੁਰਗਾ
ਭੈਣ ਤੇਰੀ ਮੈ, ਤੇਰੀ ਮਾਂ ਬਾਬੁਲ